ਤੇਪੇ ਸੇਗਮੈਨ ਸ਼ਤਰੰਜ ''ਚ ਵਿਦਿਤ ਬਣਿਆ ਸਾਂਝਾ ਜੇਤੂ

05/10/2018 9:55:19 AM

ਮਾਲਮੋ (ਬਿਊਰੋ)— 6 ਚੋਟੀ ਦੇ ਗ੍ਰੈਂਡ ਮਾਸਟਰਸ ਵਿਚਾਲੇ ਖੇਡੀ ਗਈ ਤੇਪੇ ਸੇਗਮੈਨ ਸ਼ਤਰੰਜ 'ਚ ਸ਼ੁਰੂਆਤੀ 3 ਰਾਊਂਡਜ਼ ਵਿਚ ਭਾਰਤ ਦੇ ਨੌਜਵਾਨ ਸਿਤਾਰੇ ਗ੍ਰੈਂਡ ਮਾਸਟਰ ਵਿਦਿਤ ਗੁਜਰਾਤੀ ਨੇ ਸਾਰੇ ਮੈਚ ਡਰਾਅ ਖੇਡੇ। ਇਸ ਤਰ੍ਹਾਂ ਲੱਗ ਰਿਹਾ ਸੀ ਕਿ ਟਾਪ ਸੀਡ ਵਿਦਿਤ ਲਈ ਖਿਤਾਬ ਜਿੱਤਣਾ ਸੰਭਵ ਨਹੀਂ ਹੈ ਪਰ ਆਖਰੀ 2 ਰਾਊਂਡਜ਼ 'ਚ ਲਗਾਤਾਰ 2 ਜਿੱਤਾਂ ਨਾਲ ਉਸ ਨੇ ਸਾਂਝੇ ਤੌਰ 'ਤੇ ਖਿਤਾਬ ਜਿੱਤ ਲਿਆ। 
ਪਹਿਲਾਂ ਚੌਥੇ ਰਾਊਂਡ ਵਿਚ ਉਸ ਨੇ ਰੂਸ ਦੇ ਦਿੱਗਜ ਗ੍ਰੈਂਡ ਮਾਸਟਰ ਅਲੈਗਜ਼ੈਂਡਰ ਮੋਰੋਜੋਵਿਚ ਨੂੰ ਹਰਾਉਂਦੇ ਹੋਏ ਲੱਗਭਗ ਬਰਾਬਰ ਚੱਲ ਰਹੇ ਮੈਚ 'ਚ ਮੋਰੋਜੋਵਿਚ ਦੀ ਹਾਥੀ ਦੀ ਇਕ ਗਲਤ ਚਾਲ ਦਾ ਫਾਇਦਾ ਉਠਾਉਂਦੇ ਹੋਏ ਵਿਦਿਤ ਨੇ ਇਹ ਜਿੱਤ ਦਰਜ ਕੀਤੀ। ਉਸ ਨੇ ਆਖਰੀ ਰਾਊਂਡ 'ਚ ਸਵੀਡਨ ਦੇ ਜਾਨਸਨ ਲੀਨੂਸ ਖਿਲਾਫ ਜਿੱਤ ਦਰਜ ਕਰਦਿਆਂ ਮੇਜ਼ਬਾਨ ਸਵੀਡਨ ਦੇ ਨਿਲਸ ਗ੍ਰੰਡੀਲਿਊਸ ਨਾਲ 3.5 ਅੰਕ ਬਣਾਉਂਦੇ ਹੋਏ ਸਾਂਝਾ ਜੇਤੂ ਬਣਨ ਦਾ ਮਾਣ ਹਾਸਲ ਕਰ ਲਿਆ।  ਨਾਰਵੇ ਦਾ ਆਰੀਅਨ ਤਾਰੀ 3 ਅੰਕਾਂ ਨਾਲ ਦੂਸਰੇ, ਰੂਸ ਦਾ ਮੋਰੋਜੋਵਿਚ ਅਤੇ ਹੰਗਰੀ ਦਾ ਬੇਂਜਾਮਿਨ ਗਲੇਦੁਰਾ 2 ਅੰਕਾਂ ਨਾਲ ਤੀਸਰੇ ਅਤੇ ਸਵੀਡਨ ਦਾ ਜਾਨਸਨ ਲੀਨੂਸ 1 ਅੰਕ ਨਾਲ ਆਖਰੀ ਸਥਾਨ 'ਤੇ ਰਿਹਾ।


Related News