ਫਿਰੋਜ਼ਾ ਖਿਲਾਫ ਅਭਿਆਨ ਸ਼ੁਰੂ ਕਰੇਗਾ ਪ੍ਰਗਿਯਾਨੰਦਾ, ਵਿਦਿਤ ਨਾਲ ਭਿੜੇਗਾ ਗੁਕੇਸ਼

04/05/2024 11:01:19 AM

ਟੋਰੰਟੋ-  ਭਾਰਤ ਦਾ ਸਟਾਰ ਖਿਡਾਰੀ ਆਰ. ਪ੍ਰਗਿਆਨੰਦਾ ਇਥੇ ਸ਼ੁਰੂ ਹੋਏ ਕੈਂਡੀਡੇਟਸ ਸ਼ਤਰੰਜ ਟੂਰਨਾਮੈਂਟ ’ਚ ਆਪਣੇ ਅਭਿਆਨ ਦੀ ਸ਼ੁਰੂਆਤ ਫਰਾਂਸ ਦੇ ਅਲੀਰੇਜਾ ਫਿਰੋਜ਼ਾ ਖਿਲਾਫ ਖੇਡੇਗਾ, ਜਦਕਿ ਆਲ ਇੰਡੀਆ ਮੁਕਾਬਲੇ ’ਚ ਡੀ. ਗੁਕੇਸ਼ ਅਤੇ ਵਿਦਿਤ ਗੁਜਰਾਤੀ ਆਹਮੋ-ਸਾਹਮਣੇ ਹੋਣਗੇ।
ਸਰਵਸ਼੍ਰੇਸ਼ਠ ਰੈਂਕਿੰਗ ਵਾਲੇ 2 ਖਿਡਾਰੀਆਂ ਫਾਬੀਆਨੋ ਕਰੂਆਨਾ ਅਤੇ ਹਿਕਾਰੂ ਨਾਕਾਮੂਰਾ ਵਿਚਾਲੇ ਆਲ ਅਮਰੀਕੀ ਮੁਕਾਬਲਾ ਹੋਵੇਗਾ। ਦਿਨ ਦੇ ਇਕ ਹੋਰ ਮੁਕਾਬਲੇ ’ਚ ਅਜਰਬੇਜਾਨ ਦੇ ਨਿਜਾਤ ਅਬਾਸੋਵ ਦੀ ਭੇੜ ਰੂਸ ਦੇ ਇਯਾਨ ਨੋਪੋਮਨਿਯਾਚੀ ਨਾਲ ਹੋਵੇਗੀ। ਮਹਿਲਾ ਵਰਗ ਦੇ ਪਹਿਲੇ ਦੌਰ ’ਚ ਵੀ 2 ਭਾਰਤੀ ਖਿਡਾਰੀਆਂ ਆਰ ਵਿਸ਼ਾਲੀ ਅਤੇ ਕੋਨੇਰੂ ਹੰਪੀ ਆਹਮੋ-ਸਾਹਮਣੇ ਹੋਣਗੇ।

ਰੂਸ ਦੀਆਂ 2 ਖਿਡਾਰਨਾਂ ਅਲੈਗਜ਼ੈਂਡਰਾ ਗੋਰਯਾਚਕਿਨਾ ਅਤੇ ਕੈਟਰੀਨਾ ਲੇਗਨੋ ਵੀ ਪਹਿਲੇ ਦੌਰ ’ਚ ਇਕ-ਦੂਸਰੇ ਦਾ ਸਾਹਮਣਾ ਕਰਨਗੀਆਂ। ਚੌਥੀ ਅਤੇ ਅੰਤਿਮ ਬਾਜ਼ੀ ’ਚ ਯੂਕ੍ਰੇਨ ਦੀ ਅੰਨਾ ਮੁਜਿਚੁੱਕ ਦਾ ਸਾਹਮਣਾ ਟੂਰਨਾਮੈਂਟ ਦੀ ਸਭ ਤੋਂ ਯੁਵਾ ਖਿਡਾਰਨ ਬੁਲਗਾਰੀਆ ਦੀ ਨੂਰਗੁਲ ਸੇਲੀਮੋਵਾ ਨਾਲ ਹੋਵੇਗਾ। ਟੂਰਨਾਮੈਂਟ ਦੇ ‘ਟਾਈਮ ਕੰਟਰੋਲ’ ਅਨੁਸਾਰ 2 ਘੰਟੇ ’ਚ 40 ਚਾਲਾਂ ਹੋਣਗੀਆਂ ਅਤੇ ਬਾਕੀ ਮੁਕਾਬਲੇ ਲਈ 30 ਮਿੰਟ ਦਾ ਸਮਾਂ ਹੋਵੇਗਾ, ਜਿਸ ’ਚ 41ਵੀਂ ਚਾਲ ਨਾਲ ਹਰੇਕ ਚਾਲ ਤੋਂ ਬਾਅਦ 30 ਸੈਕੰਡ ਜੋੜੇ ਜਾਣਗੇ।
 


Aarti dhillon

Content Editor

Related News