ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਆਨਲਾਈਨ ਪੋਰਟਲ ਦੀ ਸ਼ੁਰੂਆਤ

05/26/2018 5:49:33 PM

ਚੰਡੀਗੜ੍ਹ— ਮੌਜੂਦਾ ਸਮੇਂ ਵਿਚ ਨੌਜੁਆਨ ਆਪਣੇ ਕਰੀਅਰ ਪ੍ਰਤੀ ਵਧੇਰੇ ਜਾਗਰੂਕ ਹੁੰਦਾ ਹੋਇਆ ਕਿੱਤਾ ਮੁੱਖੀ ਕੋਰਸਾਂ ਵੱਲ੍ਹ ਵਧੇਰੇ ਆਕਰਸ਼ਿਤ ਹੋ ਰਿਹਾ ਹੈ।ਜਿਸ ਕਰਕੇ ਵਿਸ਼ਵ ਦੀਆਂ ਯੂਨੀਵਰਸਿਟੀਆਂ ਨੂੰ ਆਪਣੇ ਪਾਠ ਕ੍ਰਮ ਵਿਚ ਸਮੇਂ ਦੀ ਲੋੜ ਮੁਤਾਬਿਕ ਤਬਦੀਲੀ ਲਿਆਉਣ ਦੀ ਲੋੜ ਹੈ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ ਵਾਈਸ ਚਾਂਸਲਰ ਡਾ. ਆਰ. ਐਸ. ਬਾਵਾ ਨੇ ਅੱਜ ਜਲੰਧਰ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ ਅਤੇ ਇਸ ਦੌਰਾਨ ਚੰਡੀਗੜ੍ਹ ਯਨੂਂੀਵਰਸਿਟੀ ਵੱਲੋਂ ਪੰਜਾਬ ਦੇ ਨੋਜੁਆਨਾਂ ਨੂੰ ਆਨਲਾਈਨ ਕੈਰਿਅਰ ਕੌਂਸਲਿੰਗ ਦੀ    ਸੁਵਿਧਾ ਦੇਣ ਦੇ ਮਕਸਦ ਦੇ ਨਾਲ ਓਨਲਾਈਨ ਪੋਰਟਲ ਦਾ ਵੀ ਸ਼ੁਭ ਆਰੰਭ ਕੀਤਾ ਗਿਆ ਹੈ।।ਡਾ. ਬਾਵਾ ਨੇ ਕਿਹਾ ਕਿ ਇੰਟਰਨੈੱਟ ਅਤੇ ਸੋਸ਼ਲ ਮੀਡੀਆ ਦੇ ਵਧਦੇ ਰੁਝਾਨ ਨੂੰ ਮੱਦੇ ਨਜ਼ਰ ਰੱਖਦੇ ਹੋਏ ਯੂਨੀਵਰਸਿਟੀਆਂ ਨੂੰ ਬਿਜਨਸ ਐਨਾਲਾਈਟਿਕਸ, ਆਰਟੀਫਿਸ਼ਿਅਲ ਇੰਟੈਲੀਜੈਂਸ, ਮੈਕਾਟ੍ਰੌਨਿਕਸ, ਐਰੋਸਪੇਸ ਇੰਜੀਨਿਅਰਿੰਗ, ਕਲਾਊਡ ਕੰਪਿਊਟਿੰਗ ਵਰਗੇ ਭਵਿੱਖਮੁੱਖੀ ਖੇਤਰ ਸ਼ੁਰੂ ਕਰਨ ਦੀ ਲੋੜ ਹੈ।ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਇਸ ਦਿਸ਼ਾ ਵੱਲ੍ਹ ਕਦਮ   ਪੁੱਟਦਿਆਂ ਹੋਇਆ ਸਾਲ 2018 ਵਿਚ ਨਿਊਟ੍ਰੀਸ਼ਨ ਅਤੇ ਡਾਈਟੈਟਿਕਸ, ਇੰਟੀਰੀਅਰ ਡਿਜ਼ਾਇਨਿੰਗ, ਅਤੇ ਐਕਚੂਰੀਅਲ ਸਾਇੰਸਜ਼ ਵਿਸ਼ੇ ਵਿਚ ਵੀ ਡਿਗਰੀ ਸ਼ੁਰੂ ਕਰਨ ਜਾ ਰਹੀ ਹੈ। ਡਾ. ਬਾਵਾ ਨੇ ਕਿਹਾ ਕਿ ਪੰਜਾਬ ਦੇ ਵੱਖੋ-ਵੱਖ ਖੇਤਰਾਂ 'ਚ ਕੁੱਲ 6000 ਵਿਦਿਆਰਥੀ ਇਸ ਸਮੇਂ 'ਵਰਸਿਟੀ ਵਿੱਚ ਅਲੱਗ-ਅਲੱਗ ਕੋਰਸਾਂ ਦੇ ਵਿੱਚ ਗ੍ਰੈਜੂਏਸ਼ਨ ਜਾਂ ਮਾਸਟਰ ਡਿਗਰੀ ਦੀ ਪੜਾਈ ਕਰ ਰਹੇ ਹਨ, ਜਿਹਨਾਂ ਵਿਚੋਂ ਕੁੱਲ 1800 ਵਿਦਿਆਰਥੀ ਪੰਜਾਬ ਦੇ ਦੋਆਬਾ ਇਲਾਕੇ ਤੋਂ ਹਨ।ਦੋਆਬੇ ਦੇ ਇਹਨਾਂ ਵਿਦਿਆਰਥੀਆਂ ਦੇ ਵਿਦੇਸ਼ ਵਿਚ ਪੜ੍ਹਨ ਦੇ ਸੁਪਨੇ ਨੂੰ ਚੰਡੀਗੜ੍ਹ ਯੁਨੀਵਰਸਿਟੀ ਨੇ ਤਰਜੀਹ ਦਿੰਦਿਆ 180 ਤੋਂ ਵਧੇਰੇ ਚੋਟੀ ਦੀਆਂ ਯੂਨੀਵਰਸਿਟੀਆਂ ਦੇ ਨਾਲ
ਅਕਾਦਮਿਕ ਗਠਜੋੜ ਕਰਕੇ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਹੈ।ਵਾਈਸ ਚਾਂਸਲਰ ਨੇ ਦੱਸਿਆ ਕਿ 'ਵਰਸਿਟੀ ਵਿਖੇ ਪੜ੍ਹ ਰਹੇ ਵਿਦਿਆਰਥੀਆਂ ਨੂੰ ਅਮਰੀਕਾ, ਕਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਯੁਰਪੀ ਯੁਨੀਅਨ, ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ ਵਿਚ ਇੰਟਰਨਸ਼ਿਪ, ਡਿਊਲ ਡਿਗਰੀ, ਸਾਂਝੀ ਖੋਜ, ਅੰਤਰ ਰਾਸ਼ਟਰੀ ਪੱਧਰ ਤੱਕ ਦੀਆਂ ਸਕਾਲਰਸ਼ਿਪ ਅਤੇ ਵਿਦਿਆਰਥੀ ਐਕਸਚੇਂਜ ਪ੍ਰੋਗਰਾਮ ਅਤੇ ਇੰਟਰਨੈਸ਼ਨਲ ਪਲੇਸਮੈਂਟ ਦੇ ਲੁਭਾਵਨੇ ਮੌਕੇ ਮਿਲ ਰਹੇ ਹਨ ਅਤੇ ਪਿਛਲੇ ਇਕ ਸਾਲ ਦੌਰਾਨ ਹੀ 500 ਤੋਂ ਜਿਆਦਾ ਵਿਦਿਆਰਥੀਆਂ ਨੂੰ ਵੱਖੋ-ਵੱਖ ਯੂਨੀਵਰਸਿਟੀਆਂ ਵਿਚ ਇਹ ਮੌਕੇ ਪ੍ਰਾਪਤ ਹੋ ਰਹੇ ਹਨ। ਡਾ. ਬਾਵਾ ਨੇ ਡਿਜ਼ਨੀ ਵਰਲਡ 'ਚ ਟ੍ਰੇਨਿੰਗ ਹਾਸਲ ਕਰਨ ਉਪਰੰਤ 12 ਲੱਖ ਦੇ ਉੱਚੇ ਤਨਖਾਹ ਪੇਕੇਜ 'ਤੇ ਨੌਕਰੀ ਲਈ ਚੁਣੀ ਗਈ ਹੋਟਲ ਮੈਨੇਜਮੈਂਟ ਦੀ ਵਿਦਿਆਰਥਣ ਸ਼ਰਿਆ ਸੱਚਦੇਵਾ ਦੀ ਮਿਸਾਲ ਦਿੰਦੇ ਹੋਏ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਦੇ ਇੰਟਰਨੈਸ਼ਨਲ ਐਕਸਚੇਂਜ਼ ਪ੍ਰੋਗਰਾਮ ਨੂੰ ਮਿਲੀ ਅਪਾਰ ਸਫਲਤਾ ਨੇ ਵਿਦਿਆਰਥੀਆਂ ਲਈ ਵਿਸ਼ਵ ਪੱਧਰੀ ਸਿੱਖਿਆ ਅਤੇ ਰੁਜ਼ਗਾਰ ਦੇ ਨਵੇਂ ਰਸਤੇ ਖੋਲ੍ਹ ਦਿੱਤੇ ਹਨ। ਉਨ੍ਹਾਂ ਕਿਹਾ ਕਿ ਵੱਖ-ਵੱਖ ਵਿਸ਼ਿਆਂ 'ਚ ਕੌਮਾਂਤਰੀ ਪੱਧਰ 'ਤੇ ਵਿਸ਼ੇਸ਼ ਮੁਹਾਰਤ ਹਾਸਲ ਸਬੰਧਤ ਭਾਈਵਾਲ ਅੰਤਰਰਾਸ਼ਟਰੀ ਯੂਨੀਵਰਸਿਟੀਆਂ ਵਲੋਂ ਉਕਤ ਸਮਝੌਤਿਆਂ ਤਹਿਤ ਚੰਡੀਗੜ੍ਹ ਯੂਨੀਵਰਸਿਟੀ ਦੇ 150 ਤੋਂ ਵੱਧ ਵਿਦਿਆਰਥੀਆਂ ਨੂੰ ਵਿਸ਼ੇਸ਼ ਸਕਲਾਰਸ਼ਿਪ ਵੀ ਆਫਰ ਕੀਤੀ ਜਾ ਰਹੀ 
ਹੈ। ਉਪ-ਕੁਲਪਤੀ ਨੇ ਆਖਿਆ ਕਿ 'ਵਰਸਿਟੀ ਵੱਲੋਂ ਦੁਆਬੇ ਦੇ ਹੋਣਹਾਰ ਵਿਦਿਆਰਥੀਆਂ ਲਈ ਵੱਖ–ਵੱਖ ਵਜ਼ੀਫ਼ਾ ਯੋਜਨਾਵਾਂ ਤਹਿਤ 100 ਫੀਸਦੀ ਤੱਕ ਦੀ ਮਾਲੀ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ, ਜਿਸਦੀ ਵਿਸਤਰਿਤ ਜਾਣਕਾਰੀ 'ਵਰਸਿਟੀ ਦੀ ਵੈੱਬਸਾਈਟ ਉੱਤੇ ਉਪਲਬਧ ਹੈ।
ਚੰਡੀਗੜ੍ਹ ਯੂਨੀਵਰਸਿਟੀ ਦੇ ਵਿਚ ਵੱਖੋ-ਵੱਖ ਖੇਤਰਾਂ ਦੇ ਵਿਚ ਡਿਗਰੀਆਂ ਹਾਸਿਲ ਕਰ ਰਹੇ ਪੰਜਾਬ ਦੇ ਵਿਦਿਆਰਥੀਆਂ ਦੀਆਂ ਸ਼ਾਨਦਾਰ ਕਾਰਗੁਜ਼ਾਰੀਆਂ ਬਾਰੇ ਜਾਣਕਾਰੀ ਦਿੰਦਿਆ ਯੂਨੀਵਰਸਿਟੀ ਦੇ ਉੱਪ ਕੁਲਪਤੀ ਨੇ ਕਿਹਾ ਕਿ ਯੁਨੀਵਰਸਿਟੀ ਵਿਚ ਪੜ੍ਹ ਰਹੇ ਪੰਜਾਬ ਦੇ ਕੁੱਲ ਵਿਦਿਆਰਥੀਆਂ ਦੇ ਵਿਚੋਂ 1096 ਵਿਦਿਆਰਥੀਆਂ ਨੂੰ ਯੁਨੀਵਰਸਿਟੀ ਦੇ ਵਿਚ ਆਪਣੀ ਡਿਗਰੀ ਕਰਨ ਦੇ ਦੌਰਾਨ ਨੌਕਰੀ ਹਾਸਿਲ ਹੋਈ ਹੈ ਜਦਕਿ ਇਹਨਾਂ ਦੇ ਵਿਚ 230 ਵਿਦਿਆਰਥੀ ਅਜਿਹੇ ਹਨ ਜਿਹਨਾਂ ਨੂੰ ਇਕ ਤੋਂ ਵਧੇਰੇ ਕੰਪਨੀਆਂ ਦੇ ਵਲੋਂ ਨੌਕਰੀ ਦੀ ਪੇਸ਼ਕਸ ਕੀਤੀ ਗਈ ਹੈ।     ਦੁਆਬਾ ਖੇਤਰ ਦੀ ਜੇਕਰ ਗੱਲ੍ਹ ਕੀਤੀ ਜਾਵੇ ਤਾਂ ਇੱਥੋਂ ਜਲੰਧਰ ਸ਼ਹਿਰ ਦੇ ਰਹਿਣ ਵਾਲੇ ਕੰਪਿਊਟਰ ਸਾਇੰਸ ਦੇ ਵਿਦਿਆਰਥੀ ਰਣਜੀਤ ਸਿੰਘ ਨੂੰ 4 ਕੰਪਨੀਆਂ ਦੇ ਮਾਈਂਡ ਟਰੀਅ, ਹਿਊਲੇੱਟ ਪੈਕਾਰਡ, ਕਾਗਨੀਜ਼ੈਂਟ ਅਤੇ ਆਈ ਬੀ ਐਮ ਵੱਲੌਂ ਨੌਕਰੀ ਦੀ ਪੇਸ਼ਕਸ ਕੀਤੀ ਗਈ ਹੈ।ਫਗਵਾੜੇ ਦੀ ਰਹਿਣ ਵਾਲੀ ਐਮਬੀਏ ਦੀ ਵਿਦਿਆਰਥਣ ਸਾਕਸ਼ੀ ਸ਼ਰਮਾ ਨੂੰ ਰਿਲਾਇੰਸ, ਫੈਡਰਲ ਬੈਂਕ, ਅੇਕਸਿਸ ਬੈਂਕ, ਅਤੇ ਜਸਟ ਡਾਇਲ ਵਰਗੀਆਂ ਬਹੁ-ਰਾਸ਼ਟਰੀ ਕੰਫਨੀਆਂ ਦੇ ਵੱਲੌ ਨੌਕਰੀ ਦੀ ਪੇਸ਼ਕਸ ਹੋਈ ਹੈ।ਕਪੂਰਥਲੇ ਦੇ ਰਹਿਣ ਵਾਲੇ ਹੋਟਲ ਮੈਨੇਜਮੈਂਟ ਦੇ ਵਿਦਿਆਰਥੀ ਹਰਕੀਰਤ ਸਿੰਘ ਨੂੰ ਪੰਜ ਤਾਰਾ ਹੋਟਲਾਂ ਜੇ ਡਬਲਿਊ ਮੈਰੀਏਟ, ਦਾ ਗ੍ਰੈਂਡ ਭਗਵਤੀ ਅਤੇ ਸਟੈਲਰ ਵਲੋਂ ਨੌਕਰੀ ਦੀ ਆਕਰਸ਼ਕ ਪੇਸ਼ਕਸ਼ ਕੀਤੀ ਗਈ ਹੈ।
ਰਿਸਰਚ ਦੇ ਖੇਤਰ ਦੇ ਵਿੱਚ ਐਮਸੀਏ ਦੇ ਵਿਦਿਆਰਥੀ ਹਰਸਿਮਰਨ ਸਿੰਘ ਨੇ ਔਰਤਾਂ ਦੀ ਸੁਰੱਖਿਆ ਦੇ ਲਈ ਇਕ ਸੇਫਟੀ ਬੈਲਟ ਤਿਆਰ ਕੀਤੀ ਹੈ, ਜਿਸਨੂੰ ਧੱਕੇ ਨਾਲ ਖੋਲਣ 'ਤੇ ਇਸ ਬੈਲਟ ਦੀ ਚਿੱਪ ਵਿਚ ਇੰਸਟਾਲ ਕੀਤੇ ਗਏ ਪੰਜ ਫੋਨ ਨੰਬਰਾਂ 'ਤੇ ਘੰਟੀ ਚਲੀ ਜਾਵੇਗੀ, ਜਿਹਨਾਂ ਵਿਚੋਂ ਇਕ ਨੰਬਰ ਪੁਲਿਸ ਦਾ ਹੋਵੇਗਾ।ਇਸਤੋਂ ਇਲਾਵਾ ਦੋ ਪਹੀਆ ਵਾਹਨਾਂ ਦੀ ਚੋਰੀ ਤੋ ਨਿਜਾਤ ਪਾਉਣ ਲਈ ਚੰਡੀਗੜ ਯੂਨੀਵਰਸਿਟੀ ਘੜੂੰਆਂ ਦੇ ਇੰਜੀਨੀਅਰਿੰਗ ਦੇ ਦੋ ਵਿਦਿਆਰਥੀਆਂ ਰੋਪੜ ਤੋਂ ਖੁਸ਼ਵਿੰਦਰਪਾਲ ਸਿੰਘ ਅਤੇ ਭੋਗਪੁਰ, ਜਲੰਧਰ ਦੇ ਵਿਕਰਮਜੀਤ ਸਿੰਘ ਨੇ ਇਕ ਬਾਈਉਮੈਟਰਿਕ ਯੰਤਰ ਦੀ ਖੋਜ ਕੀਤੀ ਹੈ, ਜਿਸ ਨੂੰ ਸਕੂਟਰ, ਮੋਟਰ-ਸਾਈਕਲ 'ਤੇ ਲਗਾਉਣ 'ਤੇ ਵਾਹਨ ਕੇਵਲ ਚਾਲਕ ਦੇ ਅੰਗੂਠੇ ਦੀ ਪਹਿਚਾਣ ਹੋਣ 'ਤੇ ਹੀ ਖੁਲ੍ਹੇਗਾ ਜਿਸ ਨਾਲ ਵਾਹਨਾਂ ਦੀ ਚੋਰੀ ਉੱਪਰ ਨਕੇਲ ਕੱਸੀ ਜਾ ਸਕੇਗੀ।
ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ ਵਾਈਸ ਚਾਂਸਲਰ ਡਾ.ਆਰ. ਐਸ. ਬਾਵਾ ਨੇ ਪੰਜਾਬ ਦੇ ਵਿਦਿਆਰਥੀਆਂ ਵੱਲੌ ਕੀਤੇ ਜਾ ਰਹੇ ਐੇਨਟਰਪਰਿਨਿਊਰਸ਼ਿਪ ਅਤੇ ਸਟਾਰਟ ਅੱਪ ਦੇ ਬਾਰੇ ਵੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹੁਣ ਤੱਕ ਕੁੱਲ 7 ਵਿਦਿਆਰਥੀਆਂ ਵਲੋਂ ਆਪਣੀ ਖੁੱਦ ਦੀ ਕੰਪਨੀ ਦਾ ਸ਼ੁਰੂ ਕਰਨ ਦੇ ਲਈ ਸਟਾਰਟ ਅੱਪ ਲਗਾਏ ਗਏ ਹਨ, ਜਿਹਨਾਂ ਦੇ ਵਿਚੋ ਐਨੀਮੇਸ਼ਨ ਦੇ ਵਿਦਿਆਰਥੀ ਨੰਗਲ ਨਿਵਾਸੀ ਨਿਖਿਲ ਸ਼ਰਮਾ ਵੱਲੋਂ ਵੱਡੇ ਸ਼ਹਿਰਾਂ ਦੇ ਵਿਚ ਗੱਡੀਆਂ ਦੀ ਗਲਤ ਪਾਰਕਿੰਗ ਤੋਂ ਛੁਟਕਾਰਾ ਪਾਉਣ ਲਈ ਡਬਲਿਊ ਕਾਰਪੀਐਸ ਨਾਮੀਂ ਮੋਬਾਈਲ ਅੇਪਲੀਕੇਸ਼ਨ   ਸ਼ੁਰੂ ਕੀਤੀ ਹੈ।ਜਦਕਿ ਸਿਮਰਪ੍ਰੀਤ ਸਿੰਘ ਵੱਲੋਂ ਸਭ ਤੋ ਇੱਕੋ ਫਰੇਮ ਵਾਲੀ ਸਭ ਤੋਂ ਹਲਕੀ ਸਾਈਕਲ ਵਾਲੀ ਸਮਾਰਟ ਬਾਈਸਾਈਲਸ ਨਾਮ ਦੇ ਨਾਲ ਸਟਾਰਟਅੱਪ ਲਗਾਇਆ ਗਿਆ ਹੈ।


Related News