ਪੁਲਸ ਨੇ ਕੈਲੀਫੋਰਨੀਆ ਯੂਨੀਵਰਸਿਟੀ 'ਚ ਪ੍ਰਦਰਸ਼ਨਕਾਰੀਆਂ ਦੇ ਕੈਂਪ ਤੋਂ ਬੈਰੀਕੇਡ ਹਟਾਉਣੇ ਕੀਤੇ ਸ਼ੁਰੂ

Thursday, May 02, 2024 - 05:43 PM (IST)

ਪੁਲਸ ਨੇ ਕੈਲੀਫੋਰਨੀਆ ਯੂਨੀਵਰਸਿਟੀ 'ਚ ਪ੍ਰਦਰਸ਼ਨਕਾਰੀਆਂ ਦੇ ਕੈਂਪ ਤੋਂ ਬੈਰੀਕੇਡ ਹਟਾਉਣੇ ਕੀਤੇ ਸ਼ੁਰੂ

ਲਾਸ ਏਂਜਲਸ (ਪੋਸਟ ਬਿਊਰੋ)- ਪੁਲਸ ਨੇ ਕੈਲੀਫੋਰਨੀਆ ਯੂਨੀਵਰਸਿਟੀ, ਲਾਸ ਏਂਜਲਸ (ਯੂ.ਸੀ.ਐਲ.ਏ) ਵਿੱਚ ਫਲਸਤੀਨ ਸਮਰਥਕ ਪ੍ਰਦਰਸ਼ਨਕਾਰੀਆਂ ਦੇ ਕੈਂਪ ਤੋਂ ਬੈਰੀਕੇਡ ਹਟਾਉਣੇ ਸ਼ੁਰੂ ਕਰ ਦਿੱਤੇ ਹਨ। ਅਧਿਕਾਰੀਆਂ ਨੇ ਇਹ ਕਾਰਵਾਈ ਬੁੱਧਵਾਰ ਦੇਰ ਰਾਤ ਸ਼ੁਰੂ ਕੀਤੀ। ਇਸ ਤੋਂ ਪਹਿਲਾਂ ਅਧਿਕਾਰੀਆਂ ਨੇ ਲਾਊਡ ਸਪੀਕਰਾਂ ਰਾਹੀਂ ਅਪੀਲ ਕੀਤੀ ਅਤੇ ਪ੍ਰਦਰਸ਼ਨਕਾਰੀਆਂ ਨੂੰ ਉਥੋਂ ਹਟਣ ਲਈ ਕਿਹਾ। 

ਪੜ੍ਹੋ ਇਹ ਅਹਿਮ ਖ਼ਬਰ-ਫਰਾਂਸ 'ਚ ਮਈ ਦਿਵਸ 'ਤੇ ਕੱਟੜਪੰਥੀਆਂ ਨੇ ਕੀਤਾ ਹਮਲਾ, 12 ਪੁਲਸ ਅਧਿਕਾਰੀ ਜ਼ਖਮੀ 

ਜਗ੍ਹਾ ਨਾ ਛੱਡਣ 'ਤੇ ਗ੍ਰਿਫ਼ਤਾਰ ਕਰਨ ਦੀ ਧਮਕੀ ਵੀ ਦਿੱਤੀ। ਉਸ ਸਮੇਂ ਉਥੇ ਸੈਂਕੜੇ ਪ੍ਰਦਰਸ਼ਨਕਾਰੀ ਇਕੱਠੇ ਹੋਏ ਸਨ। ਪ੍ਰਦਰਸ਼ਨਕਾਰੀਆਂ ਨੇ ਬੁੱਧਵਾਰ ਦੁਪਹਿਰ ਨੂੰ ਆਪਣੇ ਤੰਬੂਆਂ ਦੇ ਨੇੜੇ ਅਸਥਾਈ ਬੈਰੀਕੇਡ ਲਗਾਏ ਅਤੇ ਉਸ ਦੌਰਾਨ ਰਾਜ ਅਤੇ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News