ਚੰਡੀਗੜ੍ਹ 'ਚ ਦਰਦਨਾਕ ਘਟਨਾ : ਖੇਡਦੇ ਹੋਏ ਪਾਣੀ ਨਾਲ ਭਰੀ ਬਾਲਟੀ 'ਚ ਡੁੱਬੀ ਡੇਢ ਸਾਲ ਦੀ ਬੱਚੀ, ਮੌਤ (ਵੀਡੀਓ)

Wednesday, May 15, 2024 - 10:40 AM (IST)

ਚੰਡੀਗੜ੍ਹ 'ਚ ਦਰਦਨਾਕ ਘਟਨਾ : ਖੇਡਦੇ ਹੋਏ ਪਾਣੀ ਨਾਲ ਭਰੀ ਬਾਲਟੀ 'ਚ ਡੁੱਬੀ ਡੇਢ ਸਾਲ ਦੀ ਬੱਚੀ, ਮੌਤ (ਵੀਡੀਓ)

ਚੰਡੀਗੜ੍ਹ (ਸੁਸ਼ੀਲ) : ਇੱਥੇ ਸੈਕਟਰ-45 ’ਚ ਖੇਡਦੇ ਸਮੇਂ ਡੇਢ ਸਾਲ ਦੀ ਬੱਚੀ ਪਾਣੀ ਨਾਲ ਭਰੀ ਬਾਲਟੀ ’ਚ ਡੁੱਬ ਗਈ। ਜਦੋਂ ਕਾਫੀ ਦੇਰ ਤੱਕ ਬੱਚੀ ਨਜ਼ਰ ਨਹੀਂ ਆਈ ਤਾਂ ਮਾਂ ਨੇ ਭਾਲ ਸ਼ੁਰੂ ਕਰ ਦਿੱਤੀ। ਬੱਚੀ ਨੂੰ ਬਾਲਟੀ ’ਚ ਪਿਆ ਦੇਖ ਕੇ ਮਾਂ ਨੇ ਪੁਲਸ ਨੂੰ ਸੂਚਨਾ ਦਿੱਤੀ। ਮੌਕੇ ’ਤੇ ਪੁੱਜੀ ਪੁਲਸ ਨੇ ਬੱਚੀ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਇਹ ਵੀ ਪੜ੍ਹੋ : ਚੋਣਾਂ ਦੇ ਮੱਦੇਨਜ਼ਰ ਹਲਵਾਈ ਬਾਗੋ-ਬਾਗ, ਦਰਜੀਆਂ ਦੇ ਵੀ ਖਿੜ੍ਹੇ ਚਿਹਰੇ, ਆ ਰਹੇ ਆਰਡਰ ਤੇ ਆਰਡਰ

ਜਾਣਕਾਰੀ ਮੁਤਾਬਕ ਸੈਕਟਰ-45 ਦਾ ਰਹਿਣ ਵਾਲਾ ਵਿਕਾਸ ਆਪਣੇ ਪਰਿਵਾਰ ਨਾਲ ਦੂਜੀ ਮੰਜ਼ਿਲ ’ਤੇ ਰਹਿੰਦਾ ਹੈ। ਉਹ ਘਰਾਂ ’ਚ ਪੇਂਟ ਕਰਨ ਦਾ ਕੰਮ ਕਰਦਾ ਹੈ। ਉਸ ਦੀ ਪਤਨੀ ਘਰਾਂ ’ਚ ਖਾਣਾ ਬਣਾਉਣ ਦਾ ਕੰਮ ਕਰਦੀ ਹੈ। ਸੋਮਵਾਰ ਦੇਰ ਸ਼ਾਮ 19 ਮਹੀਨੇ ਦੀ ਧੀ ਭਾਵਨਾ ਘਰ ’ਚ ਖੇਡ ਰਹੀ ਸੀ।

ਇਹ ਵੀ ਪੜ੍ਹੋ : PGI ਜਾਣ ਵਾਲੇ ਮਰੀਜ਼ਾਂ ਲਈ ਅਹਿਮ ਖ਼ਬਰ, ਹੁਣ ਕਾਲਜ ਦੇ ਵਿਦਿਆਰਥੀ OPD 'ਚ ਕਰਨਗੇ ਮਦਦ

ਇਸ ਦੌਰਾਨ ਉਹ ਘਰ ’ਚ ਰੱਖੀ ਪਾਣੀ ਨਾਲ ਭਰੀ ਬਾਲਟੀ ’ਚ ਡਿੱਗ ਗਈ। ਉਸ ਨੂੰ ਕਿਸੇ ਨੇ ਨਹੀਂ ਦੇਖਿਆ। ਕਾਫੀ ਦੇਰ ਤੱਕ ਪਾਣੀ ’ਚ ਡਿੱਗੀ ਰਹਿਣ ਕਾਰਨ ਉਸਦੀ ਮੌਤ ਹੋ ਗਈ। ਹਾਲਾਂਕਿ ਜਦੋਂ ਪਰਿਵਾਰ ਵਾਲਿਆਂ ਨੇ ਬੱਚੀ ਨੂੰ ਦੇਖਿਆ ਤਾਂ ਉਸ ਨੂੰ ਇਲਾਜ ਲਈ ਜੀ. ਐੱਮ. ਐੱਸ. ਐੱਚ.-16 ’ਚ ਲੈ ਗਏ। ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸੈਕਟਰ-34 ਥਾਣਾ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
 


author

Babita

Content Editor

Related News