ਪੁਲਸ ਨੇ ਬਚਾਈ ਮਾਂ ਦੀ ਜਾਨ, 10 ਸਾਲਾ ਮੁੰਡੇ ਨੇ ਚਿੱਠੀ ਲਿਖ ਕੀਤਾ ਧੰਨਵਾਦ

05/25/2018 10:52:22 AM

ਨਿਊਯਾਰਕ (ਬਿਊਰੋ)— ਅਮਰੀਕਾ ਦੇ ਸੂਬੇ ਟੈਕਸਾਸ ਵਿਚ ਰਹਿਣ ਵਾਲੇ 10 ਸਾਲਾ ਮੁੰਡੇ ਨੇ ਪੁਲਸ ਨੂੰ ਚਿੱਠੀ ਲਿਖ ਕੇ ਉਨ੍ਹਾਂ ਦਾ ਧੰਨਵਾਦ ਕੀਤਾ ਹੈ। ਅਸਲ ਵਿਚ ਪੁਲਸ ਨੇ ਲੜਕੇ ਦੀ ਮਾਂ ਦੀ ਜਾਨ ਬਚਾਈ ਸੀ। ਲੜਕੇ ਦੀ ਮਾਂ ਕਾਰ ਵਿਚ ਫਸ ਗਈ ਸੀ, ਜਿਸ ਕਾਰਨ ਪੁਲਸ ਨੇ ਉਨ੍ਹਾਂ ਨੂੰ ਖਿੱਚ ਕੇ ਬਾਹਰ ਕੱਢਿਆ ਸੀ। ਲੜਕੇ ਨੇ ਫੁਲਸ਼ੀਅਰ ਪੁਲਸ ਨੂੰ ਚਿੱਠੀ ਵਿਚ ਲਿਖਿਆ ਕਿ ਅਜਿਹਾ ਪਹਿਲੀ ਵਾਰੀ ਨਹੀਂ ਹੋਇਆ ਸੀ। ਪੁਲਸ ਨੂੰ ਰੋਜ਼ਾਨਾ ਇਸ ਤਰ੍ਹਾਂ ਦੇ ਕੰਮ ਲਈ ਧੰਨਵਾਦ ਨਹੀਂ ਮਿਲਦਾ ਹੈ ਇਸ ਲਈ ਉਨ੍ਹਾਂ ਨੇ ਇਸ ਚਿੱਠੀ ਨੂੰ ਆਪਣੇ ਫੇਸਬੁੱਕ ਪੇਜ਼ 'ਤੇ ਸ਼ੇਅਰ ਕੀਤਾ।

PunjabKesari

ਲੜਕੇ ਨੇ ਲਿਖਿਆ,''ਮੇਰੀ ਮਾਂ ਨੂੰ ਖਿੱਚਣ ਲਈ ਧੰਨਵਾਦ। ਕਿਉਂਕਿ ਉਹ ਇਸ ਦੇ ਲਾਇਕ ਹੈ। ਉਸ ਨੇ ਮੇਰਾ ਫੋਨ ਲੈ ਲਿਆ ਸੀ ਅਤੇ ਉਨ੍ਹਾਂ ਦਾ ਇਸ ਤਰ੍ਹਾਂ ਕਰਨਾ ਮੈਨੂੰ ਪਸੰਦ ਨਹੀਂ ਆਇਆ ਸੀ।'' ਲੜਕੇ ਨੇ ਅੱਗੇ ਲਿਖਿਆ ਕਿ ਉਨ੍ਹਾਂ ਦਾ ਇਸ ਤਰ੍ਹਾਂ ਕਰਨਾ ਮੈਨੂੰ ਸਿਰਫ ਪਰੇਸ਼ਾਨ ਕਰਦਾ ਹੈ। ਮੇਰੀ ਮਾਂ ਹਮੇਸ਼ਾ ਦਾਅਵਾ ਕਰਦੀ ਸੀ ਕਿ ਉਹ ਕਿੰਨੀ ਚੰਗੀ ਚਾਲਕ ਸੀ। 
ਲੜਕੇ ਨੇ ਇਕ ਹੋਰ ਘਟਨਾ ਦਾ ਜ਼ਿਕਰ ਵੀ ਇਸ ਚਿੱਠੀ ਵਿਚ ਕੀਤਾ ਹੈ। ਲੜਕੇ ਮੁਤਾਬਕ ਇਕ ਵਾਰੀ ਜਦੋਂ ਉਹ ਖਿੱਚੀ ਗਈ ਸੀ, ਉਸ ਸਮੇਂ ਉਸ ਕੋਲ ਆਪਣੀ ਖਿੜਕੀ 'ਤੇ ਈਜ਼ਸਟੀਕਰ ਨਹੀਂ ਸੀ। ਜਦੋਂ ਘਰ ਆ ਕੇ ਉਨ੍ਹਾਂ ਨੇ ਦੱਸਿਆ ਤਾਂ ਮੈਂ ਬਹੁਤ ਹੱਸਿਆ ਸੀ। ਵਿਭਾਗ ਨੇ ਕਿਹਾ ਕਿ ਉਹ ਹਮੇਸ਼ਾ ਸਕੂਲੀ ਵਿਦਿਆਰਥੀਆਂ ਦੀਆਂ ਚਿੱਠੀਆਂ ਪੜ੍ਹਨ ਦਾ ਆਨੰਦ ਮਾਣਦਾ ਹੈ ਅਤੇ ਉਹ ਇਸ ਅਨੁਭਵ ਨੂੰ ਆਪਣੇ ਫਾਲੋਅਰਜ਼ ਨਾਲ ਸਾਂਝਾ ਕਰਨਾ ਚਾਹੁੰਦਾ ਸੀ।


Related News