ਸ਼ਾਹਕੋਟ ਜ਼ਿਮਨੀ ਚੋਣ : ਸ਼ੁਰੂਆਤੀ ਰੁਝਾਨਾਂ ''ਚ ਕਾਂਗਰਸ ਸਭ ਤੋਂ ਅੱਗੇ, ਆਖਰ ਕੌਣ ਮਾਰੇਗਾ ਮੋਰਚਾ

Thursday, May 31, 2018 - 09:14 AM (IST)

ਸ਼ਾਹਕੋਟ ਜ਼ਿਮਨੀ ਚੋਣ : ਸ਼ੁਰੂਆਤੀ ਰੁਝਾਨਾਂ ''ਚ ਕਾਂਗਰਸ ਸਭ ਤੋਂ ਅੱਗੇ, ਆਖਰ ਕੌਣ ਮਾਰੇਗਾ ਮੋਰਚਾ

ਜਲੰਧਰ : ਸ਼ਾਹਕੋਟ ਜ਼ਿਮਨੀ ਚੋਣ ਲਈ ਵੋਟਾਂ ਦੀ ਗਿਣਤੀ ਅੱਜ ਸਵੇਰੇ 8 ਵਜੇ ਤੋਂ ਸ਼ੁਰੂ ਹੋ ਗਈ ਹੈ ਅਤੇ ਪਹਿਲੇ ਗੇੜ ਦੇ ਖਤਮ ਹੋਣ ਤੱਕ ਕਾਂਗਰਸੀ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ 3300 ਤੋਂ ਵੱਧ ਵੋਟਾਂ ਦੇ ਫਰਕ ਨਾਲ ਸਭ ਤੋਂ ਅੱਗੇ ਚੱਲ ਰਹੇ ਹਨ। ਲਾਡੀ ਸ਼ੇਰੋਵਾਲੀਆ ਨੇ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੂੰ ਪਿੱਛੇ ਛੱਡਦਿਆਂ ਸ਼ੁਰੂਆਤੀ ਰੁਝਾਨਾਂ 'ਚ ਆਪਣੀ ਲੀਡ ਬਣਾ ਲਈ ਗਈ ਪਰ ਹੁਣ ਦੇਖਣਾ ਤਾਂ ਇਹ ਹੋਵੇਗਾ ਕਿ ਆਖਰੀ ਨਤੀਜੇ ਆਉਣ ਤੱਕ ਕਿਹੜੀ ਪਾਰਟੀ ਮੋਰਚਾ ਮਾਰਦੀ ਹੈ ਅਤੇ ਕਿਸ ਨੂੰ ਹਾਰ ਦਾ ਮੂੰਹ ਦੇਖਣਾ ਪੈਂਦਾ ਹੈ। 


Related News