ਸਿਆਸਤ 'ਚ ਵੱਡੀ ਹਲਚਲ! ਸ਼ਾਹਕੋਟ ਹਲਕੇ 'ਚ ਅਕਾਲੀ ਦਲ ਦੀ ਰੈਲੀ ਮਗਰੋਂ ਛਿੜੀ ਨਵੀਂ ਚਰਚਾ
Sunday, Mar 29, 2026 - 11:19 AM (IST)
ਲੋਹੀਆਂ ਖਾਸ (ਸੱਦੀ)-ਪਿਛਲੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਸ਼ਾਹਕੋਟ ਵਿਖੇ 'ਪੰਜਾਬ ਬਚਾਓ ਰੈਲੀ' ਕੀਤੀ ਗਈ ਸੀ, ਜਿਸ ’ਚ ਸ਼੍ਰੋਮਣੀ ਅਕਾਲੀ ਦਲ ਦਿਹਾਤੀ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਅਤੇ ਹਲਕਾ ਸ਼ਾਹਕੋਟ ਇੰਚਾਰਜ ਐਡਵੋਕੇਟ ਬਚਿੱਤਰ ਸਿੰਘ ਕੋਹਾੜ ਵੱਲੋਂ ਇਸ ਰੈਲੀ ਦੀ ਵਾਗਡੋਰ ਆਪਣੇ ਹੱਥਾਂ ’ਚ ਸੰਭਾਲੀ ਗਈ ਸੀ। ਇਸ ਰੈਲੀ ’ਚ ਇਹ ਉਮੀਦ ਕੀਤੀ ਜਾ ਰਹੀ ਸੀ ਕਿ ਸੁਖਬੀਰ ਬਾਦਲ ਇਕ ਵਾਰ ਫਿਰ ਸ਼ਾਹਕੋਟ ਵਿਧਾਨ ਸਭਾ ਹਲਕੇ ਤੋਂ ਐਡਵੋਕੇਟ ਬਚਿੱਤਰ ਸਿੰਘ ਕੋਹਾੜ ਨੂੰ ਆਪਣਾ ਉਮੀਦਵਾਰ ਐਲਾਨ ਦੇਣਗੇ।
ਇਹ ਵੀ ਪੜ੍ਹੋ: ਪੰਜਾਬ 'ਚ 48 ਘੰਟੇ ਅਹਿਮ! ਮੌਸਮ ਦੀ 1 ਅਪ੍ਰੈਲ ਤੱਕ ਹੋਈ ਵੱਡੀ ਭਵਿੱਖਬਾਣੀ, ਇਨ੍ਹਾਂ ਜ਼ਿਲ੍ਹਿਆਂ 'ਚ Alert
ਰੈਲੀ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਭਾਵੇਂ ਕਿ ਇਸ ਹਲਕੇ ਤੋਂ ਐਡਵੋਕੇਟ ਬਚਿੱਤਰ ਸਿੰਘ ਕੋਹਾੜ ਦੇ ਦਾਦਾ ਸਾਬਕਾ ਮੰਤਰੀ ਸਵਰਗੀ ਅਜੀਤ ਸਿੰਘ ਕੋਹਾੜ ਦੀ ਉਨ੍ਹਾਂ ਦੀਆਂ ਅਕਾਲੀ ਦਲ ਲਈ ਸੇਵਾਵਾਂ ਲਈ ਉਨ੍ਹਾਂ ਯਾਦ ਕਰਦਿਆਂ ਸ਼ਲਾਘਾ ਕੀਤੀ ਪਰ ਉਨ੍ਹਾਂ ਨੇ ਐਡਵੋਕੇਟ ਬਚਿੱਤਰ ਸਿੰਘ ਕੋਹਾੜ ਨੂੰ ਵੀ ਉਮੀਦਵਾਰ ਬਣਾਉਣ ਦਾ ਐਲਾਨ ਨਹੀਂ ਕੀਤਾ, ਜਿਸ ਕਾਰਨ ਇਸ ਹਲਕੇ ਦੇ ਲੋਕਾਂ ’ਚ ਇਹ ਬਹਿਸ ਛਿੜ ਗਈ ਕਿ ਕੀ ਇਸ ਵਾਰ ਸੁਖਬੀਰ ਬਾਦਲ ਸ਼ਾਹਕੋਟ ਵਿਧਾਨ ਸਭਾ ਹਲਕੇ ਤੋਂ ਆਪਣਾ ਉਮੀਦਵਾਰ ਬਦਲਣ ਜਾ ਰਹੇ ਹਨ ਜਾਂ ਐਡਵੋਕੇਟ ਕੋਹਾੜ ਨੂੰ ਹੀ ਆਪਣਾ ਉਮੀਦਵਾਰ ਬਣਾਈ ਰੱਖਣਗੇ।
ਇਹ ਵੀ ਪੜ੍ਹੋ: ਬਾਡੀ ਬਿਲਡਰ ਵਰਿੰਦਰ ਘੁੰਮਣ ਦੀ ਮੌਤ ਦੇ ਮਾਮਲੇ 'ਚ ਨਵੀਂ ਅਪਡੇਟ! ਭਰਾ ਨੇ ਦਿੱਤੀ ਚਿਤਾਵਨੀ
ਇਸ ਰੈਲੀ ਨੂੰ ਨੇੜਿਓਂ ਵੇਖਣ ਵਾਲੇ ਲੋਕ ਭਾਵੇਂ ਕਿ ਰੌਲਾ ਪਾ ਰਹੇ ਹਨ ਕਿ ਇਸ ਰੈਲੀ ਦੌਰਾਨ ਵੱਡਾ ਇਕੱਠ ਨਾ ਹੋਣ ਕਾਰਨ ਸੁਖਬੀਰ ਬਾਦਲ ਨਿਰਾਸ਼ ਵਿਖਾਈ ਦਿੱਤੇ, ਜਿਸ ਕਾਰਨ ਉਨ੍ਹਾਂ ਨੇ ਐਡਵੋਕੇਟ ਬਚਿੱਤਰ ਕੋਹਾੜ ਨੂੰ ਉਮੀਦਵਾਰ ਨਹੀਂ ਐਲਾਨਿਆ ਜਦਕਿ ਅਕਾਲੀ ਦਲ ਦੇ ਅਤਿ ਨੇੜਲੇ ਸੂਤਰਾਂ ਦੀ ਗੱਲ ਮੰਨੀ ਜਾਵੇ ਤਾਂ ਇਸ ਵਾਰ ਵੀ ਆਉਂਦੀਆਂ ਵਿਧਾਨ ਸਭਾ ਚੋਣਾਂ ’ਚ ਅਕਾਲੀ ਦਲ ਵੱਲੋਂ ਐਡਵੋਕੇਟ ਕੋਹਾੜ ਹੀ ਉਮੀਦਵਾਰ ਹੋਣਗੇ ਕਿਉਂਕਿ ਅਜੇ ਤੱਕ ਅਜਿਹਾ ਕੋਈ ਵੀ ਅਕਾਲੀ ਆਗੂ ਸਾਹਮਣੇ ਨਹੀਂ ਆਇਆ, ਜੋ ਇਸ ਸੀਟ ’ਤੇ ਦਾਅਵੇਦਾਰੀ ਕਰਦਾ ਹੋਵੇ। ਜਦਕਿ ਸੂਤਰਾਂ ਮੁਤਾਬਕ ਸੁਖਬੀਰ ਬਾਦਲ ਐਡਵੋਕੇਟ ਬਚਿੱਤਰ ਕੋਹਾੜ ਨੂੰ ਥਾਪੜਾ ਦੇ ਕੇ ਗਏ ਹਨ ਅਤੇ ਉਨ੍ਹਾਂ ਵੇ ਐਡਵੋਕੇਟ ਕੋਹਾੜ ਨੂੰ ਮਜ਼ਬੂਤ ਹੋ ਕੇ ਚੋਣ ਲੜਨ ਦਾ ਸੱਦਾ ਵੀ ਦਿੱਤਾ ਹੈ ।
ਇਹ ਵੀ ਪੜ੍ਹੋ: ਨਵਾਂਸ਼ਹਿਰ ਜ਼ਿਲ੍ਹੇ 'ਚ ਲੱਗੀ ਵੱਡੀ ਪਾਬੰਦੀ! 20 ਮਈ ਤੱਕ ਨਵੇਂ ਹੁਕਮ ਜਾਰੀ, ਰਾਤ 10 ਤੋਂ ਸਵੇਰੇ 6 ਵਜੇ ਤੱਕ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
