ਬਲਾਕ ਸੰਮਤੀ ਚੋਣ ''ਚ ਅਕਾਲੀ ਦਲ ਦੀ ਜਿੱਤ, ਕਿਹਾ ਇਹ 2027 ਦਾ ਟਰੇਲਰ

Wednesday, Apr 01, 2026 - 05:33 PM (IST)

ਬਲਾਕ ਸੰਮਤੀ ਚੋਣ ''ਚ ਅਕਾਲੀ ਦਲ ਦੀ ਜਿੱਤ, ਕਿਹਾ ਇਹ 2027 ਦਾ ਟਰੇਲਰ

ਬਠਿੰਡਾ (ਵਿਜੇ ਵਰਮਾ) : ਪਿੱਛਲੇ ਕਈ ਹਫਤਿਆਂ ਤੋਂ ਚਰਚਾ ਦਾ ਵਿਸ਼ਾ ਤੇ ਸਾਬਕਾ ਵਜ਼ੀਰ ਸਿਕੰਦਰ ਸਿੰਘ ਮਲੂਕਾ ਅਤੇ ਮੌਜੂਦਾ ਵਿਧਾਇਕ ਬਲਕਾਰ ਸਿੱਧੂ ਲਈ ਵਕਾਰ ਦਾ ਸਵਾਲ ਬਣੀ ਰਾਮਪੁਰਾ ਬਲਾਕ ਸੰਮਤੀ ਦੇ ਚੇਅਰਮੈਨ ਦੀ ਚੋਣ ਅੱਜ ਅਕਾਲੀ ਦਲ ਨੇ ਜਿੱਤ ਲਈ ਹੈ। ਬਠਿੰਡਾ ਦੇ ਡਿਪਟੀ ਕਮਿਸ਼ਨਰ ਨਿਗਰਾਨੀ ਹੇਠ ਹਾਈ ਕੋਰਟ ਵੱਲੋਂ ਨਿਯੁਕਤ ਆਬਜ਼ਰਵਰ ਵੱਲੋਂ ਕਰਵਾਈ ਗਈ ਚੋਣ 'ਚ ਅਕਾਲੀ ਦਲ ਦੀ ਮਨਦੀਪ ਕੌਰ ਪਤਨੀ ਬਲਜੀਤ ਸਿੰਘ ਨੀਲਾ ਮਹਿਰਾਜ ਚੇਅਰਪਰਸਨ ਚੁਣੇ ਗਏ। ਇਸੇ ਤਰ੍ਹਾਂ ਅਕਾਲੀ ਦਲ ਦੇ ਕਿਰਨਜੀਤ ਕੌਰ ਪਤਨੀ ਅਜੀਤਪਾਲ ਸਿੰਘ ਵਾਈਸ ਚੇਅਰਪਰਸਨ ਚੁਣੇ ਗਏ। ਕੁੱਲ 18 ਬਲਾਕ ਸੰਮਤੀ ਮੈਂਬਰਾਂ 'ਚੋ ਅਕਾਲੀ ਦਲ ਕੋਲ 10, ਆਮ ਆਦਮੀ ਪਾਰਟੀ ਕੋਲ 6 ਅਤੇ 2 ਮੈਂਬਰ ਕਾਂਗਰਸ ਕੋਲ ਸਨ। ਕਾਂਗਰਸ ਦੇ ਦੋਵੇਂ ਮੈਂਬਰ 'ਆਪ' ਵੱਲ ਭੁਗਤੇ ਅਤੇ ਇਕ ਵੋਟ ਵਿਧਾਇਕ ਬਲਕਾਰ ਸਿੱਧੂ ਨਾਲ 'ਆਪ' ਦੇ ਉਮੀਦਵਾਰ ਨੂੰ 9 ਵੋਟਾਂ ਮਿਲੀਆਂ ਜਦਕਿ ਅਕਾਲੀ ਦਲ ਦੀ ਉਮੀਦਵਾਰ ਨੂੰ 10 ਵੋਟਾਂ ਪਈਆਂ।

ਇਹ ਵੀ ਪੜ੍ਹੋ : ਪੰਜਾਬ 'ਚ ਬਿਜਲੀ ਵਾਲੇ ਬਿੱਲਾਂ ਨੂੰ ਲੈ ਕੇ ਵੱਡੀ ਖ਼ਬਰ, ਪੈ ਗਿਆ ਨਵਾਂ ਪੰਗਾ

ਜਿੱਤ ਤੋਂ ਬਾਅਦ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਇਹ ਸਿਰਫ਼ ਬਲਾਕ ਸੰਮਤੀ ਚੇਅਰਮੈਨ ਦੀ ਹੀ ਜਿੱਤ ਨਹੀਂ ਇਹ ਲੋਕਾਂ ਦਾ ਅਕਾਲੀ ਦਲ ਦੇ ਹੱਕ 'ਚ ਫ਼ਤਵਾ ਅਤੇ 2027 ਦਾ ਟਰੇਲਰ ਹੈ। ਜ਼ਿਕਰਯੋਗ ਹੈ ਜੇ ਪਹਿਲਾਂ ਇਹ ਚੋਣ ਰਾਮਪੁਰਾ ਐੱਸ. ਡੀ. ਐੱਮ ਵੱਲੋਂ ਕਰਵਾਈ ਜਾਣੀ ਸੀ ਜਿਸ ਦੌਰਾਨ ਭਾਰੀ ਹੰਗਾਮਾ ਹੋਣ ਕਾਰਨ ਚੋਣ ਰੱਦ ਕਰ ਦਿੱਤੀ ਗਈ ਸੀ। ਅਕਾਲੀ ਦਲ ਨੇ ਸੱਤਾ ਧਿਰ 'ਤੇ ਧੱਕੇਸ਼ਾਹੀ ਦੇ ਦੋਸ਼ ਲਾਏ ਸਨ। ਅਕਾਲੀ ਦਲ ਵੱਲੋਂ ਹਾਈ ਕੋਰਟ 'ਚ ਪਹੁੰਚ ਕੀਤੀ ਗਈ ਅਤੇ ਹਾਈ ਕੋਰਟ ਨੇ ਮਾਮਲੇ 'ਤੇ ਵਿਚਾਰ ਕਰਦਿਆਂ ਇਹ ਚੋਣ ਹਾਈ ਕੋਰਟ ਵੱਲੋਂ ਨਿਯੁਕਤ ਆਬਜ਼ਰਵਰ ਵੱਲੋਂ ਡਿਪਟੀ ਕਮਿਸ਼ਨਰ ਬਠਿੰਡਾ ਦੀ ਨਿਗਰਾਨੀ ਹੇਠ ਕਰਵਾਉਣ ਦੇ ਹੁਕਮ ਜਾਰੀ ਕੀਤੇ। ਜੇ ਕਾਂਗਰਸ ਦੀ ਗੱਲ ਕਰੀਏ ਤਾਂ ਉਸਦੇ ਵੱਡੇ ਆਗੂ ਚੋਣ ਤੋਂ ਦੂਰ ਰਹੇ ਪਿਛਲੇ ਦਿਨੀਂ ਸਿਕੰਦਰ ਸਿੰਘ ਮਲੂਕਾ ਨੇ ਕਾਂਗਰਸ ਤੇ 'ਆਪ' ਦੀ ਮਿਲੀਭੁਗਤ ਦੇ ਦੋਸ਼ ਵੀ ਲਾਏ ਸਨ। 

ਇਹ ਵੀ ਪੜ੍ਹੋ : ਪੰਜਾਬ 'ਚ ਅਧਿਆਪਕਾਂ ਲਈ ਨਵੀਂ ਸਿਰਦਰਦੀ, ਹੁਣ ਮੰਡਰਾਉਣ ਲੱਗਾ ਇਹ ਖ਼ਤਰਾ

ਇਸ ਮੌਕੇ ਹਰਿੰਦਰ ਹਿੰਦਾ, ਗਗਨਦੀਪ ਗਰੇਵਾਲ, ਸੱਤਪਾਲ ਗਰਗ ਰਾਮਪੁਰਾ, ਹੈਪੀ ਬਾਂਸਲ, ਸੁਖਜਿੰਦਰ ਖਾਨਦਾਨ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਸਪਾਲ ਸਿੰਘ ਦਿਆਲਪੁਰਾ, ਮਿਰਜ਼ਾ ਰਕੇਸ਼ ਗੋਇਲ, ਗੁਰਪ੍ਰੀਤ ਸਿੰਘ ਘੰਡਾਬੰਨਾ, ਪਿੰਟੂ ਜਲਾਲ, ਹਰਜੀਤ ਸਿੰਘ ਮਲੂਕਾ, ਮਨਿੰਦਰ ਮਹਿਰਾਜ, ਸਰਬਜੀਤ ਕਾਂਗੜ, ਮਨਜੀਤ ਸਿੰਘ, ਧੁੰਨਾ ਗੋਗੀ ਬਰਾੜ, ਲਵਪ੍ਰੀਤ ਸਿੰਘ, ਸੁਸ਼ੀਲ ਕੁਮਾਰ, ਅਰੁਣ ਗੋਇਲ, ਵਿਕਰਮਜੀਤ ਸਿੰਘ ਵਿੱਕੀ, ਪਰਵਿੰਦਰ ਸਿੰਘ, ਸਰਬਜੀਤ ਸਿੰਘ, ਬਲਰਾਜ ਸਿੰਘ ਗੋਰਾ, ਜਸਜੀਤ ਸਿੰਘ ਜੱਸਾ, ਜਸਪਾਲ ਸਿੰਘ ਜੱਸਾ ਆਦਿ ਹਾਜ਼ਰ ਸਨ। 

ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਖੜ੍ਹੀ ਹੋਈ ਨਵੀਂ ਮੁਸੀਬਤ, ਫਰਦ ਕੇਂਦਰ ਮੁਲਾਜ਼ਮਾਂ ਨੇ ਕਰ 'ਤਾ ਵੱਡਾ ਐਲਾਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News