ਦੋਰਾਂਗਲਾ ਮਗਰੋਂ ਹੁਣ ਦੀਨਾਨਗਰ ਬਲਾਕ ਸੰਮਤੀ ’ਤੇ ਕਾਂਗਰਸ ਦਾ ਕਬਜ਼ਾ, ਰਾਜ ਰਾਣੀ ਚੇਅਰਪਰਸਨ ਬਣੇ

Wednesday, Apr 01, 2026 - 06:25 PM (IST)

ਦੋਰਾਂਗਲਾ ਮਗਰੋਂ ਹੁਣ ਦੀਨਾਨਗਰ ਬਲਾਕ ਸੰਮਤੀ ’ਤੇ ਕਾਂਗਰਸ ਦਾ ਕਬਜ਼ਾ, ਰਾਜ ਰਾਣੀ ਚੇਅਰਪਰਸਨ ਬਣੇ

ਗੁਰਦਾਸਪੁਰ  (ਹਰਮਨ)- ਸਿਆਸੀ ਉਤਾਰ-ਚੜ੍ਹਾਵਾਂ ਅਤੇ ਤਿੰਨ ਵਾਰ ਚੋਣ ਮੁਲਤਵੀ ਹੋਣ ਤੋਂ ਬਾਅਦ ਅੱਜ ਆਖਿਰਕਾਰ ਬਲਾਕ ਸੰਮਤੀ ਦੀਨਾਨਗਰ ਦੇ ਚੇਅਰਪਰਸਨ ਅਤੇ ਵਾਈਸ ਚੇਅਰਮੈਨ ਦੀ ਚੋਣ ਪ੍ਰਕਿਰਿਆ ਪੂਰੀ ਹੋ ਗਈ। ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਫ਼ਤਰ ਵਿਖੇ ਹੋਈ ਮੀਟਿੰਗ ਦੌਰਾਨ ਕਾਂਗਰਸ ਪਾਰਟੀ ਦੇ ਮੈਂਬਰਾਂ ਨੇ ਬਹੁਮਤ ਦੇ ਆਧਾਰ ’ਤੇ ਮੈਡਮ ਰਾਜ ਰਾਣੀ ਨੂੰ ਚੇਅਰਪਰਸਨ ਅਤੇ ਰਮੇਸ਼ ਚੰਦਰ ਨੂੰ ਵਾਈਸ ਚੇਅਰਮੈਨ ਚੁਣ ਲਿਆ।

ਜਾਣਕਾਰੀ ਅਨੁਸਾਰ ਬਲਾਕ ਸੰਮਤੀ ਦੀਨਾਨਗਰ ਵਿੱਚ ਕੁੱਲ੍ਹ 22 ਜ਼ੋਨ ਹਨ, ਜਿਨ੍ਹਾਂ ਵਿੱਚੋਂ ਕਾਂਗਰਸ ਪਾਰਟੀ ਨੇ 11 ਜ਼ੋਨਾਂ 'ਚ ਜਿੱਤ ਦਰਜ ਕੀਤੀ ਸੀ ਅਤੇ ਇਕ ਐੱਮ. ਐੱਲ. ਏ. ਦੀ ਵੋਟ ਦੇ ਨਾਲ ਪਾਰਟੀ ਕੋਲ 12 ਵੋਟਾਂ ਦਾ ਅੰਕੜਾ ਬਣਦਾ ਸੀ, ਜੋ ਸਪੱਸ਼ਟ ਬਹੁਮਤ ਹੈ। ਦੂਜੇ ਪਾਸੇ ਸੱਤਾਧਾਰੀ ਪਾਰਟੀ ਦੇ 8 ਮੈਂਬਰ ਮੀਟਿੰਗ 'ਚ ਸ਼ਾਮਲ ਨਹੀਂ ਹੋਏ ਜਦਕਿ ਭਾਜਪਾ ਦੇ ਤਿੰਨ ਮੈਂਬਰਾਂ ਨੇ ਵੀ ਦੂਰੀ ਬਣਾਈ ਰੱਖੀ। ਇਸ ਕਾਰਨ ਚੋਣ ਪ੍ਰਕਿਰਿਆ ਬਿਨਾਂ ਕਿਸੇ ਵਿਰੋਧ ਦੇ ਪੂਰੀ ਹੋ ਗਈ।

ਇਹ ਵੀ ਪੜ੍ਹੋ: ਪੰਜਾਬ 'ਚ 3, 4 ਨੂੰ ਭਾਰੀ ਮੀਂਹ ਤੇ ਹਨ੍ਹੇਰੀ-ਤੂਫ਼ਾਨ! ਇਨ੍ਹਾਂ ਜ਼ਿਲ੍ਹਿਆਂ ਲਈ Alert,ਪੜ੍ਹੋ 5 ਅਪ੍ਰੈਲ ਤੱਕ ਮੌਸਮ ਦੀ ਅਪਡੇਟ

ਇਸ ਤੋਂ ਪਹਿਲਾਂ ਚੇਅਰਪਰਸਨ ਅਤੇ ਵਾਈਸ ਚੇਅਰਮੈਨ ਦੀ ਚੋਣ ਤਿੰਨ ਵਾਰ ਮੁਲਤਵੀ ਹੋ ਚੁੱਕੀ ਸੀ, ਜਿਸ ਕਾਰਨ ਇਲਾਕੇ ਦੀ ਸਿਆਸਤ ਵਿੱਚ ਕਾਫ਼ੀ ਚਰਚਾ ਰਹੀ। ਮੰਨਿਆ ਜਾ ਰਿਹਾ ਸੀ ਕਿ ਵੱਖ-ਵੱਖ ਪਾਰਟੀਆਂ ਵੱਲੋਂ ਆਪਣੇ ਪੱਖ ਵਿੱਚ ਸਮੀਕਰਨ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਪਰ ਆਖਿਰਕਾਰ ਕਾਂਗਰਸ ਪਾਰਟੀ ਆਪਣੇ ਮੈਂਬਰਾਂ ਨੂੰ ਇਕਜੁੱਟ ਰੱਖਣ ਵਿੱਚ ਸਫਲ ਰਹੀ।

ਚੋਣ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਵਿਧਾਇਕਾ ਅਰੁਣਾ ਚੌਧਰੀ ਅਤੇ ਸੀਨੀਅਰ ਨੇਤਾ ਅਸ਼ੋਕ ਚੌਧਰੀ ਨੇ ਨਵੇਂ ਚੁਣੇ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਅਤੇ ਉਮੀਦ ਜਤਾਈ ਕਿ ਨਵੀਂ ਟੀਮ ਇਲਾਕੇ ਦੇ ਵਿਕਾਸ ਲਈ ਮਿਲਜੁਲ ਕੇ ਕੰਮ ਕਰੇਗੀ। ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਮਿਲਿਆ ਸਮਰਥਨ ਇਲਾਕੇ ਦੇ ਵਿਕਾਸ ਕਾਰਜਾਂ ਲਈ ਜਿੰਮੇਵਾਰੀ ਨੂੰ ਹੋਰ ਵਧਾਉਂਦਾ ਹੈ।

ਇਹ ਵੀ ਪੜ੍ਹੋ: ਜਲੰਧਰ ਦੀ ਧੀ ਨੇ ਨੈਸ਼ਨਲ ਮੈਚ 'ਚ ਜਿੱਤਿਆ ਗੋਲਡ ਮੈਡਲ, ਪੰਜਾਬ ਦਾ ਨਾਂ ਕੀਤਾ ਰੌਸ਼ਨ

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਬਲਾਕ ਦੋਰਾਂਗਲਾ ਵਿੱਚ ਵੀ ਕਾਂਗਰਸ ਪਾਰਟੀ ਬਹੁਮਤ ਹਾਸਲ ਕਰਕੇ ਆਪਣਾ ਚੇਅਰਪਰਸਨ ਬਣਾਉਣ ਵਿੱਚ ਸਫਲ ਰਹੀ ਸੀ। ਇਸ ਤਰ੍ਹਾਂ ਹਲਕਾ ਦੀਨਾਨਗਰ ਦੇ ਦੋਨਾਂ ਬਲਾਕਾਂ ਵਿੱਚ ਕਾਂਗਰਸ ਪਾਰਟੀ ਨੂੰ ਬਹੁਮਤ ਮਿਲਿਆ ਹੈ। ਇਸ ਮੌਕੇ ਬਲਾਕ ਸੰਮਤੀ ਦੋਰਾਂਗਲਾ ਦੇ ਚੇਅਰਮੈਨ ਬਲਬੀਰ ਚੰਦ, ਸੱਤਪਾਲ ਸੈਣੀ ਦਬੂਰਜੀ, ਵਰਿੰਦਰ ਸਿੰਘ ਨੌਸ਼ਹਿਰਾ, ਹਰਵਿੰਦਰ ਸਿੰਘ ਭੱਟੀ, ਲੱਕੀ ਰੰਧਾਵਾ, ਮਨੀਸ਼ ਕਪੂਰ ਗਾਂਧੀਆਂ, ਯਾਦਵਿੰਦਰ ਸਿੰਘ ਘੁੰਮਣ, ਕਪਿਲ ਦੋਦਵਾਂ, ਸਰਪੰਚ ਮਨਜੀਤ ਸਿੰਘ ਕਲੀਜਪੁਰ, ਮਨਦੀਪ ਸਿੰਘ ਵਾਲੀਆ, ਦੇਸ ਰਾਜ ਜੰਡੀ, ਪ੍ਰਸ਼ੋਤਮ ਸਿੰਘ ਪੱਪਾ, ਰੰਮੀ ਠਾਕੁਰ, ਦਿੱਗਵਿਜੇ ਸਿੰਘ, ਹਰਜਿੰਦਰ ਸਿੰਘ ਗਵਾਲੀਆ, ਲਖਵਿੰਦਰ ਸਿੰਘ ਦੋਰਾਂਗਲਾ, ਭਿੱਟਾ ਦਬੂਰਜੀ, ਗੁਰਬਚਨ ਸਿੰਘ ਸੀਓਵਾਲ, ਸ਼ਾਮ ਸੁੰਦਰ ਲੱਕੀ, ਕਾਲਾ ਅਵਾਂਖਾ, ਸੰਨੀ ਲਖਣਪਾਲ, ਵਿਸ਼ਵਾਮਿੱਤਰ, ਫੌਜੀ ਬਲਵਿੰਦਰ ਕਲੌਤਰਾ, ਸਰਪੰਚ ਰੂਪ ਲਾਲ ਅਤੇ ਬਲਦੇਵ ਸੁਲਤਾਨੀ ਸਮੇਤ ਵੱਖ-ਵੱਖ ਜ਼ੋਨਾਂ ਤੋਂ ਜੇਤੂ ਸੰਮਤੀ ਮੈਂਬਰ ਹਾਜ਼ਰ ਸਨ।
ਇਹ ਵੀ ਪੜ੍ਹੋ: ਪੰਜਾਬ 'ਚ ਸ਼ੁੱਕਰਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ, ਸਕੂਲ-ਕਾਲਜ ਤੇ ਦਫ਼ਤਰ ਰਹਿਣਗੇ ਬੰਦ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News