ਵੱਡੀ ਖਬਰ! 3 ਦਿਨਾਂ ਦੀ ਭਾਲ ਮਗਰੋਂ ਕਾਂਗਰਸ ਬਲਾਕ ਪ੍ਰਧਾਨ ਦੇ ਕਾਤਲ ਬਿਹਾਰ ਬਾਰਡਰ ਤੋਂ ਕਾਬੂ
Wednesday, Apr 01, 2026 - 11:42 PM (IST)
ਕੁਹਾੜਾ/ਸਾਹਨੇਵਾਲ (ਜਗਰੂਪ)- ਬੀਤੇ ਦਿਨੀਂ ਬਹੁਚਰਚਿਤ ਕਾਂਗਰਸ ਦੇ ਬਲਾਕ ਪ੍ਰਧਾਨ ਕਤਲ ਕਾਂਡ ਦਾ ਦਬਾਅ ਝੱਲ ਰਹੀ ਲੁਧਿਆਣਾ ਪੁਲਸ ਅਤੇ ਪੰਜਾਬ ਸਰਕਾਰ ਖ਼ਿਲਾਫ਼ ਕਾਂਗਰਸ ਅਤੇ ਜਨਤਾ ਦਾ ਹਮਲਾਵਰ ਰੁਖ ਦੇਖਣ ਨੂੰ ਮਿਲਿਆ ਸੀ, ਜੋ ਕਿ ਲੁਧਿਆਣਾ ਪੁਲਸ ਲਈ ਵੱਡੀ ਚੁਣੌਤੀ ਸਾਬਿਤ ਹੋ ਰਿਹਾ ਸੀ। ਭਰੋਸੇਯੋਗ ਸੂਤਰਾਂ ਮੁਤਾਬਕ ਪੁਲਸ ਨੇ ਦੋਵਾਂ ਕਾਤਲਾਂ ਨੂੰ ਕਾਬੂ ਕਰਨ ’ਚ ਸਫ਼ਲਤਾ ਹਾਸਲ ਕਰ ਲਈ ਹੈ।
ਦੱਸ ਦੇਈਏ ਕਿ ਬਲਾਕ ਕਾਂਗਰਸ ਪ੍ਰਧਾਨ ਪਰਮਿੰਦਰ ਤਿਵਾੜੀ ਦੇ ਕਤਲ ਹੋਏ ਨੂੰ 3 ਦਿਨ ਬੀਤ ਜਾਣ ਦੇ ਬਾਵਜੂਦ ਵੀ ਕੂੰਮ ਕਲਾਂ ਪੁਲਸ ਮੁੱਖ ਮੁਲਜ਼ਮ ਵਿਜੈ ਕੁਮਾਰ ਅਤੇ ਲੱਕੀ ਨੂੰ ਫੜਨ ’ਚ ਅਸਫ਼ਲ ਰਹਿਣ ਕਾਰਨ ਕਾਂਗਰਸ ਪਾਰਟੀ, ਪਰਿਵਾਰ ਅਤੇ ਹੋਰ ਸਿਆਸੀ ਪਾਰਟੀਆਂ ਵੱਲੋਂ ਮਾਛੀਵਾੜਾ-ਕੁਹਾੜਾ ਰੋਡ ’ਤੇ ਚੱਕਾ ਜਾਮ ਕੀਤਾ ਗਿਆ ਸੀ ਅਤੇ ਲੁਧਿਆਣਾ ਪੁਲਸ ਕਮਿਸ਼ਨਰ ਦਫ਼ਤਰ ਦਾ ਘਿਰਾਓ ਕਰਕੇ ਧਰਨਾ ਲਾਇਆ ਗਿਆ ਸੀ ਅਤੇ ਮੰਗ ਕੀਤੀ ਗਈ ਕਿ ਜਦੋਂ ਤੱਕ ਕਤਲ ਦਾ ਮੁੱਖ ਮੁਲਜ਼ਮ ਤੇ ਇਸਦੇ ਪਿੱਛੇ ਜੋ ਸਾਜ਼ਿਸ਼ਕਰਤਾ ਹਨ, ਉਹ ਗ੍ਰਿਫ਼ਤਾਰ ਨਹੀਂ ਹੁੰਦੇ ਉਦੋਂ ਤੱਕ ਮ੍ਰਿਤਕ ਪਰਮਿੰਦਰ ਤਿਵਾੜੀ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ। ਕਾਂਗਰਸ ਸਮਰਾਲਾ ਦੇ ਇੰਚਾਰਜ ਰਾਜਾ ਗਿੱਲ ਨੇ ਕਿਹਾ ਕਿ ਜਦੋਂ ਤੱਕ ਮੁੱਖ ਮੁਲਜ਼ਮ ਨਹੀਂ ਫੜਿਆ ਜਾਂਦਾ ਉਦੋਂ ਤੱਕ ਪਰਿਵਾਰ ਦੀ ਸਹਿਮਤੀ ਹੈ ਕਿ ਪਰਮਿੰਦਰ ਤਿਵਾੜੀ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ।
ਅੱਜ ਭਰੋਸੇਯੋਗ ਸੂਤਰਾਂ ਮੁਤਾਬਕ ਪੁਲਸ ਨੇ ਦੋਵਾਂ ਦੋਸ਼ੀਆਂ ਨੂੰ ਬਿਹਾਰ ਬਾਰਡਰ ਤੋਂ ਗ੍ਰਿਫ਼ਤਾਰ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ। ਜਦਕਿ ਦੋਵੇਂ ਦੋਸ਼ੀ ਕਤਲ ਕਰਨ ਤੋਂ ਬਾਅਦ ਆਪਣੀ ਕੁਹਾੜੀ ਮੌਕੇ ’ਤੇ ਹੀ ਛੱਡ ਕੇ ਮੋਟਰਸਾਈਕਲ ’ਤੇ ਫ਼ਰਾਰ ਹੋ ਗਏ ਸਨ। ਜਿਨ੍ਹਾਂ ਨੂੰ ਤਿੰਨ ਦਿਨਾਂ ਤੋਂ ਭਾਲ ਰਹੀ ਪੁਲਸ ਦੀਆਂ ਟੀਮਾਂ ਦੇ ਸਾਂਝੇ ਆਪ੍ਰੇਸ਼ਨ ਦੌਰਾਨ ਕਾਬੂ ਕਰਨ ’ਚ ਸਫ਼ਲਤਾ ਹਾਸਲ ਕਰ ਲਈ ਗਈ ਹੈ। ਜਿਸ ਬਾਰੇ ਬਾਕੀ ਦੀ ਸਹੀ ਜਾਣਕਾਰੀ ਪੁਲਸ ਪ੍ਰੈੱਸ ਕਾਨਫ਼ਰੰਸ ਦੌਰਾਨ ਦੇ ਸਕਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
