ਨਸ਼ਾ ਛੁਡਾਊ ਗੋਲੀ ਲੈਣ ਆਏ ਨਸ਼ੇੜੀਆਂ ਦੀ ਹੁਲੱੜਬਾਜੀ ਤੋਂ ਦੁਕਾਨਦਾਰ ਪ੍ਰੇਸ਼ਾਨ! ਹਸਪਤਾਲ ਅੱਗੇ ਲਾਇਆ ਧਰਨਾ

Thursday, Apr 02, 2026 - 06:52 PM (IST)

ਨਸ਼ਾ ਛੁਡਾਊ ਗੋਲੀ ਲੈਣ ਆਏ ਨਸ਼ੇੜੀਆਂ ਦੀ ਹੁਲੱੜਬਾਜੀ ਤੋਂ ਦੁਕਾਨਦਾਰ ਪ੍ਰੇਸ਼ਾਨ! ਹਸਪਤਾਲ ਅੱਗੇ ਲਾਇਆ ਧਰਨਾ

ਬੁਢਲਾਡਾ (ਬਾਂਸਲ): ਨਸ਼ਾ ਛੱਡਣ ਲਈ ਹਸਪਤਾਲ 'ਚੋਂ ਦਵਾਈ ਲੈਣ ਆਏ ਕੁਝ ਨਸ਼ੇੜੀਆਂ ਵੱਲੋਂ ਹਸਪਤਾਲ ਦੇ ਬਾਹਰ ਦੁਕਾਨਾਂ ਅੱਗੇ ਹੁਲੱੜਬਾਜੀ ਕਰਨ ਤੋਂ ਪ੍ਰੇਸ਼ਾਨ ਦੁਕਾਨਦਾਰਾਂ ਨੇ ਹਸਪਤਾਲ ਦੇ ਬਾਹਰ ਧਰਨਾ ਲਗਾ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਦੱਸਣਯੋਗ ਹੈ ਕਿ ਹਸਪਤਾਲ ਦੇ ਨਜ਼ਦੀਕ ਹਲਕਾ ਵਿਧਾਇਕ ਦਾ ਦਫਤਰ ਵੀ ਮੌਜੂਦ ਹੈ। ਧਰਨਾਕਾਰੀਆਂ ਨੇ ਦੱਸਿਆ ਕਿ ਹਫਤੇ ਵਿਚ ਇਕ ਹਸਪਤਾਲ ਅੰਦਰ ਨਸ਼ੇ ਦੇ ਆਦੀ ਲੋਕ ਦਵਾਈ ਲੈਣ ਲਈ ਲਾਇਨਾਂ ਲਗਾ ਕੇ ਦਵਾਈ ਪ੍ਰਾਪਤ ਕਰਦੇ ਹਨ, ਪ੍ਰੰਤੂ ਉਹ ਬਾਹਰ ਆ ਕੇ ਜਿੱਥੇ ਹੁਲੱੜਬਾਜੀ ਕਰਦੇ ਹਨ, ਉੱਥੇ ਹੀ ਸ਼ਰੇਆਮ ਅੰਦਰੋਂ ਲਈਆਂ ਗੋਲੀਆਂ ਤੱਕ ਵੇਚ ਦਿੰਦੇ ਹਨ। ਇਸ ਸਬੰਧੀ ਕਈ ਵਾਰ ਹਸਪਤਾਲ ਦੇ ਅਧਿਕਾਰੀਆਂ ਅਤੇ ਪੁਲਸ ਦੇ ਧਿਆਨ ਵਿਚ ਲਿਆਂਦਾ ਗਿਆ ਹੈ। 

PunjabKesari

ਅੱਜ ਦੁਕਾਨਦਾਰਾਂ ਨੇ ਅੱਕ ਕੇ ਆਪਣੇ ਕਾਰੋਬਾਰ ਬੰਦ ਕਰਦਿਆਂ ਹਸਪਤਾਲ ਦੇ ਗੇਟ ਅੱਗੇ ਧਰਨਾ ਲਗਾ ਕੇ ਆਪਣਾ ਰੋਸ ਪ੍ਰਗਟ ਕੀਤਾ। ਜਿੱਥੇ ਮੌਕੇ 'ਤੇ ਐੱਸ.ਐੱਚ.ਓ. ਸਿਟੀ ਕਮਲਜੀਤ ਸਿੰਘ ਨੇ ਧਰਨਾਕਾਰੀਆਂ ਨੂੰ ਸ਼ਾਂਤ ਕਰਦਿਆਂ ਗੋਲੀ ਦੀ ਵੰਡ ਸਮੇਂ ਪੁਲਸ ਤਾਇਨਾਤ ਕਰਨ ਦਾ ਭਰੋਸਾ ਦਿੱਤਾ।


author

Anmol Tagra

Content Editor

Related News