ਚੰਡੀਗੜ੍ਹ ''ਚ ਭਾਜਪਾ ਦਫਤਰ ਅੱਗੇ ਧਮਾਕਾ ਮਾਮਲੇ ''ਚ ਦੋ ਨੌਜਵਾਨ ਗ੍ਰਿਫਤਾਰ

Friday, Apr 03, 2026 - 12:42 AM (IST)

ਚੰਡੀਗੜ੍ਹ ''ਚ ਭਾਜਪਾ ਦਫਤਰ ਅੱਗੇ ਧਮਾਕਾ ਮਾਮਲੇ ''ਚ ਦੋ ਨੌਜਵਾਨ ਗ੍ਰਿਫਤਾਰ

ਚੰਡੀਗੜ੍ਹ (ਸੁਸ਼ੀਲ) : ਪੰਜਾਬ ਇੰਟੈਲੀਜੈਂਸ ਟੀਮ ਨੇ ਚੰਡੀਗੜ੍ਹ ’ਚ ਪੰਜਾਬ ਭਾਜਪਾ ਦਫ਼ਤਰ ਬਾਹਰ ਗ੍ਰਨੇਡ ਸੁੱਟਣ ਵਾਲੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਅਮਨ ਸਿੰਘ ਤੇ ਗੁਰਤੇਜ ਸਿੰਘ ਵਜੋਂ ਹੋਈ ਹੈ, ਜੋ ਕਿ ਮੋਰਿੰਡਾ ਦੇ ਰਹਿਣ ਵਾਲੇ ਹਨ। ਪੁਲਸ ਟੀਮ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੀ ਹੈ।

ਹੈਂਡ ਗ੍ਰੇਨੇਡ ਸੁੱਟਣ ਦੇ ਮਾਮਲੇ ’ਚ ਚੰਡੀਗੜ੍ਹ ਤੇ ਪੰਜਾਬ ਪੁਲਸ ਨੇ ਮੋਰਿੰਡਾ ਨੇੜੇ ਪਿੰਡ ਰਤਨਗੜ੍ਹ ’ਚ ਛਾਪਾ ਮਾਰਿਆ। ਹਾਲਾਂਕਿ ਉਸ ਸਮੇਂ ਘਰ ਤੋਂ ਕੁਝ ਵੀ ਬਰਾਮਦ ਨਹੀਂ ਸੀ ਹੋਇਆ। ਦੋਵਾਂ ਮੁਲਜ਼ਮਾਂ ਨੂੰ ਬਾਅਦ ’ਚ ਹਿਰਾਸਤ ’ਚ ਲੈ ਲਿਆ ਗਿਆ ਸੀ। ਅਮਨ ਅਤੇ ਗੁਰਤੇਜ ’ਚੋਂ ਇਕ ਤੋਂ ਕੁਝ ਸਮੱਗਰੀ ਬਰਾਮਦ ਕੀਤੀ ਗਈ ਸੀ, ਜੋ ਕਿ ਕਥਿਤ ਤੌਰ 'ਤੇ ਪੀਲੇ ਲਿਫ਼ਾਫ਼ੇ ’ਚ ਮਿਲੀ ਸੀ। ਹਾਲਾਂਕਿ ਪੁਲਸ ਨੇ ਅਜੇ ਤੱਕ ਅਧਿਕਾਰਤ ਤੌਰ 'ਤੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ।

ਬੁੱਧਵਾਰ ਸ਼ਾਮ ਨੂੰ ਹੋਇਆ ਧਮਾਕਾ; ਗੱਡੀਆਂ ਦੇ ਸ਼ੀਸ਼ੇ ਟੁੱਟੇ
ਬੁੱਧਵਾਰ ਸ਼ਾਮ ਨੂੰ ਪੰਜਾਬ ਭਾਜਪਾ ਹੈੱਡਕੁਆਰਟਰ ਦੇ ਬਾਹਰ ਇੱਕ ਧਮਾਕਾ ਹੋਇਆ। ਧਮਾਕੇ ਨੇ ਘਟਨਾ ਸਥਾਨ 'ਤੇ ਖੜ੍ਹੀਆਂ ਕਈ ਕਾਰਾਂ ਦੇ ਸ਼ੀਸ਼ੇ ਟੁੱਟ ਗਏ ਤੇ ਆਲੇ-ਦੁਆਲੇ ਦੀਆਂ ਕੰਧਾਂ 'ਤੇ ਨਿਸ਼ਾਨ ਪੈ ਗਏ। ਘਟਨਾ ਦੇ ਦੋ ਵੀਡੀਓ ਵਾਇਰਲ ਹੋਏ; ਉਨ੍ਹਾਂ ਵਿੱਚੋਂ ਇੱਕ 'ਚ ਇੱਕ ਵਿਅਕਤੀ ਨੂੰ ਗ੍ਰਨੇਡ ਸੁੱਟਦੇ ਹੋਏ ਦਿਖਾਇਆ ਗਿਆ। ਇਸ ਦੌਰਾਨ, ਦੂਜੇ ਵੀਡੀਓ ਵਿੱਚ ਮੋਟਰਸਾਈਕਲ 'ਤੇ ਸਵਾਰ ਦੋ ਲੋਕਾਂ ਨੂੰ ਕੈਦ ਕੀਤਾ ਗਿਆ, ਜਿਨ੍ਹਾਂ ਦੀ ਪਛਾਣ ਹਮਲਾਵਰਾਂ ਵਜੋਂ ਕੀਤੀ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Baljit Singh

Content Editor

Related News