ਮਲੇਸ਼ੀਆ ਦੇ ਸਾਬਕਾ ਪੀ.ਐੱਮ. ਦੇ ਘਰ ਛਾਪੇਮਾਰੀ, ਮਿਲਿਆ ਕਰੋੜਾਂ ਦਾ ਸਾਮਾਨ

05/26/2018 12:40:43 AM

ਕੁਆਲਾਲੰਪੁਰ— ਸੱਤਾ ਤੋਂ ਬੇਦਖਲ ਕੀਤੇ ਗਏ ਮਲੇਸ਼ੀਆਈ ਨੇਤਾ ਨਜ਼ੀਬ ਰੱਜ਼ਾਕ 'ਤੇ ਲੱਗੇ ਭ੍ਰਿਸ਼ਟਾਚਾਰ ਦੇ ਮਾਮਲਿਆਂ ਦੀ ਜਾਂਚ ਕਰ ਰਹੀ ਪੁਲਸ ਨੇ ਕਿਹਾ ਕਿ ਆਲੀਸ਼ਾਨ ਆਪਾਰਟਮੈਂਟ 'ਤੇ ਛਾਪੇਮਾਰੀ ਦੌਰਾਨ ਉਸ ਨੇ 400 ਹੈਂਡਬੈਗ ਤੇ ਕਰੀਬ 3 ਕਰੋੜ ਡਾਲਰ ਨਕਦ ਜ਼ਬਤ ਕੀਤੇ। ਪਿਛਲੇ ਹਫਤੇ ਨਜ਼ੀਬ ਦੇ ਘਰ ਸਣੇ ਕੁਝ 12 ਟਿਕਾਣਿਆਂ ਦੀ ਪੁਲਸ ਨੇ ਧਨ ਦੀ ਹੇਰਾਫੇਰੀ ਸੰਬੰਧੀ ਇਕ ਘੋਟਾਲੇ ਦੇ ਸਿਲਸਿਲੇ 'ਚ ਤਲਾਸ਼ੀ ਲਈ ਸੀ।
ਸੱਤਾ 'ਚ 6 ਦਹਾਕਿਆਂ ਤੋਂ ਵਧ ਸਮੇਂ ਤਕ ਰਹਿਣ ਤੋਂ ਬਾਅਦ ਨਜ਼ੀਬ ਦੀ ਗਠਜੋੜ ਸਰਕਾਰ 9 ਮਈ ਨੂੰ ਹੋਏ ਚੋਣ 'ਚ ਸੱਤਾ ਤੋਂ ਬਾਹਰ ਹੋਈ। ਇਸ ਗਠਜੋੜ ਸਰਕਾਰ ਨੂੰ ਨਜ਼ੀਬ ਦੇ ਸਿਆਸੀ ਮਾਰਗਦਰਸ਼ਕ ਮਹਾਤਿਰ ਮੁਹੰਮਦ ਦੀ ਪ੍ਰਧਾਨਗੀ ਵਾਲੇ ਇਕ ਸੁਧਾਰਵਾਦੀ ਗਠਜੋੜ ਨੇ ਹਰਾਇਆ ਸੀ। ਨਜ਼ੀਬ 'ਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਹੀ ਉਨ੍ਹਾਂ ਦੀ ਹਾਰ ਦਾ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ। ਉਨ੍ਹਾਂ 'ਤੇ ਉਨ੍ਹਾਂ ਦੇ ਪਰਿਵਾਰ 'ਤੇ 1 ਐੱਮ.ਡੀ.ਬੀ. ਫੰਡ ਤੋਂ ਅਰਬਾਂ ਡਾਲਰਾਂ ਦੀ ਲੁੱਟ ਦਾ ਦੋਸ਼ ਹੈ। ਜ਼ਬਤ ਕੀਤੇ ਗਏ ਸਾਮਾਨ 'ਚ ਕਿਹੜੀਆਂ-ਕਿਹੜੀਆਂ ਚੀਜ਼ਾਂ ਹਨ ਤੇ ਉਹ ਕਿੰਨੀ ਕੀਮਤ ਦੀ ਹੈ, ਇਸ ਨੂੰ ਲੈ ਕੇ ਕਾਫੀ ਕਿਆਸ ਲਗਾਏ ਜਾ ਰਹੇ ਸੀ ਕਿਉਂਕਿ ਉਨ੍ਹਾਂ ਨੂੰ ਲੈ ਕੇ ਜਾਣ ਲਈ ਕਥਿਤ ਰੂਪ ਨਾਲ ਪੰਜ ਟਰੱਕ ਲਿਆਂਦੇ ਗਏ ਸੀ।
ਪੁਲਸ ਦੇ ਵਪਾਰਕ ਅਪਰਾਧ ਵਿਭਾਗ ਦੇ ਮੁਖੀ ਅਮਰ ਸਿੰਘ ਨੇ ਪੱਤਰਕਾਰ ਸੰਮੇਲਨ 'ਚ ਕਿਹਾ, 'ਉਨ੍ਹਾਂ ਕੋਲ 26 ਦੇਸ਼ਾਂ ਦੀ ਕਰੰਸੀ ਜ਼ਬਤ ਕੀਤੀ ਗਈ ਹੈ ਜਿਸ ਦੀ ਕੀਮਤ 11.4 ਕਰੋੜ ਰਿੰਗਿਟ (ਕਰੀਬ 195 ਕਰੋੜ ਰੁਪਏ) ਸੀ। ਇਹ ਪੈਸੇ ਇਕ ਅਪਾਰਟਮੈਂਟ 'ਚ 35 ਬੈਗਾਂ 'ਚ ਰੱਖੇ ਗਏ ਸੀ। ਇਕ ਹੋਰ ਥਾਂ ਮਿਲੇ 37 ਬੈਗਾਂ 'ਚ ਘੜ੍ਹੀਆਂ ਗਹਿਣੇ ਸਨ। ਡਿਜ਼ਾਇਨਰ ਹੈਂਡਬੈਗਾਂ ਨਾਲ ਭਰੇ 284 ਬਕਸੇ ਵੀ ਮਿਲੇ।' ਪੁਲਸ ਨੇ ਉਸੇ ਪਰਿਸਰ ਦੇ ਇਕ ਹੋਰ ਅਪਾਰਟਮੈਂਟ ਤੋਂ ਵੀ ਕਰੀਬ 150 ਹੈਂਡਬੈਗ ਜ਼ਬਤ ਕੀਤੇ ਜਿਥੇ ਨਜ਼ੀਬ ਦੀ ਧੀ ਰਹਿ ਰਹੀ ਹੈ। ਇਸ ਦੌਰਾਨ ਨਜ਼ੀਬ ਦੀ ਪਾਰਟੀ ਯੂਨਾਇਟਡ ਮਲਯਸ਼ ਨੈਸ਼ਨਲ ਆਰਗੇਨਾਈਜੇਸ਼ਨ ਨੇ ਕਿਹਾ ਕਿ ਜ਼ਬਤ ਨਕਦ ਪਾਰਟੀ ਦਾ ਚੰਦਾ ਹੈ, ਜਿਸ ਨੂੰ ਅਣ-ਪਰਿਭਾਸ਼ਿਤ ਨੇਤਾ ਪਾਰਟੀ ਨੂੰ ਵਾਪਸ ਕਰਨਾ ਚਾਹੁੰਦੇ ਸਨ।


Related News