ਨਹਿਰ ''ਚੋਂ ਮੋਟਰਸਾਈਕਲ ਬਰਾਮਦ

Tuesday, May 22, 2018 - 04:30 AM (IST)

ਬਟਾਲਾ/ਅਲੀਵਾਲ,   (ਸ਼ਰਮਾ)-  ਅੱਜ ਕਸਬਾ ਅਲੀਵਾਲ ਦੀ ਅਪਰਬਾਰੀ ਦੁਆਬ ਨਹਿਰ ਵਿਚੋਂ ਥਾਣਾ ਘਣੀਏ ਕੇ ਬਾਂਗਰ ਦੀ ਪੁਲਸ ਨੇ ਲਾਵਾਰਿਸ ਮੋਟਰਸਾਈਕਲ ਬਰਾਮਦ ਕੀਤਾ ਹੈ।
ਜਾਣਕਾਰੀ ਅਨੁਸਾਰ ਨਹਿਰ ਵਿਚ ਪਾਣੀ ਦਾ ਪੱਧਰ ਘੱਟ ਜਾਣ ਕਾਰਨ ਅੱਜ ਸਵੇਰੇ ਸਥਾਨਿਕ ਲੋਕਾਂ ਨੇ ਨਹਿਰ ਦੇ ਕਿਨਾਰੇ ਮੋਟਰਸਾਈਕਲ ਦਾ ਕੁਝ ਹਿੱਸਾ ਦੇਖਿਆ ਤੇ ਥਾਣਾ ਘਣੀਏ ਕੇ ਬਾਂਗਰ ਨੂੰ ਸੂਚਿਤ ਕੀਤਾ। ਐੱਸ. ਐੱਚ. ਓ. ਮੁਖਤਾਰ ਸਿੰਘ ਦੀ ਹਦਾਇਤਾਂ 'ਤੇ ਮੌਕੇ 'ਤੇ ਪਹੁੰਚੇ ਏ. ਐੱਸ. ਆਈ. ਪਲਵਿੰਦਰ ਸਿੰਘ, ਏ. ਐੱਸ. ਆਈ. ਸੰਤੋਖ ਸਿੰਘ ਅਤੇ ਪੁਲਸ ਪਾਰਟੀ ਨੇ ਨਹਿਰ ਵਿਚੋਂ ਮੋਟਰਸਾਈਕਲ ਬਾਹਰ ਕੱਢ ਕੇ ਆਪਣੇ ਕਬਜ਼ੇ ਵਿਚ ਲਿਆ। 
ਇਸ ਸੰਬੰਧੀ ਜਦੋਂ ਐੱਸ. ਐੱਚ. ਓ. ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਮੋਟਰਸਾਈਕਲ ਦਾ ਨੰਬਰ ਮਿਟਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਸ ਦਾ ਚੈਸੀ ਨੰਬਰ ਟਰਾਂਸਪੋਰਟ ਵਿਭਾਗ ਨੂੰ ਭੇਜ ਕੇ ਇਸ ਦੇ ਮਾਲਕ ਦਾ ਬਾਰੇ ਜਾਣਕਾਰੀ ਹਾਸਲ ਕਰਨ ਤੋਂ ਬਾਅਦ ਹੀ ਸਥਿਤੀ ਕੁਝ ਸਪੱਸ਼ਟ ਹੋ ਸਕੇਗੀ।  


Related News