5 ਜ਼ਿਲ੍ਹਿਆਂ ''ਚ ਲਹਿਰਾਂ-ਬਹਿਰਾਂ ਲਗਾਵੇਗੀ ਮਾਲਵਾ ਨਹਿਰ: ਗੁਰਮੀਤ ਸਿੰਘ ਖੁੱਡੀਆਂ

Tuesday, Sep 17, 2024 - 01:16 PM (IST)

ਮੁੱਲਾਂਪੁਰ ਦਾਖਾ (ਕਾਲੀਆ)- ਖੇਤੀਬਾੜੀ ਅਤੇ ਪਸ਼ੂ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੂਰਅੰਦੇਸ਼ੀ ਤਹਿਤ ਜੋ ਮਾਲਵਾ ਇਲਾਕੇ ’ਚ ਮਾਲਵਾ ਨਹਿਰ ਬਣਾਉਣ ਦਾ ਸੁਪਨਾ ਲਿਆ ਹੈ, ਉਹ ਸਾਡੇ ਹਲਕੇ ਦੇ 5 ਜ਼ਿਲ੍ਹਿਆਂ ਫਿਰੋਜ਼ਪੁਰ, ਫਰੀਦਕੋਟ, ਮੁਕਤਸਰ, ਬਠਿੰਡਾ ਅਤੇ ਹੋਰ ਨਾਲ ਲਗਦੇ ਇਲਾਕਿਆਂ ''ਚ ਲਹਿਰਾਂ-ਬਹਿਰਾਂ ਲਗਾਏਗੀ ਅਤੇ ਖੇਤੀ ਲਈ ਜੋ ਪਾਣੀ ਦੀ ਘਾਟ ਰੜਕਦੀ ਰਹਿੰਦੀ ਹੈ, ਉਹ ਪੂਰੀ ਕਰੇਗੀ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਇਸ ਇਲਾਕੇ 'ਚ ਦਿਖਿਆ ਸ਼ੇਰ! ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ

'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਲਗਭਗ ਪੌਣੇ 200 ਕਿਲੋਮੀਟਰ ਲੰਬੀ ਇਹ ਨਹਿਰ ਦੇਸ਼ ਦੀ ਵੰਡ ਤੋਂ ਬਾਅਦ ਸਾਡੇ ਲਈ ਤੋਹਫਾ ਹੋਵੇਗੀ । ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਝੋਨੇ ਕਣਕ ਦੇ ਚੱਕਰ ’ਚੋਂ ਨਿਕਲ ਕੇ ਹੋਰਨਾਂ ਫਸਲਾਂ ਵੱਲ ਅੱਗੇ ਵਧਣ। ਉਨ੍ਹਾਂ ਨੌਜਵਾਨਾਂ ਨੂੰ ਵੀ ਕਿਹਾ ਕਿ ਉਹ ਨੌਕਰੀਆਂ ਮਗਰ ਭੱਜਣ ਦੀ ਬਜਾਏ ਸਵੈ-ਰੋਜ਼ਗਾਰ ਦੇ ਧੰਦਿਆਂ ਨੂੰ ਅਪਨਾਉਣ। ਉਨ੍ਹਾਂ ਨਾਲ ਹਲਕਾ ਇੰਚਾਰਜ ਡਾ. ਐਨ. ਐੱਸ. ਕੰਗ, ਹਰਵਿੰਦਰ ਸਿੰਘ ਗਿਆਸਪੁਰਾ, ਚਮਨ ਸਿੰਘ, ਸੰਜੀਵ ਟੋਨੀ ਨਰੂਲਾ, ਗੌਰਵ ਨਰੂਲਾ, ਪ੍ਰਧਾਨ ਤੇਲੂ ਰਾਮ ਬਾਂਸਲ, ਹਰਕਿੰਦਰ ਕਿੰਦਾ, ਸ਼ਰਨਜੀਤ ਸਿੰਘ, ਹਰਪ੍ਰੀਤ ਸਿੰਘ ਰਿੰਪੀ ਤੋਂ ਇਲਾਵਾ ਹੋਰ ਸਥਾਨਕ ਆਗੂ ਹਾਜ਼ਰ ਸਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News