ਜਦੋ ਕੋਰੀਆਈ ਟੀਮ ਦੇ ਖਿਡਾਰੀਆਂ ''ਤੇ ਟਾਫੀ ਸੁੱਟ ਕੇ ਫੈਂਸ ਨੇ ਜਤਾਈ ਸੀ ਨਿਰਾਜ਼ਗੀ

Tuesday, Jun 05, 2018 - 08:06 PM (IST)

ਨਵੀਂ ਦਿੱਲੀ— ਦੱਖਣੀ ਕੋਰੀਆ ਦਾ ਪ੍ਰਦਰਸ਼ਨ 2014 'ਚ ਬ੍ਰਾਜ਼ੀਲ 'ਚ ਹੋਏ ਪਿਛਲੇ ਫੁੱਟਬਾਲ ਵਿਸ਼ਵ ਕੱਪ 'ਚ ਇਨ੍ਹਾਂ ਖਰਾਬ ਰਿਹਾ ਸੀ ਕਿ ਘਰ ਵਾਪਸ ਪਰਤਣ ਤੇ ਨਿਰਾਸ਼ ਹੋਏ ਪ੍ਰਸ਼ੰਸਕਾਂ ਨੇ ਖਿਡਾਰੀਆਂ 'ਤੇ ਟਾਫੀ ਸੁੱਕ ਕੇ ਵਿਰੋਧ ਜਤਾਇਆ। ਵਿਸ਼ਵ ਕੱਪ 2002 'ਚ ਸੈਮੀਫਾਈਨਲ 'ਚ ਪਹੁੰਚਣ ਵਾਲੀ ਟੀਮ ਲਈ ਸ਼ਾਇਦ ਇਸ ਤੋਂ ਵੱਦਾ ਅਪਮਾਨ ਕੁਝ ਨਹੀਂ ਹੋ ਸਕਦਾ ਸੀ। ਟੀਮ ਇਸ ਵਾਰ ਪ੍ਰਦਰਸ਼ਨ 'ਚ ਸੁਧਰ ਕਰਕੇ ਇਸ ਸਥਿਤੀ ਤੋਂ ਬਚਣਾ ਚਾਹੇਗੀ। ਤੇਗੁਕ ਵਾਰੀਅਰਸ ਦੇ ਨਾਂ ਨਾਲ ਮਸ਼ਹੂਰ ਇਹ ਟੀਮ 2014 ਵਿਸ਼ਵ ਕੱਪ ਦੇ ਤਿੰਨ ਮੈਚਾਂ 'ਚ ਇਕ ਅੰਕ ਦੇ ਨਾਲ ਪਹਿਲਾਂ ਹੀ ਦੌਰ 'ਚੋਂ ਬਾਹਰ ਹੋ ਗਈ ਸੀ। ਟੀਮ ਇਸ ਵਾਰ ਮੁਸ਼ਕਲ ਗਰੁੱਪ 'ਚ ਹੈ ਅਤੇ ਉਹ 2002 ਦੇ ਪ੍ਰਦਰਸ਼ਨ ਨੂੰ ਦਹਰਾਉਣਾ ਚਾਹੇਗੀ। ਇਸ ਗਰੁੱਪ 'ਚ ਸਾਬਕਾ ਅਜੇਤੂ ਜਰਮਨ, ਮੈਕਸੀਕੋ ਅਤੇ ਸਵੀਡਨ ਦੀਆਂ ਟੀਮਾਂ ਹਨ।
ਦੱਖਣੀ ਕੋਰੀਆ ਦੇ ਕਾਂਚ ਸ਼ਿਨ ਤਾਈ- ਯੋਗ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਆਖਰੀ 16 'ਚ ਜਗ੍ਹਾ ਬਣਾਉਣ ਲਈ ਸਾਨੂੰ ਸਵੀਡਨ ਨੂੰ ਹਰਾਉਣ ਦੀ ਜਰੂਰਤ ਹੋਵੇਗੀ। ਨਿਜਮੀ ਨੋਵਗੋਰੋਦ ਸਟੇਡੀਅਮ 'ਚ 18 ਜੂਨ ਨੂੰ ਹੋਣ ਵਾਲੇ ਇਸ ਮੁਕਾਬਲੇ ਦੇ ਬਾਰੇ 'ਚ ਤਾਈ-ਯੋਗ ਨੇ ਕਿਹਾ ਕਿ ਅਸੀਂ ਇਸ ਵਿਸ਼ਵ ਕੱਪ ਲਈ ਕਾਫੀ ਇਤਜ਼ਾਰ ਕੀਤਾ ਹੈ। ਟੀਮ ਹਾਲਾਂਕਿ ਬੋਸਨਿਆ ਹੇਜੇਗੋਵਿਨਾ ਖਿਲਾਫ ਮੈਤਰੀ ਮੈਚ 'ਚ ਬੁਰੀ ਤਰ੍ਹਾਂ 3-1 ਨਾਲ ਹਾਰ ਗਈ ਸੀ। ਇਸ ਤੋਂ ਨਿਰਾਸ਼ ਕੋਚ ਨੇ ਕਿਹਾ ਕਿ ਵਿਸ਼ਵ ਕੱਪ ਦੇ ਮੱਦੇਨਜ਼ਰ ਕੀਤੋ ਵੀ ਉਮੀਦਾਂ ਦੇ ਮੁਤਾਬਕ ਨਹੀਂ ਸੀ। ਅਸੀਂ ਉਸ ਦੌਰ ਨੂੰ ਪਾਰ ਕਰ ਚੁੱਕੇ ਹਾਂ ਜਿੱਥੇ ਖਰਾਬ ਪ੍ਰਦਰਸ਼ਨ ਤੋਂ ਬਾਅਦ ਮਾਫੀ ਮੰਗ ਕੇ ਅਗਲੇ ਮੈਚ 'ਚ ਬਿਹਤਰੀਨ ਪ੍ਰਦਰਸ਼ਨ ਦੀ ਗੱਲ ਕਰੀਏ। ਖਿਡਾਰੀਆਂ ਨੂੰ ਆਪਣਾ ਸ਼ਾਨਦਾਰ ਪ੍ਰਦਰਸ਼ਨ ਦਿਖਾਉਂਣਾ ਪਵੇਗਾ।


Related News