''ਵਿੱਦਿਆ ਦੇ ਮੰਦਰ'' ''ਤੇ ਲੁਟੇਰਿਆਂ ਨੇ ਮਾਰਿਆ ਡਾਕਾ ; ਚੌਂਕੀਦਾਰ ਨੂੰ ਬੰਨ੍ਹ ਕੇ ਪੂਰਾ ਸਕੂਲ ਕਰ''ਤਾ ਖ਼ਾਲੀ
Sunday, Sep 29, 2024 - 05:47 AM (IST)

ਰਾਏਕੋਟ (ਭੱਲਾ)- ਲੁਟੇਰਿਆਂ 'ਚ ਪੁਲਸ ਦਾ ਡਰ ਖ਼ਤਮ ਹੁੰਦਾ ਜਾ ਰਿਹਾ ਹੈ। ਉਨ੍ਹਾਂ ਨੂੰ ਹੁਣ ਮੰਦਰਾਂ-ਗੁਰਦੁਆਰਿਆਂ 'ਚ ਡਾਕਾ ਮਾਰਨ ਤੋਂ ਵੀ ਕੋਈ ਝਿਜਕ ਨਹੀਂ ਰਹੀ। ਇਸੇ ਸਿਲਸਿਲੇ ਤਹਿਤ ਬੀਤੀ ਰਾਤ ਨਜ਼ਦੀਕੀ ਪਿੰਡ ਭੈਣੀ ਵੜਿੰਗਾਂ ਵਿਖੇ ਲੁਟੇਰਿਆਂ ਨੇ ਇਕ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨੂੰ ਨਿਸ਼ਾਨਾ ਬਣਾਇਆ ਤੇ ਉੱਥੋਂ ਲੱਖਾਂ ਦਾ ਸਾਮਾਨ ਲੁੱਟ ਲਿਆ।
ਇਹ ਵੀ ਪੜ੍ਹੋ- UN 'ਚ ਭਾਰਤ ਨੇ ਪਾਕਿਸਤਾਨ ਨੂੰ ਦਿੱਤਾ ਕਰਾਰਾ ਜਵਾਬ ; 'ਹੁਣ ਸਿਰਫ਼ POK ਖ਼ਾਲੀ ਕਰਵਾਉਣਾ ਬਾਕੀ...'
ਪ੍ਰਿੰਸੀਪਲ ਅਮਨਦੀਪ ਕੌਰ ਨੇ ਦੱਸਿਆ ਕਿ ਰਾਤ 1 ਵਜੇ 5-6 ਲੁਟੇਰੇ ਸਕੂਲ ਵਿਚ ਦਾਖ਼ਲ ਹੋਏ ਤੇ ਚੌਕੀਦਾਰ ਸੁਰਜੀਤ ਸਿੰਘ ਦੀ ਬੁਰੀ ਤਰ੍ਹਾ ਕੁੱਟਮਾਰ ਕਰ ਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ਤੇ ਇਕ ਕਮਰੇ ਵਿਚ ਬੰਨ੍ਹ ਕੇ ਕੰਪਿਊਟਰ ਲੈਬ ਦੀਆਂ 8 ਬੈਟਰੀਆਂ, ਸੋਲਰ ਚਾਰਜਰ, ਕੈਮਰਾ, ਲੈਪਟਾਪ, ਸੀ.ਸੀ.ਟੀ.ਵੀ. ਕੈਮਰੇ, ਐੱਲ.ਈ.ਡੀ., ਸਾਊਂਡ ਸਿਸਟਮ, ਇਨਵਰਟਰ ਸਮੇਤ ਬੈਟਰਾ ਤੇ ਦੋ ਗੈਸ ਸਿਲੰਡਰ ਆਦਿ ਲੈ ਗਏ।
ਇਸ ਮਾਮਲੇ ਬਾਰੇ ਸਵੇਰੇ ਪੁਲਸ ਥਾਣਾ ਸਦਰ ਰਾਏਕੋਟ ਨੂੰ ਸੂਚਨਾ ਦੇ ਦਿੱਤੀ ਗਈ ਤੇ ਪੁਲਸ ਨੇ ਮੁਕੱਦਮਾ ਦਰਜ ਕਰ ਕੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਔਰਤ ਦੇ ਹਵਾਲੇ 2 ਸਾਲਾ ਮਾਸੂਮ ਛੱਡ ਮਾਂ ਚਲੀ ਗਈ ਗੁਰੂਘਰੋਂ ਲੰਗਰ ਖਾਣ, ਪਿੱਛੋਂ ਜੋ ਹੋਇਆ, ਜਾਣ ਉੱਡ ਜਾਣਗੇ ਹੋਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Related News
ਕੇਂਦਰ ਵੱਲੋਂ ਜਥੇ ਨੂੰ ਨਨਕਾਣਾ ਸਾਹਿਬ ਜਾਣ ਤੋਂ ਰੋਕਣਾ ਸਿੱਖਾਂ ਦੇ ਧਾਰਮਿਕ ਅਧਿਕਾਰਾਂ ’ਤੇ ਡਾਕਾ – ਗਿ. ਹਰਪ੍ਰੀਤ ਸਿੰਘ
