ਅਖਿਰ ਕਦੋਂ ਬਣੇਗੀ ਇਟਲੀ ''ਚ ਨਵੀਂ ਸਰਕਾਰ, ਲੋਕਾਂ ਨੂੰ ਉਡੀਕ

05/23/2018 5:22:13 PM

ਰੋਮ(ਦਲਵੀਰ ਕੈਂਥ)— ਇਸ ਸਮੇਂ ਇਟਲੀ ਦੀ ਨਵੀਂ ਸਰਕਾਰ ਨੂੰ ਲੈ ਕੇ ਇਟਾਲੀਅਨ ਲੋਕ ਕਾਫ਼ੀ ਚਿੰਤਤ ਹਨ, ਕਿਉਂਕਿ ਦੋ ਢਾਈ ਮਹੀਨੇ ਬੀਤ ਜਾਣ ਦੇ ਬਾਅਦ ਵੀ ਸੱਜੇ ਪੱਖੀ ਰਾਜਨੀਤੀਕ ਪਾਰਟੀਆਂ ਆਪਣੀ ਸਰਕਾਰ ਦਾ ਹੁਣ ਤੱਕ ਪੂਰਨ ਤੌਰ 'ਤੇ ਐਲਾਨ ਨਹੀਂ ਕਰ ਸਕੀਆਂ। ਜਦੋਂਕਿ ਇਟਲੀ ਦੇ ਰਾਸ਼ਟਰਪਤੀ ਸੇਰਜੀਓ ਮੇਤਾਰੇਲਾ ਨੇ ਇਨ੍ਹਾਂ ਪਾਰਟੀਆਂ ਨੂੰ ਬੀਤੇ ਦਿਨੀਂ ਸਰਕਾਰ ਬਣਾਉਣ ਲਈ 24 ਘੰਟੇ ਦਾ ਸਮਾਂ ਦਿੱਤਾ ਸੀ। ਅਜਿਹਾ ਨਾ ਹੋਣ ਦੀ ਸੂਰਤ ਵਿਚ ਜੁਲਾਈ ਵਿਚ ਦੁਬਾਰਾ ਚੋਣਾਂ ਦਾ ਸੰਕੇਤ ਵੀ ਦਿੱਤਾ ਸੀ ਪਰ ਅਫ਼ਸੋਸ 10 ਦਿਨ ਬੀਤ ਜਾਣ ਦੇ ਬਾਅਦ ਵੀ ਨਵੀਂ ਸਰਕਾਰ ਨਹੀਂ ਬਣ ਸਕੀ। ਹਾਲਾਂਕਿ ਸੱਜੇ ਪੱਖੀ ਰਾਜਨੀਤੀਕ ਪਾਰਟੀਆਂ ਨੇ ਪ੍ਰਧਾਨ ਮੰਤਰੀ ਲਈ ਵਕੀਲ ਜੁਸੇਪੇ ਕੋਨਤੇ ਦਾ ਨਾਮ ਰਾਸ਼ਟਰਪਤੀ ਨੂੰ ਦੇ ਦਿੱਤਾ ਹੈ ਪਰ ਵਕੀਲ ਜੁਸੇਪੇ ਕੋਨਤੇ ਜਿੱਥੇ ਇਕ ਨਵਾਂ ਚਿਹਰਾ, ਜਿਸ ਨੂੰ ਲੋਕ ਜਾਣਦੇ ਨਹੀਂ, ਉਸ ਦੀ ਨਿਊਯਾਰਕ ਯੂਨੀਵਰਸਿਟੀ (ਅਮਰੀਕਾ) ਵਿਚ ਕੀਤੀ ਪੜ੍ਹਾਈ ਵੀ ਸਵਾਲਾਂ ਦੇ ਘੇਰੇ ਵਿਚ ਹੈ।
ਇਕ ਅਖਬਾਰ ਦੀ ਰਿਪੋਰਟ ਮੁਤਾਬਕ ਰਿਕਾਰਡ ਵਿਚ ਜੁਸੇਪੇ ਕੋਨਤੇ ਵੱਲੋਂ 2008 ਤੇ 2009 ਵਿਚ ਕੀਤੀ ਪੜ੍ਹਾਈ ਦਾ ਕੋਈ ਰਿਕਾਰਡ ਨਹੀਂ ਹੈ। ਜੁਸੇਪੇ ਕੋਨਤੇ 'ਤੇ ਉੱਠ ਰਹੇ ਵਿਵਾਦਾਂ ਸੰਬਧੀ ਹੋ ਸਕਦਾ ਹੈ ਕਿ ਰਾਸ਼ਟਰਪਤੀ ਆਪਣੇ ਫੈਸਲੇ ਉਪੱਰ ਦੇਰੀ ਕਰ ਦੇਣ ਪਰ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਰਾਸ਼ਟਰਪਤੀ ਮਾਈਓ ਨੂੰ ਅੱਗੇ ਆਉਣ ਲਈ ਜ਼ੋਰ ਦੇਣ। ਉਂਝ ਇਸ ਸਮੇਂ ਸਭ ਦੀਆਂ ਨਜ਼ਰਾ ਰਾਸ਼ਟਰਪਤੀ ਦੇ ਫੈਸਲੇ ਨੂੰ ਉਡੀਕ ਰਹੀਆਂ ਹਨ। ਦੂਜੇ ਪਾਸੇ ਇਟਲੀ ਦੇ ਕਰਜ਼ੇ ਨੂੰ ਲੈ ਕੇ ਯੂਰਪੀਅਨ ਯੂਨੀਅਨ ਨੇ ਮਾਈਓ ਅਤੇ ਸਲਵੀਨੀ ਨੂੰ ਚੇਤਾਵਨੀ ਦਿੱਤੀ ਹੈ ਉਹ ਬਜਟ ਮਾਪਦੰਡ ਵਿਚ ਜਿੰਮੇਵਾਰ ਹੋ ਜਾਣ। ਕਿਉਂਕਿ ਇਟਲੀ ਸਿਰ 2.3 ਖਰਬ ਦਾ ਕਰਜ਼ਾ ਹੈ ਜੋ ਕਿ ਇਸ ਦੇ ਕੁਲ ਘਰੇਲੂ ਉਤਪਾਦ (ਜੀ,ਡੀ,ਪੀ) ਦਾ 132 ਪ੍ਰਤੀਸ਼ਤ ਹੈ। ਯੂਨਾਨ ਤੋਂ ਇਲਾਵਾ ਯੂਰਪ ਦਾ ਸਭ ਤੋਂ ਉੱਚਾ ਅਨੁਪਾਤ 60 ਪ੍ਰਤੀਸ਼ਤ ਨਾਲੋਂ ਦੁੱਗਣਾ ਹੈ। ਯੂਰਪੀ ਵਪਾਰ ਕਮਿਸ਼ਨਰ ਸੀਸੀਲਿਆ ਮਾਲਮਸਟ੍ਰੋਮ ਨੇ ਬ੍ਰਸੱਲਜ਼ ਵਿਚ ਪੱਤਰਕਾਰਾਂ ਨੂੰ ਦੱਸਿਆਂ ਕਿ ਇਟਲੀ ਦੀ ਡਗਮਗਾ ਰਹੀ ਆਰਥਿਕਤਾ ਚਿੰਤਾ ਦਾ ਵਿਸ਼ਾ ਹੈ। ਮੁੱਦੇ ਦੀ ਗੱਲ ਇਹ ਹੈ ਇਟਲੀ ਯੂਰਪੀਅਨ ਯੂਨੀਅਨ ਦਾ ਮੈਂਬਰ ਹੈ ਪਰ ਯੂਰਪੀਅਨ ਰਾਜਧਾਨੀ ਬ੍ਰਸੱਲਜ਼ ਵੱਲੋਂ ਨਿਰਧਾਰਤ ਖਰਚੇ ਅਤੇ ਕਰਜ਼ੇ ਲਈ ਹਦਾਇਤਾਂ ਮੰਨਣ ਲਈ ਤਿਆਰ ਨਹੀਂ। ਉਲਟਾ ਨਵੇਂ ਯੂਰੋਜ਼ੋਨ ਸੰਕਟ ਨੂੰ ਵਧਾਵਾ ਦੇ ਰਿਹਾ ਹੈ।


Related News