ਇਟਲੀ 'ਚ ਹਾਈਡਰੋ ਪਾਵਰ ਪਲਾਂਟ 'ਚ ਧਮਾਕੇ 'ਚ 3 ਲੋਕਾਂ ਦੀ ਮੌਤ, 4 ਗੰਭੀਰ ਰੂਪ ਨਾਲ ਝੁਲਸੇ

04/10/2024 7:26:46 PM

ਰੋਮ (ਵਾਰਤਾ)- ਇਟਲੀ ਦੇ ਅਪੇਨਿਨੇ ਪਹਾੜਾਂ ਵਿਚ ਸੁਵੀਆਨਾ ਝੀਲ 'ਤੇ ਇਕ ਹਾਈਡ੍ਰੋਇਲੈਕਟ੍ਰਿਕ ਪਾਵਰ ਪਲਾਂਟ ਵਿਚ ਹੋਏ ਧਮਾਕੇ ਵਿਚ 3 ਲੋਕਾਂ ਦੀ ਮੌਤ ਹੋ ਗਈ ਅਤੇ 4 ਹੋਰ ਗੰਭੀਰ ਰੂਪ ਵਿਚ ਝੁਲਸ ਗਏ, ਜਦਕਿ ਚਾਰ ਲੋਕ ਲਾਪਤਾ ਹਨ। ਸਰਕਾਰੀ ਰਾਏ ਨਿਊਜ਼ 24 ਚੈਨਲ ਨੇ ਆਪਣੀ ਰਿਪੋਰਟ ਵਿੱਚ ਇਹ ਜਾਣਕਾਰੀ ਦਿੱਤੀ ਹੈ। ਰਿਪੋਰਟ ਮੁਤਾਬਕ ਇਹ ਘਟਨਾ ਮੰਗਲਵਾਰ ਨੂੰ ਸਥਾਨਕ ਸਮੇਂ ਮੁਤਾਬਕ ਦੁਪਹਿਰ ਕਰੀਬ 3 ਵਜੇ ਵਾਪਰੀ। ਪਲਾਂਟ ਦੀਆਂ ਦੋ ਇਕਾਈਆਂ ਵਿਚੋਂ ਇੱਕ ਦੀ ਅੱਠਵੀਂ ਮੰਜ਼ਿਲ 'ਤੇ ਅੱਗ ਲੱਗ ਗਈ ਅਤੇ ਥੋੜ੍ਹੀ ਦੇਰ ਬਾਅਦ ਧਮਾਕਾ ਹੋ ਗਿਆ।

ਇਹ ਵੀ ਪੜ੍ਹੋ: ਪਤੰਜਲੀ ’ਤੇ ਸਖਤ ਹੋਈ ਸੁਪਰੀਮ ਕੋਰਟ, ਰਾਮਦੇਵ-ਬਾਲਕ੍ਰਿਸ਼ਨ ਦਾ ਮੁਆਫੀਨਾਮਾ ਰੱਦ

PunjabKesari

ਧਮਾਕੇ ਦੇ ਸਮੇਂ ਪਲਾਂਟ ਵਿੱਚ ਸਾਰੇ ਲੋਕ ਕੰਮ ਕਰ ਰਹੇ ਸਨ। ਤਿੰਨਾਂ ਮ੍ਰਿਤਕਾਂ ਦੀਆਂ ਲਾਸ਼ਾਂ ਦੁਪਹਿਰ ਬਾਅਦ ਬਰਾਮਦ ਕਰ ਲਈਆਂ ਗਈਆਂ। ਘਟਨਾ ਤੋਂ ਬਾਅਦ 4 ਲੋਕ ਲਾਪਤਾ ਹੋ ਗਏ, ਜਿਨ੍ਹਾਂ ਦੀ ਭਾਲ ਲਈ ਬਚਾਅ ਕਾਰਜ ਜਾਰੀ ਹਨ। ਪਾਵਰ ਪਲਾਂਟ ਦੀ ਮੈਨੇਜਮੈਂਟ ਕੰਪਨੀ ਐਨਲ ਗ੍ਰੀਨ ਪਾਵਰ ਮੁਤਾਬਕ ਪਲਾਂਟ 'ਚ ਉਤਪਾਦਨ ਬੰਦ ਕਰ ਦਿੱਤਾ ਗਿਆ ਹੈ, ਪਰ ਸਥਾਨਕ ਜਾਂ ਰਾਸ਼ਟਰੀ ਪੱਧਰ 'ਤੇ ਬਿਜਲੀ ਸਪਲਾਈ ਪ੍ਰਭਾਵਿਤ ਨਹੀਂ ਹੋਈ ਹੈ। ਰਾਸ਼ਟਰਪਤੀ ਸਰਜੀਓ ਮੈਟਾਰੇਲਾ ਅਤੇ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਨੇ ਇਸ ਘਟਨਾ 'ਤੇ ਸੋਗ ਪ੍ਰਗਟ ਕੀਤਾ ਹੈ।

ਇਹ ਵੀ ਪੜ੍ਹੋ: ਦੁਨੀਆ ਭਰ 'ਚ 'ਆਪ' ਸਮਰਥਕਾਂ ਨੇ ਕੀਤੀ ਕੇਜਰੀਵਾਲ ਦੀ ਗ੍ਰਿਫ਼ਤਾਰੀ ਦੀ ਨਿੰਦਾ, ਰੱਖੀ ਇੱਕ ਦਿਨ ਦੀ ਭੁੱਖ ਹੜਤਾਲ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8 

 

 


cherry

Content Editor

Related News