ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਮਿਲੇਗਾ ਗੇਂਦਬਾਜ਼ੀ ਕੋਚ

04/26/2018 2:29:45 PM

ਨਵੀਂ ਦਿੱਲੀ (ਬਿਊਰੋ)— ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਛੇਤੀ ਹੀ ਗੇਂਦਬਾਜ਼ੀ ਕੋਚ ਮਿਲ ਸਕਦਾ ਹੈ ਕਿਉਂਕਿ ਬੀ.ਸੀ.ਸੀ.ਆਈ. ਨੇ ਇਸ ਭੂਮਿਕਾ ਦੇ ਲਈ ਬੇਨਤੀਆਂ ਸੱਦਣ ਦੀਆਂ ਤਿਆਰੀਆਂ ਕਰ ਲਈਆਂ ਹਨ। ਟੀਮ ਨੂੰ ਬੱਲੇਬਾਜ਼ੀ ਨੂੰ ਲੈ ਕੇ ਨਿਰਦੇਸ਼ ਮੁੱਖ ਕੋਚ ਤੁਸ਼ਾਰ ਅਰੋਠੇ ਤੋਂ ਮਿਲਦੇ ਹਨ। ਬੜੌਦਾ ਦੇ ਸਾਬਕਾ ਆਲਰਾਊਂਡਰ ਅਰਾਠੇ ਨੇ 6105 ਪਹਿਲੇ ਦਰਜੇ ਦੀਆਂ ਦੌੜਾਂ ਬਣਾਉਣ ਤੋਂ ਇਲਾਵਾ 225 ਵਿਕਟਾਂ ਹਾਸਲ ਕੀਤੀਆਂ। ਬੀਜੂ ਜਾਰਜ ਨੇ ਵੀ ਫੀਲਡਿੰਗ ਕੋਚ ਦੇ ਰੂਪ 'ਚ ਚੰਗਾ ਕੰਮ ਕੀਤਾ ਹੈ। 

ਬੀ.ਸੀ.ਸੀ.ਆਈ. ਦੇ ਇਕ ਅਧਿਕਾਰੀ ਨੇ ਪੱਤਰਕਾਰਾਂ ਨੂੰ ਦੱਸਿਆ, ''ਮਹਿਲਾ ਟੀਮ ਪ੍ਰਬੰਧਨ ਨੇ ਗੇਂਦਬਾਜ਼ੀ ਕੋਚ ਦੀ ਜ਼ਰੂਰਤ ਜ਼ਾਹਰ ਕੀਤੀ ਹੈ। ਅਸੀਂ ਛੇਤੀ ਹੀ ਬੇਨਤੀਆਂ ਸੱਦ ਕੇ ਯੋਗ ਉਮੀਦਵਾਰ ਦੀ ਭਾਲ ਕਰਾਂਗੇ।'' ਅਧਿਕਾਰੀ ਨੇ ਕਿਹਾ, ''ਬਿਨੈਕਾਰਾਂ ਦਾ ਕੌਮਾਂਤਰੀ ਪਿੱਠਭੂਮੀ ਦਾ ਹੋਣਾ ਜ਼ਰੂਰੀ ਨਹੀਂ ਹੈ। ਇੱਥੋਂ ਤੱਕ ਕਿ ਤੁਸ਼ਾਰ ਨੇ ਵੀ ਭਾਰਤ ਲਈ ਨਹੀਂ ਖੇਡਿਆ ਹੈ। ਇਸ ਲਈ ਇਹ ਕੋਈ ਮੁੱਦਾ ਨਹੀਂ ਹੈ।'' ਉਨ੍ਹਾਂ ਨਾਲ ਹੀ ਦੱਸਿਆ ਕਿ ਏਸ਼ੀਆ ਕੱਪ ਲਈ ਟੀਮ ਦਾ ਐਲਾਨ ਇਸੇ ਹਫਤੇ ਕੀਤਾ ਜਾਵੇਗਾ।


Related News