ਤੁਹਾਡੇ ਚਿਹਰੇ ''ਤੇ ਚਮਕ ਲਿਆਵੇਗਾ ਗ੍ਰੀਨ ਟੀ ਟੋਨਰ

05/17/2018 1:27:32 PM

ਨਵੀਂ ਦਿੱਲੀ — ਗ੍ਰੀਨ ਟੀ ਸਾਡੀ ਸਿਹਤ ਅਤੇ ਸਕਿਨ ਦੋਹਾਂ ਲਈ ਫਾਇਦੇਮੰਦ ਹੁੰਦੀ ਹੈ। ਕੀ ਤੁਸੀਂ ਜਾਣਦੇ ਹੋ ਕਿ ਗ੍ਰੀਨ ਟੀ ਦਾ ਟੋਨਰ ਬਣਾ ਕੇ ਤੁਸੀਂ ਆਪਣੇ ਚਿਹਰੇ 'ਤੇ ਇਸਤੇਮਾਲ ਕਰ ਸਕਦੇ ਹੋ। ਅਸੀਂ ਤੁਹਾਨੂੰ ਦੱਸਦੇ ਹਾਂ ਟੋਨਰ ਬਣਾਉਣ ਦੀ ਵਿਧੀ—

ਸਭ ਤੋਂ ਪਹਿਲਾਂ ਪਾਣੀ ਉਬਾਲ ਲਓ ਅਤੇ ਉਸ ਵਿਚ ਗ੍ਰੀਨ ਟੀ ਬੈਗਸ ਪਾਓ। ਦੋ-ਤਿੰਨ ਮਿੰਟ ਠੰਡਾ ਹੋਣ ਦਿਓ ਅਤੇ ਫਿਰ ਇਸ ਵਿਚ ਨਿੰਬੂ ਦਾ ਰਸ ਮਿਲਾਓ। ਟੋਨਰ ਵਿਚ ਰੂੰ ਪਾ ਕੇ ਚਿਹਰੇ ਨੂੰ ਸਾਫ ਕਰੋ। ਇਸ ਨੂੰ ਤੁਸੀਂ ਕੱਚ ਦੀ ਬੋਤਲ ਵਿਚ ਭਰ ਕੇ ਰੱਖ ਲਓ। ਗ੍ਰੀਨ ਟੀ ਵਿਚ ਅਜਿਹੇ ਐਂਟੀਆਕਸੀਡੈਂਟਸ ਹੁੰਦੇ ਹਨ, ਜੋ ਫ੍ਰੀ-ਰੈਡੀਕਲਸ ਤੋਂ ਬਚਾਉਂਦੇ ਹਨ। ਗ੍ਰੀਨ ਟੀ ਦਾ ਟੋਨਰ ਸਕਿਨ ਦੀ ਜਲਨ ਨੂੰ ਸ਼ਾਂਤ ਕਰਦਾ ਹੈ ਅਤੇ ਸਕਿਨ ਨੂੰ ਹਾਈਡ੍ਰੇਟ ਰੱਖਦਾ ਹੈ। ਇਸ ਨੂੰ ਲਗਾਉਣ ਨਾਲ ਝੁਰੜੀਆਂ ਵੀ ਨਹੀਂ ਪੈਂਦੀਆਂ।


Related News