ਹੁਣ ਨੀਂਦ ’ਚ ਚਿਹਰੇ ’ਤੇ ਪੈਣ ਵਾਲੀਆਂ ਝੁਰੜੀਆਂ ਨੂੰ ਰੋਕ ਸਕਦੇ ਹੋ ਤੁਸੀਂ

Saturday, May 11, 2024 - 12:48 PM (IST)

ਹੁਣ ਨੀਂਦ ’ਚ ਚਿਹਰੇ ’ਤੇ ਪੈਣ ਵਾਲੀਆਂ ਝੁਰੜੀਆਂ ਨੂੰ ਰੋਕ ਸਕਦੇ ਹੋ ਤੁਸੀਂ

ਬ੍ਰਿਸਬੇਨ : ਆਸਟ੍ਰੇਲੀਆ ਦੀ 'ਦਿ ਯੂਨੀਵਰਸਿਟੀ ਆਫ ਕੁਈਨਜ਼ਲੈਂਡ' ਵਿਚ ਯੂਸਫ ਮੁਹੰਮਦ, ਖਾਨ ਫਾਨ ਅਤੇ ਵਾਨੀਆ ਰੌਡਰਿਗਜ਼ ਲੀਟ ਈ ਸਿਲਵਾ ਨੇ ਨੀਂਦ ਕਾਰਨ ਝੁਰੜੀਆਂ ’ਤੇ ਇਕ ਅਧਿਐਨ ਕੀਤਾ ਹੈ। ਅਧਿਐਨ ’ਚ ਪਤਾ ਲੱਗਾ ਹੈ ਕਿ ਨੀਂਦ ’ਚ ਪੈਣ ਵਾਲੀਆਂ ਝੁਰੜੀਆਂ ਅਸਥਾਈ ਹੁੰਦੀਆਂ ਹਨ ਪਰ ਇਹ ਸਾਡੇ ਸੌਣ ਦੇ ਪੈਟਰਨ ਅਤੇ ਹੋਰ ਕਾਰਨਾਂ ’ਤੇ ਨਿਰਭਰ ਕਰਦੀਆਂ ਹਨ। ਜਦੋਂ ਤੁਸੀਂ ਸਵੇਰੇ ਉੱਠ ਕੇ ਸ਼ੀਸ਼ੇ ਵਿਚ ਆਪਣਾ ਚਿਹਰਾ ਦੇਖਦੇ ਹੋ ਤਾਂ ਤੁਹਾਨੂੰ ਅਹਿਸਾਸ ਹੁੰਦਾ ਹੈ ਕਿ ਰਾਤ ਭਰ ਤੁਹਾਡੇ ਚਿਹਰੇ ’ਤੇ ਕੁਝ ਝੁਰੜੀਆਂ ਪੈ ਗਈਆਂ ਹਨ ਪਰ ਇਨ੍ਹਾਂ ਝੁਰੜੀਆਂ ਨੂੰ ਠੀਕ ਕੀਤਾ ਜਾ ਸਕਦਾ ਹੈ।

ਇਹ ਖ਼ਬਰ ਵੀ ਪੜ੍ਹੋ - ਬਾਪੂ ਬਲਕੌਰ ਸਿੰਘ ਤੇ ਮਾਂ ਚਰਨ ਕੌਰ ਛੋਟੇ ਸਿੱਧੂ ਨਾਲ ਪਹੁੰਚੇ ਸ੍ਰੀ ਦਰਬਾਰ ਸਾਹਿਬ, ਟੇਕਿਆ ਮੱਥਾ

ਜੇਕਰ ਤੁਸੀਂ ਕੁਝ ਗੱਲਾਂ ਦਾ ਧਿਆਨ ਰੱਖੋ ਤਾਂ ਨੀਂਦ ਦੌਰਾਨ ਪੈਣ ਵਾਲੀਆਂ ਝੁਰੜੀਆਂ ਨੂੰ ਰੋਕਿਆ ਜਾ ਸਕਦਾ ਹੈ। ਹਯਾਲੂਰੋਨਿਕ ਐਸਿਡ ਚਮੜੀ ਦੀ ਦੇਖਭਾਲ ਕਰਨ ਵਾਲੀਆਂ ਕਰੀਮਾਂ, ਜੈੱਲ ਅਤੇ ਲੋਸ਼ਨਾਂ ਵਿਚ ਸਭ ਤੋਂ ਆਮ ਸਰਗਰਮ ਤੱਤਾਂ ਵਿਚੋਂ ਇਕ ਹੈ।

ਇਹ ਖ਼ਬਰ ਵੀ ਪੜ੍ਹੋ - ਬਾਪੂ ਬਲੌਕਰ ਸਿੰਘ ਨੇ ਦੱਸੀ ਚੋਣਾਂ ਨਾ ਲੜਨ ਦੀ ਵਜ੍ਹਾ, ਰਾਜਾ ਵੜਿੰਗ ਤੇ ਚੰਨੀ ਲਈ ਆਖੀ ਇਹ ਗੱਲ

ਰੇਸ਼ਮ ਦੇ ਸਿਰਹਾਣੇ ਦੀ ਵਰਤੋਂ ਕਰੋ
ਰੇਸ਼ਮ ਜਾਂ ਸਿਲਕ ਤੋਂ ਬਣੇ ਸਿਰਹਾਣੇ ਝੁਰੜੀਆਂ ਦੇ ਨਿਰਮਾਣ ਵਿਚ ਫਰਕ ਲਿਆ ਸਕਦੇ ਹਨ ਬਸ਼ਰਤੇ ਉਹ ਤੁਹਾਡੀ ਚਮੜੀ ਨੂੰ ਇਕ ਥਾਂ ’ਤੇ ਰਗੜਨ ਅਤੇ ਦਬਾਅ ਪਾਉਣ ਦੀ ਬਜਾਏ ਖਿਸਕਣ ਅਤੇ ਹਿੱਲਣ ਦੇਣ। ਜੇਕਰ ਤੁਸੀਂ ਕਰ ਸਕਦੇ ਹੋ ਤਾਂ ਰੇਸ਼ਮ ਦੀਆਂ ਚਾਦਰਾਂ ਅਤੇ ਸਿਰਹਾਣੇ ਦੀ ਵਰਤੋਂ ਕਰੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News