ਵਾਸਤੂ ਸ਼ਾਸਤਰ: ਸਿਰਫ਼ ਇਕ ਚੁਟਕੀ ਲੂਣ ਨਾਲ ਚਮਕ ਜਾਵੇਗੀ ਤੁਹਾਡੀ ਕਿਸਮਤ, ਜਾਣੋ ਉਪਾਅ ਕਰਨ ਦੇ ਢੰਗ

5/15/2024 11:25:32 AM

ਨਵੀਂ ਦਿੱਲੀ- ਵਾਸਤੂ ਸ਼ਾਸਤਰ 'ਚ ਲੂਣ ਦੇ ਉਪਾਅ ਦਾ ਵੱਡਾ ਮਹੱਤਵ ਹੈ। ਮੰਨਿਆ ਜਾਂਦਾ ਹੈ ਕਿ ਲੂਣ ਦੇ ਉਪਾਅ ਘਰ ਦੀ ਸੁੱਖ-ਸਮਰਿਧੀ ਨੂੰ ਵਧਾ ਦਿੰਦੇ ਹਨ। ਇਸ ਦੇ ਨਾਲ ਹੀ ਲੂਣ ਰਾਹੂ ਅਤੇ ਕੇਤੂ ਦੇ ਬੁਰੇ ਪ੍ਰਭਾਵਾਂ ਨੂੰ ਦੂਰ ਕਰਨ 'ਚ ਕਾਰਗਰ ਹੁੰਦਾ ਹੈ। ਸਾਡੇ ਸ਼ਾਸਤਰ 'ਚ ਲੂਣ ਨੂੰ ਚੰਦਰ ਅਤੇ ਸ਼ੁੱਕਰ ਦਾ ਪ੍ਰਤੀਨਿਧੀ ਮੰਨਿਆ ਗਿਆ ਹੈ। ਇਸ ਦੇ ਉਪਾਅ ਨਾਲ ਚੰਦਰ ਅਤੇ ਸ਼ੁੱਕਰ ਦੇ ਅਸ਼ੁੱਭ ਪ੍ਰਭਾਵਾਂ ਤੋਂ ਵੀ ਬਚਿਆ ਜਾ ਸਕਦਾ ਹੈ। ਲੂਣ ਨਾਲ ਕਈ ਅਜਿਹੇ ਵਾਸਤੂ ਉਪਾਅ ਕੀਤੇ ਜਾਂਦੇ ਹਨ ਜਿਸ ਨੂੰ ਕਰਦੇ ਹੀ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਖਤਮ ਹੋ ਜਾਂਦੀਆਂ ਹਨ। ਆਮ ਤੌਰ 'ਤੇ ਲੂਣ ਦੀ ਵਰਤੋਂ ਅਸੀਂ ਖਾਣਾ ਬਣਾਉਣ ਲਈ ਕਰਦੇ ਹਾਂ। ਉਧਰ ਵਾਸਤੂ ਮੁਤਾਬਕ ਇਸ ਦੀ ਵਰਤੋਂ ਬੁਰੀ ਨਜ਼ਰ ਤੋਂ ਬਚਣ ਲਈ ਵੀ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਇਸ ਦੇ ਉਪਾਅ ਨਾਲ ਤੁਹਾਡੇ ਲੰਬੇ ਸਮੇਂ ਤੋਂ ਰੁਕੇ ਹੋਏ ਕੰਮ ਵੀ ਪੂਰੇ ਹੋਣ ਲੱਗਦੇ ਹਨ। ਆਓ ਜਾਣਦੇ ਹਾਂ ਵਾਸਤੂ ਸ਼ਾਸਤਰ 'ਚ ਲੂਣ ਦੇ ਉਪਾਅ ਕੀ ਹਨ। 

ਲੂਣ ਸਾਨੂੰ ਬੁਰੀ ਨਜ਼ਰ ਤੋਂ ਬਚਾਉਂਦਾ ਹੈ। ਜੇਕਰ ਕਿਸੇ ਵਿਅਕਤੀ ਨੂੰ ਬੁਰੀ ਨਜ਼ਰ ਲੱਗ ਗਈ ਹੈ ਤਾਂ ਚੁਟਕੀ ਭਰ ਲੂਣ ਲੈ ਕੇ ਤਿੰਨ ਵਾਰ ਉਸ ਦੇ ਉੱਪਰ ਦੀ ਘੁਮਾ ਦਿਓ ਫਿਰ ਉਸ ਲੂਣ ਨੂੰ ਬਾਹਰ ਸੁੱਟ ਦਿਓ। ਮੰਨਣਾ ਇਹ ਹੈ ਕਿ ਅਜਿਹਾ ਕਰਨ ਨਾਲ ਸਾਰੇ ਦੋਸ਼ ਦੂਰ ਹੋ ਜਾਂਦੇ ਹਨ।  
ਰਾਤ ਨੂੰ ਸੌਣ ਤੋਂ ਪਹਿਲਾਂ ਪਾਣੀ 'ਚ ਲੂਣ ਮਿਲਾ ਕੇ ਹੱਥ-ਪੈਰ ਧੋ ਲਓ। ਇਸ ਨਾਲ ਤੁਹਾਡੀ ਥਕਾਵਟ ਦੂਰ ਹੋ ਜਾਵੇਗੀ ਅਤੇ ਨੀਂਦ ਚੰਗੀ ਆਵੇਗੀ। ਜੇਕਰ ਘਰ 'ਚ ਕੋਈ ਲੰਬੇ ਸਮੇਂ ਤੋਂ ਬੀਮਾਰ ਚੱਲ ਰਿਹਾ ਹੈ ਤਾਂ ਉਸ ਦੇ ਬਿਸਤਰ ਦੇ ਕੋਲ ਕੱਚ ਦੀ ਬੋਤਲ 'ਚ ਲੂਣ ਭਰ ਕੇ ਰੱਖੋ ਅਤੇ ਹਰ ਹਫਤੇ ਬਾਅਦ ਇਸ ਨੂੰ ਬਦਲ ਦਿਓ।

ਲੂਣ ਨੂੰ ਕਦੇ ਵੀ ਕਿਸੇ ਵਿਅਕਤੀ ਨੂੰ ਉਸ ਦੇ ਸਿੱਧੇ ਹੱਥ ਨਾਲ ਨਹੀਂ ਦੇਣਾ ਚਾਹੀਦਾ। ਕਹਿੰਦੇ ਹਨ ਕਿ ਸਿੱਧੇ ਹੱਥ ਨਾਲ ਲੂਣ ਦੇਣ ਨਾਲ ਇਨਸਾਨ ਨਾਲ ਤੁਹਾਡੀ ਲੜਾਈ ਹੋ ਜਾਂਦੀ ਹੈ। ਘਰ ਦੇ ਅੰਦਰ ਨਾ-ਪੱਖੀ ਊਰਜਾ ਖਤਮ ਕਰਨ ਲਈ ਪੋਚੇ ਦੇ ਪਾਣੀ 'ਚ ਲੂਣ ਪਾ ਕੇ ਲਗਾਓ। 
ਕਈ ਵਾਰ ਤੁਸੀਂ ਆਪਣੇ ਘਰ 'ਚ ਵਾਸਤੂ ਦੋਸ਼ ਦੀ ਵਜ੍ਹਾ ਨਾਲ ਪਰੇਸ਼ਾਨ ਰਹਿੰਦੇ ਹੋ। ਅਜਿਹੇ 'ਚ ਤੁਸੀਂ ਚਾਹੇ ਤਾਂ ਆਪਣੇ ਇਸ਼ਨਾਨ ਘਰ 'ਚ ਸ਼ੀਸ਼ੇ ਦੇ ਪਿਆਲੇ 'ਚ ਲੂਣ ਭਰ ਕੇ ਰੱਖ ਦਿਓ। ਅਜਿਹਾ ਕਰਨ ਨਾਲ ਤੁਹਾਡੇ ਘਰ ਦੇ ਅੰਦਰ ਦਾ ਵਾਸਤੂ ਦੋਸ਼ ਦੂਰ ਹੋ ਜਾਵੇਗਾ।


Aarti dhillon

Content Editor Aarti dhillon