ਸ਼੍ਰੀਲੰਕਾ ਨੇ ਅਡਾਨੀ ਗ੍ਰੀਨ ਐਨਰਜੀ ਨਾਲ ਬਿਜਲੀ ਖਰੀਦ ਸਮਝੌਤੇ ਨੂੰ ਦਿੱਤੀ ਮਨਜ਼ੂਰੀ

05/07/2024 6:10:59 PM

ਕੋਲੰਬੋ (ਭਾਸ਼ਾ) - ਸ਼੍ਰੀਲੰਕਾ ਸਰਕਾਰ ਨੇ ਅਡਾਨੀ ਗ੍ਰੀਨ ਐਨਰਜੀ ਨਾਲ 20 ਸਾਲਾਂ ਲਈ ਬਿਜਲੀ ਖਰੀਦ ਸਮਝੌਤੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਸਮਝੌਤਾ ਉੱਤਰ-ਪੂਰਬੀ ਖੇਤਰ ਵਿੱਚ 484 ਮੈਗਾਵਾਟ ਸਮਰੱਥਾ ਦੇ ਪਵਨ ਊਰਜਾ ਪ੍ਰਾਜੈਕਟਾਂ ਦੀ ਸਥਾਪਨਾ ਕਰਨ ਲਈ ਹੈ। ਊਰਜਾ ਮੰਤਰੀ ਕੰਚਨਾ ਵਿਜੇਸ਼ੇਖਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਲਿਖਿਆ ਕਿ,''ਜੋ ਸਹਿਮਤੀ ਬਣੀ ਹੈ, ਇਸ ਦੇ ਤਹਿਤ ਭੁਗਤਾਨ ਦੇ ਸਮੇਂ ਉਸ ਸਮੇਂ ਦੀ ਐਕਸਚੇਂਜ ਦਰ 'ਤੇ ਸਥਾਨਕ ਰੁਪਏ ਵਿਚ 0.0826 ਅਮਰੀਕੀ ਡਾਲਰ ਪ੍ਰਤੀ ਕਿਲੋ ਵਾਟ ਘੰਟਾ ਦੀ ਦਰ ਨਾਲ ਫੀਸ ਦਰ ਦਾ ਭੁਗਤਾਨ ਕੀਤਾ ਜਾਵੇਗਾ।''

ਇਹ ਵੀ ਪੜ੍ਹੋ - 'ਮੋਟਾ' ਹੋਣ ਕਾਰਨ ਪਿਓ ਨੇ 6 ਸਾਲਾ ਪੁੱਤ ਨੂੰ ਟ੍ਰੈਡਮਿਲ 'ਤੇ ਦੌੜਨ ਲਈ ਕੀਤਾ ਮਜ਼ਬੂਰ, ਹੋਈ ਮੌਤ, ਦੇਖੋ ਦਰਦਨਾਕ ਵੀਡੀਓ

ਉਹਨਾਂ ਨੇ ਕਿਹਾ ਕਿ ਖਰੀਦ ਲਾਗਤ ਊਰਜਾ ਦੀ ਮੌਜੂਦਾ ਔਸਤ ਲਾਗਤ 39.02 ਸ਼੍ਰੀਲੰਕਾਈ ਰੁਪਏ ਪ੍ਰਤੀ ਕਿਲੋਵਾਟ ਘੰਟਾ ਤੋਂ ਘੱਟ ਹੋਵੇਗੀ। ਅਧਿਕਾਰਤ ਬਿਆਨ ਦੇ ਅਨੁਸਾਰ ਮੰਨਾਰ ਅਤੇ ਪੁਨੇਰਿਨ ਵਿਚ 484 ਮੈਗਾਵਾਟ ਦੇ ਵਿੰਡ ਪਾਵਰ ਪਲਾਂਟਾਂ ਦੇ ਵਿਕਾਸ ਨੂੰ ਮਾਰਚ, 2022 ਵਿਚ ਹੀ ਕੈਬਨਿਟ ਦੀ ਮਨਜ਼ੂਰੀ ਮਿਲ ਚੁੱਕੀ ਸੀ। ਭਾਰਤ ਦੀ ਅਡਾਨੀ ਗ੍ਰੀਨ ਐਨਰਜੀ ਲਿ. ਨਾਲ ਸਮਝੌਤੇ ਦੀ ਮਨਜ਼ੂਰੀ ਤੋਂ ਬਾਅਦ ਕੰਪਨੀ ਦੇ ਪ੍ਰਾਜੈਕਟ ਪ੍ਰਸਤਾਵ ਦਾ ਮੁਲਾਂਕਣ ਕਰਨ ਲਈ ਇਕ ਗੱਲਬਾਤ ਕਮੇਟੀ ਨਿਯੁਕਤ ਕੀਤੀ ਸੀ। ਮੰਤਰੀ ਨੇ ਕਿਹਾ ਕਿ ਕਮੇਟੀ ਦੀਆਂ ਸਿਫ਼ਾਰਸ਼ਾਂ ਦੇ ਆਧਾਰ 'ਤੇ ਕੈਬਨਿਟ ਨੇ ਅੰਤਿਮ ਕੀਮਤ 8.26 ਅਮਰੀਕੀ ਡਾਲਰ ਸਵੀਕਾਰ ਕਰਨ ਲਈ ਬਿਜਲੀ ਅਤੇ ਬਿਜਲੀ ਮੰਤਰੀ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ।

ਇਹ ਵੀ ਪੜ੍ਹੋ - ਸਲਮਾਨ ਦੇ ਘਰ ਗੋਲੀਬਾਰੀ ਕਰਨ ਵਾਲੇ ਮੁਲਜ਼ਮ ਵਲੋਂ ਖ਼ੁਦਕੁਸ਼ੀ ਕਰਨ ਦੇ ਮਾਮਲੇ 'ਚ ਨਵਾਂ ਮੋੜ, ਪਰਿਵਾਰ ਦੇ ਵੱਡੇ ਦੋਸ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News