ਚਾਂਦੀ ਦੀ ਚਮਕ ਵਧੀ ਬਣਾਇਆ ਨਵਾਂ ਸਰਵਕਾਲੀ ਉੱਚ ਪੱਧਰ, ਜਾਣੋ ਸੋਨੇ ਦੇ ਭਾਅ

05/17/2024 5:58:35 PM

ਨਵੀਂ ਦਿੱਲੀ - ਅੱਜ ਯਾਨੀ 17 ਮਈ ਨੂੰ ਸੋਨੇ 'ਚ ਗਿਰਾਵਟ ਅਤੇ ਚਾਂਦੀ 'ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (ਆਈ.ਬੀ.ਜੇ.ਏ.) ਦੀ ਵੈੱਬਸਾਈਟ ਮੁਤਾਬਕ 10 ਗ੍ਰਾਮ ਸੋਨਾ ਕਾਰੋਬਾਰ ਦੌਰਾਨ 51 ਰੁਪਏ ਸਸਤਾ ਹੋ ਕੇ 73,387 ਰੁਪਏ ਹੋ ਗਿਆ ਹੈ। ਚਾਂਦੀ ਨੇ ਅੱਜ ਆਪਣਾ ਨਵਾਂ ਸਰਵਕਾਲੀ ਉੱਚ ਪੱਧਰ ਬਣਾ ਲਿਆ ਹੈ। ਇਹ 41 ਰੁਪਏ ਮਹਿੰਗੀ ਹੋ ਕੇ 86,271 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ ਹੈ। ਸੋਨੇ ਦੀ ਸਭ ਤੋਂ ਉੱਚੀ ਕੀਮਤ 73,596 ਰੁਪਏ ਹੈ, ਜੋ ਪਿਛਲੇ ਮਹੀਨੇ 19 ਅਪ੍ਰੈਲ ਨੂੰ ਬਣੀ ਸੀ।

ਇਹ ਵੀ ਪੜ੍ਹੋ :     Gold-Silver ਦੀਆਂ ਕੀਮਤਾਂ ਨੇ ਮਾਰੀ ਛਾਲ, ਉੱਚ ਪੱਧਰ 'ਤੇ ਪਹੁੰਚੇ ਚਾਂਦੀ ਦੇ ਭਾਅ

4 ਮਹਾਨਗਰਾਂ ਵਿਚ 10 ਗ੍ਰਾਮ ਸੋਨੇ ਦੀ ਕੀਮਤ

        22 ਕੈਰੇਟ ਸੋਨੇ ਦੀ ਕੀਮਤ    24 ਕੈਰੇਟ ਸੋਨੇ ਦੀ ਕੀਮਤ
ਦਿੱਲੀ           66,750 ਰੁਪਏ             73,900 ਰੁਪਏ 
ਮੁੰਬਈ          67,600 ਰੁਪਏ              73,750 ਰੁਪਏ
ਕੋਲਕਾਤਾ         67,600 ਰੁਪਏ               73,750 ਰੁਪਏ 
ਚੇਨਈ           67,700 ਰੁਪਏ                73,850 ਰੁਪਏ 
ਭੋਪਾਲ                67,650 ਰੁਪਏ                73,800 ਰੁਪਏ

                

ਇਹ ਵੀ ਪੜ੍ਹੋ :     ਹੁਣ ਸ਼੍ਰੀਲੰਕਾ 'ਚ ਵੀ UPI ਰਾਹੀਂ ਕਰ ਸਕੋਗੇ ਭੁਗਤਾਨ, PhonePe-LankaPay ਨੇ ਕੀਤੀ ਸਾਂਝੇਦਾਰੀ

ਇਸ ਸਾਲ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਚ ਭਾਰੀ ਵਾਧਾ 

IBJA ਮੁਤਾਬਕ ਇਸ ਸਾਲ ਹੁਣ ਤੱਕ ਸੋਨੇ ਦੀ ਕੀਮਤ 10,035 ਰੁਪਏ ਵਧ ਚੁੱਕੀ ਹੈ। 1 ਜਨਵਰੀ ਨੂੰ ਸੋਨਾ 63,352 ਰੁਪਏ 'ਤੇ ਸੀ, ਜੋ ਹੁਣ 73,387 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਇਕ ਕਿਲੋ ਚਾਂਦੀ ਦੀ ਕੀਮਤ 73,395 ਰੁਪਏ ਤੋਂ ਵਧ ਕੇ 86,271 ਰੁਪਏ ਹੋ ਗਈ ਹੈ।

ਅਗਲੇ ਇਕ ਸਾਲ 'ਚ 85 ਹਜ਼ਾਰ ਰੁਪਏ ਤੱਕ ਜਾ ਸਕਦਾ ਹੈ ਸੋਨਾ 

ਮਾਹਿਰਾਂ ਮੁਤਾਬਕ ਆਉਣ ਵਾਲੇ ਦਿਨਾਂ 'ਚ ਸੋਨੇ-ਚਾਂਦੀ 'ਚ ਵੀ ਵਾਧਾ ਦੇਖਣ ਨੂੰ ਮਿਲ ਸਕਦਾ ਹੈ। ਅਗਲੇ ਇੱਕ ਸਾਲ ਵਿੱਚ ਸੋਨੇ ਦੀ ਕੀਮਤ 80 ਹਜ਼ਾਰ ਤੋਂ 85 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਤੱਕ ਜਾ ਸਕਦੀ ਹੈ। ਜਦਕਿ ਚਾਂਦੀ ਵੀ 1 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਸਕਦੀ ਹੈ।

ਇਹ ਵੀ ਪੜ੍ਹੋ :    ਸ਼ੂਗਰ, ਦਿਲ ਅਤੇ ਲੀਵਰ ਵਰਗੀਆਂ ਕਈ ਬਿਮਾਰੀਆਂ ਦੀਆਂ 41 ਦਵਾਈਆਂ ਹੋਣਗੀਆਂ ਸਸਤੀਆਂ

ਇਹ ਵੀ ਪੜ੍ਹੋ :      ਕਵਿਤਾ ਕ੍ਰਿਸ਼ਨਾਮੂਰਤੀ ਬ੍ਰਿਟੇਨ 'ਚ 'ਲਾਈਫਟਾਈਮ ਅਚੀਵਮੈਂਟ ਐਵਾਰਡ' ਨਾਲ ਸਨਮਾਨਿਤ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harinder Kaur

Content Editor

Related News