ਫੀਫਾ ਨੂੰ ਹੁਣ ਮੇਰਾ ਬੈਨ ਖਤਮ ਕਰ ਦੇਣਾ ਚਾਹੀਦਾ ਹੈ : ਪਲਾਤਿਨੀ

05/26/2018 5:08:37 PM

ਪੈਰਿਸ : ਯੂ.ਐੱਫ. ਦੇ ਸਾਬਕਾ ਪ੍ਰਧਾਨ ਮਾਈਕਲ ਪਲਾਤਿਨੀ ਨੇ ਅੱਜ ਏ.ਐੱਫ.ਪੀ. ਨੂੰ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਇੰਨੀ ਨਿਮਰਤਾ ਹੋਵੇਗੀ ਕਿ ਉਹ ਉਨ੍ਹਾਂ 'ਤੇ ਵਿਸ਼ਵ ਫੁੱਟਬਾਲ ਸੰਸਥਾ ਵਲੋਂ ਲਗਾਏ ਗਏ ਬੈਨ ਨੂੰ ਹਟਾ ਦੇਵੇਗੀ। ਉਨ੍ਹਾਂ ਨੇ ਫੋਟ 'ਤੇ ਦਿੱਤੇ ਇੰਟਰਵਿਊ 'ਚ ਕਿਹਾ ਕਿ ਫੀਫਾ ਮੇਰੇ ਨਿਲੰਬਨ ਨੂੰ ਹਟਾਉਣ ਦਾ ਸਾਹਸ ਹੋਵੇਗਾ।

ਪਲਾਤਿਨੀ 'ਤੇ ਚਾਰ ਸਾਲ ਦਾ ਬੈਨ ਲਗਾਇਆ ਗਿਆ ਸੀ ਜੋ ਅਕਤੂਬਰ 2019 'ਚ ਖਤਮ ਹੋ ਜਾਵੇਗਾ। ਉਨ੍ਹਾਂ 2011 'ਚ ਫੀਫਾ ਤੋਂ ਉਸ ਕੰਮ ਦੇ ਲਈ 20 ਲੱਖ ਡਾਲਰ ਦਾ ਭੁਗਤਾਨ ਕੀਤਾ ਗਿਆ ਸੀ ਜੋ ਉਨ੍ਹਾਂ ਨੇ ਇਕ ਦਸ਼ਕ ਪਹਿਲਾਂ ਕੀਤਾ ਸੀ ਅਤੇ ਇਸ ਕਰਾਰ ਦੇ ਲਈ ਕੋਈ ਇਕਰਾਰਨਾਮਾ ਮੌਜੂਦ ਨਹੀਂ ਸੀ। ਫੀਫਾ ਦੇ ਤਦ ਦੇ ਮੁੱਖ ਸੇਪ ਬਲਾਸਟਰ ਨੇ ਇਸ ਭੁਗਤਾਨ ਨੂੰ ਅਧਿਕਾਰਤ ਕੀਤਾ ਸੀ। ਬਲਾਸਟਰ ਵੀ ਅਜੇ ਬੈਨ ਹੈ। ਉਨ੍ਹਾਂ ਕਿਹਾ, ਜੇਕਰ ਅਜਿਹਾ ਨਹੀਂ ਹੁੰਦਾ ਤਾਂ ਮੇਰੇ ਕਨੂਨੀ ਸਲਾਹਕਾਰ ਇਹ ਪੱਕਾ ਕਰਨ ਦੇ ਲਈ ਜਰੂਰੀ ਕਦਮ ਚੁੱਕਣਗੇ ਕਿ ਫੀਫੀ ਵਲੋਂ ਲਗਾਇਆ ਗਿਆ ਬੈਨ ਹੱਟ ਜਾਵੇ। ਇਹ ਨਾਟਕ ਅਜੇ ਖਤਮ ਨਹੀਂ ਹੋਇਆ ਹੈ।


Related News