PM ਮੋਦੀ ਨੂੰ ਆਪਣੇ ''75 ਸਾਲ ਉਮਰ ਨਿਯਮ'' ''ਤੇ ਸਪੱਸ਼ਟੀਕਰਨ ਦੇਣਾ ਚਾਹੀਦੈ : ਸੰਜੇ ਸਿੰਘ
Sunday, May 12, 2024 - 12:54 PM (IST)
ਨਵੀਂ ਦਿੱਲੀ (ਭਾਸ਼ਾ)- ਆਮ ਆਦਮੀ ਪਾਰਟੀ (ਆਪ) ਨੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਸ਼ਨੀਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭਾਜਪਾ ਦੇ '75 ਸਾਲ ਦੇ ਸੇਵਾਮੁਕਤ ਫਾਰਮੂਲੇ' ਨੂੰ ਸਪੱਸ਼ਟ ਕਰਨ ਲਈ ਅੱਗੇ ਆਉਣਾ ਚਾਹੀਦਾ ਜੋ ਉਨ੍ਹਾਂ ਨੇ ਆਪਣੀ ਪਾਰਟੀ ਦੇ ਸੀਨੀਅਰ ਨੇਤਾਵਾਂ 'ਤੇ ਥੋਪਿਆ ਹੈ। ਆਮ ਆਦਮੀ ਪਾਰਟੀ (ਆਪ) ਨੇਤਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਉਸ ਬਿਆਨ 'ਤੇ ਪ੍ਰਤੀਕਿਰਿਆ ਦੇ ਰਹੇ ਸਨ, ਜਿਸ 'ਚ ਉਨ੍ਹਾਂ ਨੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਚੋਣਾਂ ਦੇ ਬਾਅਦ ਵੀ ਦੇਸ਼ ਦੀ ਅਗਵਾਈ ਕਰਦੇ ਰਹਿਣਗੇ। ਸਿੰਘ ਨੇ ਕਿਹਾ ਕਿ ਕੇਜਰੀਵਾਲ ਨੇ '75 ਸਾਲ ਉਮਰ ਨਿਯਮ' ਦਾ 'ਅਸਲੀ' ਮੁੱਦਾ ਚੁੱਕਿਆ, ਜਿਸ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਬਣਾਇਆ ਸੀ। ਸਿੰਘ ਨੇ ਇੱਥੇ 'ਆਪ' ਦਫ਼ਤਰ 'ਚ ਕਿਹਾ,''ਉਨ੍ਹਾਂ ਨੇ (ਸ਼ਾਹ ਸਮੇਤ ਭਾਜਪਾ ਨੇਤਾਵਾਂ) ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਜੋ ਵੀ ਨਿਯਮ ਬਣਾਇਆ ਹੈ, ਉਹ ਹੋਰ ਨੇਤਾਵਾਂ 'ਤੇ ਲਾਗੂ ਕੀਤਾ ਜਾਵੇਗਾ ਪਰ ਮੋਦੀ 'ਤੇ ਨਹੀਂ।''
ਕੇਜਰੀਵਾਲ ਦੇ ਪਹਿਲੇ ਦੇ ਬਿਆਨ ਨੂੰ ਦੋਹਰਾਉਂਦੇ ਹੋਏ ਸਿੰਘ ਨੇ ਕਿਹਾ ਕਿ ਲਾਲਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ, ਯਸ਼ਵੰਤ ਸਿਨਹਾ, ਸੁਮਿਤਰਾ ਮਹਾਜਨ ਵਰਗੇ ਭਾਜਪਾ ਨੇਤਾਵਾਂ ਅਤੇ ਕਈ ਸੰਸਦ ਮੈਂਬਰਾਂ 'ਤੇ '75 ਸਾਲ ਦੀ ਉਮਰ ਦਾ ਨਿਯਮ' ਲਾਗੂ ਕੀਤਾ ਗਿਆ ਅਤੇ ਉਨ੍ਹਾਂ ਨੂੰ ਚੋਣ ਨਹੀਂ ਲੜਨ ਲਈ ਕਿਹਾ ਗਿਆ ਸੀ। ਸਿੰਘ ਨੇ ਕਿਹਾ,''ਪ੍ਰਧਾਨ ਮੰਤਰੀ ਮੋਦੀ ਨੂੰ ਆਪਣੇ ਵਲੋਂ ਬਣਾਏ ਗਏ ਉਮਰ ਨਿਯਮ 'ਤੇ ਖ਼ੁਦ ਸਪੱਸ਼ਟੀਕਰਨ ਦੇਣਾ ਚਾਹੀਦਾ। ਉਨ੍ਹਾਂ ਨੂੰ ਇਹ ਵੀ ਸਪੱਸ਼ਟ ਕਰਨਾ ਚਾਹੀਦਾ ਕਿ ਕੀ ਉਹ ਪ੍ਰਧਾਨ ਮੰਤਰੀ ਅਹੁਦੇ ਲਈ ਲਾਲਚੀ ਹਨ।'' ਸ਼ਾਹ ਨੇ ਪਹਿਲੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਮੋਦੀ 2024 ਦੀਆਂ ਲੋਕ ਸਭਾ ਚੋਣਾਂ ਦੇ ਬਾਅਦ ਵੀ ਦੇਸ਼ ਦੀ ਅਗਵਾਈ ਕਰਦੇ ਰਹਿਣਗੇ ਅਤੇ ਉਨ੍ਹਾਂ ਨੇ ਕੇਜਰੀਵਾਲ 'ਤੇ ਇਹ ਦਾਅਵਾ ਕਰਨ ਲਈ ਨਿਸ਼ਾਨਾ ਵਿੰਨ੍ਹਿਆ ਸੀ ਕਿ ਪ੍ਰਧਾਨ ਮੰਤਰੀ ਉਨ੍ਹਾਂ (ਸ਼ਾਹ ਨੂੰ) ਆਪਣਾ ਉੱਤਰਾਧਿਕਾਰੀ ਬਣਾਉਣ ਲਈ ਵੋਟ ਮੰਗ ਰਹੇ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e