ਪ੍ਰਜਵਲ ਰੇਵੰਨਾ ਮਾਮਲੇ ’ਚ ਪਹਿਲੀ ਵਾਰ ਬੋਲੇ ਸਾਬਕਾ PM- ਮੇਰਾ ਪੋਤਾ ਦੋਸ਼ੀ ਹੈ ਤਾਂ ਜ਼ਰੂਰ ਹੋਵੇ ਕਾਰਵਾਈ
Saturday, May 18, 2024 - 06:29 PM (IST)

ਬੈਂਗਲੁਰੂ (ਭਾਸ਼ਾ)- ਜਨਤਾ ਦਲ (ਐੱਸ) ਦੇ ਸਰਪ੍ਰਸਤ ਅਤੇ ਸਾਬਕਾ ਪ੍ਰਧਾਨ ਮੰਤਰੀ ਐੱਚ. ਡੀ. ਦੇਵਗੌੜਾ ਨੇ ਆਪਣੇ ਪੋਤੇ ਅਤੇ ਸੰਸਦ ਮੈਂਬਰ ਪ੍ਰਜਵਲ ਰੇਵੰਨਾ ’ਤੇ ਲੱਗੇ ਯੌਨ ਸ਼ੋਸ਼ਣ ਦੇ ਦੋਸ਼ਾਂ ’ਤੇ ਪਹਿਲੀ ਵਾਰ ਆਪਣੀ ਚੁੱਪ ਤੋੜਦੇ ਹੋਏ ਸ਼ਨੀਵਾਰ ਕਿਹਾ ਕਿ ਜੇ ਪ੍ਰਜਵਲ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਖ਼ਿਲਾਫ਼ ਕਾਰਵਾਈ ਕਰਨ ’ਤੇ ਮੈਨੂੰ ਕੋਈ ਇਤਰਾਜ਼ ਨਹੀਂ। ਕਾਰਵਾਈ ਹੋਣੀ ਚਾਹੀਦੀ ਹੈ। ਹਾਲਾਂਕਿ ਸ਼ਨੀਵਾਰ ਨੂੰ ਜੀਵਨ ਦੇ 92 ਸਾਲ ਪੂਰੇ ਕਰਨ ਵਾਲੇ ਦੇਵਗੌੜਾ ਨੇ ਕਿਹਾ ਕਿ ਮੇਰੇ ਪੁੱਤਰ ਅਤੇ ਜੇ. ਡੀ. (ਐੱਸ) ਦੇ ਵਿਧਾਇਕ ਐੱਚ. ਡੀ. ਰੇਵੰਨਾ ਖ਼ਿਲਾਫ਼ ਮਾਮਲੇ 'ਮਨਘੜ੍ਹਤ' ਹਨ ਪਰ ਉਨ੍ਹਾਂ ਨੇ ਅੱਗੇ ਟਿੱਪਣੀ ਕਰਨ ਤੋਂ ਪਰਹੇਜ਼ ਕੀਤਾ, ਕਿਉਂਕਿ ਮਾਮਲਾ ਵਿਚਾਰ ਅਧੀਨ ਹੈ। ਰੇਵੰਨਾ ਇਕ ਔਰਤ ਦੇ ਯੌਨ ਸ਼ੋਸ਼ਣ ਅਤੇ ਅਗਵਾ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। ਹਾਲ ਹੀ 'ਚ ਗੌੜਾ ਨੇ ਆਪਣਾ ਜਨਮਦਿਨ ਨਹੀਂ ਮਨਾਉਣ ਦੇ ਫ਼ੈਸਲੇ ਦਾ ਐਲਾਨ ਕੀਤਾ ਸੀ ਅਤੇ ਸ਼ੁੱਭਚਿੰਤਕਾਂ ਅਤੇ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ ਸੀ ਕਿ ਉਹ ਜਿੱਥੇ ਵੀ ਹਨ, ਉੱਥੋਂ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦੇਣ।
ਦੇਵਗੌੜਾ ਨੇ ਕਿਹਾ,''ਮੈਂ ਰੇਵੰਨਾ ਦੇ ਸੰਬੰਧ 'ਚ ਅਦਾਲਤ 'ਚ ਚੱਲ ਰਹੀਆਂ ਚੀਜ਼ਾਂ 'ਤੇ ਟਿੱਪਣੀ ਨਹੀਂ ਕਰਨਾ ਚਾਹੁੰਦਾ। ਪ੍ਰਜਵੱਲ ਰੇਵੰਨਾ ਵਿਦੇਸ਼ ਗਏ ਹਨ, ਇਸ ਸੰਬੰਧ 'ਚ ਕੁਮਾਰਸਵਾਮੀ (ਗੌੜਾ ਦੇ ਦੂਜੇ ਪੁੱਤ ਅਤੇ ਜਨਤਾ ਦਲ (ਐੱਸ) ਦੀ ਰਾਜ ਇਕਾਈ ਦੇ ਮੁਖੀ) ਨੇ ਸਾਡੇ ਪਰਿਵਾਰ ਵਲੋਂ ਕਿਹਾ ਹੈ ਕਿ ਦੇਸ਼ ਦੇ ਕਾਨੂੰਨ ਅਨੁਸਾਰ ਕਾਰਵਾਈ ਕਰਨਾ ਸਰਕਾਰ ਦਾ ਕਰਤੱਵ ਹੈ।'' ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ,''ਇਹ (ਯੌਨ ਸ਼ੋਸ਼ਣ ਦੇ ਮਾਮਲੇ) ਨਾਲ ਕਈ ਲੋਕ ਜੁੜੇ ਹੋਏ ਹਨ, ਮੈਂ ਕਿਸੇ ਦਾ ਨਾਂ ਨਹੀਂ ਲੈਣਾ ਚਾਹੁੰਦਾ। ਕੁਮਾਰਸਵਾਮੀ ਨੇ ਕਿਹਾ ਹੈ ਕਿ ਜੋ ਲੋਕ ਵੀ ਇ ਮਾਮਲੇ 'ਚ ਸ਼ਾਮਲ ਹਨ, ਉਨ੍ਹਾਂ ਸਾਰਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਪ੍ਰਭਾਵਿਤ ਔਰਤਾਂ ਨੂੰ ਨਿਆਂ ਅਤੇ ਮੁਆਵਜ਼ਾ ਮਿਲਣਾ ਚਾਹੀਦਾ।''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8