Crystal Clutch ਨਾਲ ਖੁਦ ਨੂੰ ਦਿਓ ਵੱਖਰੀ ਲੁੱਕ

05/23/2018 5:02:00 PM

ਨਵੀਂ ਦਿੱਲੀ— ਲੜਕੀਆਂ ਸਿਰਫ ਕੱਪੜਿਆਂ 'ਚ ਹੀ ਨਹੀਂ, ਬਲਕਿ ਜਿਊਲਰੀ ਤੇ ਹੈਂਡਬੈਗ 'ਚ ਇਕ ਤੋਂ ਵਧ ਕੇ ਇਕ ਹਟ ਕੇ ਵੈਰਾਇਟੀ ਚਾਹੁੰਦੀਆਂ ਹਨ। ਹੈਂਡਬੈਗਸ ਤੇ ਕਲੱਚ ਦਾ ਵੀ ਉਨ੍ਹਾਂ ਦੇ ਸਟਾਈਲ ਸਟੇਟਮੈਂਟ 'ਚ ਓਨਾ ਹੀ ਅਹਿਮ ਰੋਲ ਹੈ, ਜਿੰਨਾ ਡਿਜ਼ਾਈਨਰ ਆਊਟਫਿਟ ਦਾ ਮੌਕਾ ਕੋਈ ਵੀ ਹੋਵੇ, ਕਲੱਚ ਜਾਂ ਹੈਂਡਬੈਗਸ ਲੜਕੀਆਂ ਦੇ ਹੱਥ 'ਚ ਜ਼ਰੂਰ ਹੁੰਦਾ ਹੈ ਕਿਉਂਕਿ ਇਸ ਦੇ ਬਿਨਾਂ ਤਾਂ ਉਨ੍ਹਾਂ ਦੀ ਲੁਕ ਵੀ ਅਧੂਰੀ ਲਗਦੀ ਹੈ। ਕਿਸੇ ਗਲੈਮਰਸ ਪਾਰਟੀ 'ਚ ਸ਼ਿਰਕਤ ਕਰਨ ਜਾ ਰਹੇ ਹੋ ਤਾਂ ਡ੍ਰੈੱਸ ਦੇ ਨਾਲ ਐਕਸੈੱਸਰੀਜ਼ ਤੇ ਹੈਂਡਬੈਗਸ ਵੀ ਕੁਝ ਅਜਿਹਾ ਹੀ ਹੋਣਾ ਚਾਹੀਦਾ ਹੈ ਕਿ ਦੇਖਣ ਵਾਲਾ ਦੇਖਦਾ ਹੀ ਰਹਿ ਜਾਵੇ। ਇਨ੍ਹਾਂ ਨੂੰ ਦੇਖ ਕੇ ਲੋਕ ਤੁਹਾਡੇ ਵੱਲ ਅਟ੍ਰੈਕਟ ਹੁੰਦੇ ਹਨ ਕਿਉਂਕਿ ਇਹ ਚੀਜ਼ਾਂ ਤੁਹਾਡੀ ਦਮਦਾਰ ਪ੍ਰਸਨੈਲਿਟੀ ਨੂੰ ਸ਼ੋਅ ਆਫ ਕਰਦੀਆਂ ਹਨ।

PunjabKesari
ਕਲੱਚ ਦੀ ਗੱਲ ਕਰੀਏ ਤਾਂ ਕਿਸੇ ਖਾਸ ਇਵੈਂਟ, ਫੰਕਸ਼ਨ 'ਚ ਲੜਕੀਆਂ ਜ਼ਿਆਦਾਤਰ ਇਸ ਨੂੰ ਹੀ ਕੈਰੀ ਕਰਦੀਆਂ ਹਨ ਕਿਉਂਕਿ ਇਹ ਕੈਰੀ ਕਰਨਾ ਆਸਾਨ ਹੈ। ਇਸ ਨੂੰ ਤੁਸੀਂ ਆਸਾਨੀ ਨਾਲ ਹੱਥ 'ਚ ਫੜ ਸਕਦੇ ਹੋ ਤੇ ਜੇ ਹੱਥ 'ਚ ਫੜ ਕੇ ਥੱਕ ਜਾਓ ਤਾਂ ਇਸ ਦੇ ਨਾਲ ਗੋਲਡਨ ਸਿਲਵਰ ਸਲਿੰਗ ਚੇਨ ਲੱਗੀ ਹੁੰਦੀ ਹੈ, ਜਿਸ ਨੂੰ ਤੁਸੀਂ ਮੋਢੇ 'ਤੇ ਆਸਾਨੀ ਨਾਲ ਲਟਕਾ ਸਕਦੇ ਹੋ। ਇਸ ਵਿਚ ਤੁਸੀਂ ਜ਼ਿਆਦਾ ਸਾਮਾਨ ਤਾਂ ਨਹੀਂ ਕੈਰੀ ਕਰ ਸਕਦੇ ਪਰ ਇਹ ਗਲੈਮਰ ਦੀ ਦੁਨੀਆ 'ਚ ਤੁਹਾਨੂੰ ਹੋਰ ਵੀ ਗਲੈਮਰਸ ਜ਼ਰੂਰ ਦਿਖਾਉਂਦਾ ਹੈ।
ਇਨ੍ਹੀਂ ਦਿਨੀਂ ਡਿਫਰੈਂਟ ਸ਼ੇਪ ਦੇ ਕਲੱਚ ਪਸੰਦ ਕੀਤੇ ਜਾ ਰਹੇ ਹਨ। ਹਾਲੀਵੁੱਡ ਤੋਂ ਲੈ ਕੇ ਬਾਲੀਵੁੱਡ ਹਸੀਨਾਵਾਂ ਵੀ ਡਿਫਰੈਂਟ ਸ਼ੇਪਸ ਦੇ ਕਲੱਚ ਫੜ ਕੇ ਕਈ ਫੰਕਸ਼ਨ 'ਤੇ ਸਪਾਟ ਹੋ ਚੁੱਕੀਆਂ ਹਨ। ਆਲੀਆ ਕੈਮਰਾ ਸਟਾਈਲ ਕਲੱਚ, ਜਦਕਿ ਹੁਮਾ ਫਿਸ਼ ਕਲੱਚ ਫੜ ਕੇ ਇਵੈਂਟ 'ਚ ਦਿਖਾਈ ਦੇ ਚੁੱਕੀਆਂ ਹਨ। ਇਨ੍ਹਾਂ ਸ਼ੇਪਸ 'ਚ ਤੁਹਾਨੂੰ ਫਿਸ਼ ਤੋਂ ਲੈ ਕੇ ਕਪਕੇਕ ਤਕ ਹਰ ਤਰ੍ਹਾਂ ਦੇ ਕਲੱਚ ਦੇਖਣ ਨੂੰ ਮਿਲਣਗੇ। ਮਾਰਕੀਟ ਤੇ ਆਨਲਾਈਨ, ਦੋਨੋਂ ਹੀ ਜਗ੍ਹਾ ਤੁਹਾਨੂੰ ਇਹ ਚੰਗੇ ਬ੍ਰਾਂਡ 'ਚ ਮਿਲ ਜਾਣਗੇ। ਇਨ੍ਹਾਂ ਕਲੱਚਾਂ 'ਤੇ ਕੀਤਾ ਗਿਆ ਕ੍ਰਿਸਟਲ ਵਰਕ ਇਸ ਨੂੰ ਹੋਰ ਵੀ ਅਟ੍ਰੈਕਟਿਵ ਲੁਕ ਦਿੰਦਾ ਹੈ, ਜੇ ਤੁਸੀਂ ਵੀ ਕਿਸੇ ਖਾਸ ਮੌਕੇ 'ਤੇ ਫੈਂਸੀ ਕਲੱਚ ਲੈਣ ਦੀ ਸੋਚ ਰਹੇ ਹੋ ਤਾਂ ਇਕ ਵਾਰ ਇਨ੍ਹਾਂ ਨੂੰ ਜ਼ਰੂਰ ਟ੍ਰਾਈ ਕਰੋ।

PunjabKesari

Image result for crystal clutchImage result for crystal clutch


Related News