ਆਟੋ ਚਾਲਕ ਤੋਂ ਗਾਇਕ ਬਣੇ ਕਾਕਾ ਦੇ ਨਵੇਂ ਲੁੱਕ ਨੇ ਲੋਕਾਂ ਨੂੰ ਕੀਤਾ ਹੈਰਾਨ, ਤਸਵੀਰਾਂ ਵਾਇਰਲ

06/20/2024 11:46:46 AM

ਜਲੰਧਰ (ਬਿਊਰੋ) : ਪੰਜਾਬੀ ਗਾਇਕ ਕਾਕਾ ਉਨ੍ਹਾਂ ਕਲਾਕਾਰਾਂ 'ਚੋਂ ਹੈ, ਜਿਨ੍ਹਾਂ ਨੇ ਆਪਣੇ ਦਮ 'ਤੇ ਸੰਗੀਤ ਜਗਤ 'ਚ ਖ਼ਾਸ ਪਛਾਣ ਬਣਾਈ ਹੈ। ਗਾਇਕ ਕਾਕਾ ਨੇ ਆਪਣੀ ਮਿਹਨਤ ਨਾਲ ਬਹੁਤ ਥੋੜ੍ਹੇ ਸਮੇਂ 'ਚ ਹੀ ਪ੍ਰਸਿੱਧੀ ਹਾਸਲ ਕੀਤੀ ਹੈ। ਉਨ੍ਹਾਂ ਦਾ ਗਾਇਕੀ ਦਾ ਸਫ਼ਰ ਸਾਲ 2019 'ਚ ਸ਼ੁਰੂ ਹੋਇਆ ਸੀ। ਥੋੜ੍ਹੇ ਸਮੇਂ 'ਚ ਹੀ ਕਾਕਾ ਨੂੰ ਨਾਮ ਅਤੇ ਸ਼ੋਹਰਤ ਹਾਸਲ ਹੋ ਗਈ।

PunjabKesari

ਹਾਲ ਹੀ 'ਚ ਕਾਕਾ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਪੋਸਟ ਕੀਤੀ ਹੈ, ਜਿਸ 'ਚ ਉਸ ਨੂੰ ਪਛਾਣਨਾ ਔਖਾ ਹੋ ਰਿਹਾ ਹੈ। ਦਰਅਸਲ, ਇਸ ਵੀਡੀਓ 'ਚ ਗਾਇਕ ਕਾਕਾ ਲੰਬੀ ਦਾੜ੍ਹੀ ਤੇ ਪੱਗ ਬਣ ਕੇ ਆਪਣਾ ਗੀਤ 'ਦੱਸ ਕੀ ਕਰਾਂ' ਗਾਉਂਦੇ ਨਜ਼ਰ ਆ ਰਹੇ ਹਨ।

PunjabKesari

ਗਾਇਕ ਦੀ ਇਹ ਲੁੱਕ ਵੇਖ ਕੇ ਫੈਨਜ਼ ਵੀ ਕਾਫ਼ੀ ਹੈਰਾਨ ਹਨ। ਹੁਣ ਲੋਕ ਅੰਦਾਜ਼ੇ ਲਾ ਰਹੇ ਹਨ ਕਿ ਗਾਇਕ ਨੇ ਇਹ ਲੁੱਕ ਕਿਸੇ ਪ੍ਰਾਜੈਕਟ ਲਈ ਰੱਖੀ ਹੈ ਜਾਂ ਅਸਲ 'ਚ ਉਹ ਅਜਿਹਾ ਬਣ ਗਿਆ ਹੈ। ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਉਸ ਨੇ ਇਹ ਲੁੱਕ ਕਿਉਂ ਰੱਖੀ ਹੈ।

PunjabKesari

ਦੱਸ ਦਈਏ ਕਿ ਬਚਪਨ ਤੋਂ ਹੀ ਕਾਕਾ ਨੇ ਘਰ 'ਚ ਪੈਸਿਆਂ ਦੀ ਤੰਗੀ ਦੇਖੀ ਸੀ। ਉਨ੍ਹਾਂ ਦੇ ਪਿਤਾ ਰਾਜਮਿਸਤਰੀ ਦਾ ਕੰਮ ਕਰਦੇ ਸੀ। ਰਵਿੰਦਰ ਸਿੰਘ ਯਾਨੀਕਿ ਕਾਕਾ ਖ਼ੁਦ ਆਟੋ ਚਲਾਉਂਦੇ ਸੀ। ਇਸ ਤਰ੍ਹਾਂ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਚੱਲਦਾ ਸੀ।  ਇਸ ਦੇ ਨਾਲ-ਨਾਲ ਕਾਕਾ ਨੂੰ ਗਾਇਕੀ ਦਾ ਕਾਫ਼ੀ ਸ਼ੌਕ ਸੀ। ਉਨ੍ਹਾਂ ਦਾ ਪਹਿਲਾ ਗੀਤ 'ਸੂਰਮਾ' ਸਾਲ 2019 'ਚ ਰਿਲੀਜ਼ ਹੋਇਆ।

PunjabKesari

ਪਹਿਲੇ ਹੀ ਗੀਤ ਨੇ ਕਾਕਾ ਨੂੰ ਸਟਾਰ ਬਣਾਇਆ। ਇਸ ਗੀਤ ਨੂੰ ਦਰਸ਼ਕਾਂ ਦਾ ਭਰਪੂਰ ਪਿਆਰ ਮਿਲਿਆ। ਇਸ ਤੋਂ ਬਾਅਦ ਕਾਕਾ ਦੇ 'ਲਿਬਾਸ', 'ਤੀਜੀ ਸੀਟ', 'ਕੈਨੇਡਾ ਗੇੜੀ', 'ਇਗਨੋਰ' ਤੇ 'ਟੈਂਪਰੇਰੀ ਪਿਆਰ' ਵਰਗੇ ਗੀਤ ਰਿਲੀਜ਼ ਹੋਏ। ਇਨ੍ਹਾਂ ਗਾਣਿਆਂ ਨੇ ਕਾਕਾ ਨੂੰ ਪੰਜਾਬੀ ਇੰਡਸਟਰੀ 'ਚ ਦਿੱਗਜ ਗਾਇਕ ਵਜੋਂ ਸਥਾਪਤ ਕੀਤਾ। 

PunjabKesari

ਦੱਸਣਯੋਗ ਹੈ ਕਿ ਗਾਇਕ ਕਾਕਾ ਨੂੰ ਰੰਗ ਸਾਂਵਲੇ ਕਰਕੇ ਕੁੜੀਆਂ ਬਹੁਤ ਤੰਗ ਕਰਦੀਆਂ ਸਨ। ਇਸ ਦੇ ਨਾਲ ਹੀ ਸਿਰਫ਼ ਰੰਗ ਕਰਕੇ ਹੀ ਕਾਕਾ ਨੂੰ ਪਿਆਰ 'ਚ ਧੋਖਾ ਮਿਲਿਆ। ਇਸ ਤੋਂ ਬਾਅਦ ਤੋਂ ਹੀ ਕਾਕਾ ਕੁੜੀਆਂ 'ਤੇ ਵਿਸ਼ਵਾਸ ਨਹੀਂ ਕਰਦੇ। ਇਸ ਦਾ ਪਤਾ ਕਾਕਾ ਦੀਆਂ ਸੋਸ਼ਲ ਮੀਡੀਆ ਪੋਸਟਾਂ ਦੇਖ ਕੇ ਲੱਗਦਾ ਹੈ। 

PunjabKesari


sunita

Content Editor

Related News