B'Day Spl : ਕ੍ਰਿਸ਼ਨਾ ਅਭਿਸ਼ੇਕ ਨੇ ਟੀ.ਵੀ. ਇੰਡਸਟਰੀ ਦੇ ਜ਼ਰੀਏ ਬਣਾਈ ਦੁਨੀਆਂ 'ਚ ਆਪਣੀ ਵੱਖਰੀ ਪਛਾਣ

Thursday, May 30, 2024 - 12:35 PM (IST)

B'Day Spl : ਕ੍ਰਿਸ਼ਨਾ ਅਭਿਸ਼ੇਕ ਨੇ ਟੀ.ਵੀ. ਇੰਡਸਟਰੀ ਦੇ ਜ਼ਰੀਏ ਬਣਾਈ ਦੁਨੀਆਂ 'ਚ ਆਪਣੀ ਵੱਖਰੀ ਪਛਾਣ

ਮੁੰਬਈ (ਬਿਊਰੋ): ਅਦਾਕਾਰ ਕ੍ਰਿਸ਼ਨਾ ਅਭਿਸ਼ੇਕ 30 ਮਈ ਯਾਨੀ ਅੱਜ ਆਪਣਾ 49ਵਾਂ ਜਨਮਦਿਨ ਮਨਾਂ ਰਹੇ ਹਨ। ਉਹ ਕਈ ਸਾਲਾਂ ਤੋਂ ਫ਼ਿਲਮ ਇੰਡਸਟਰੀ ਦਾ ਹਿੱਸਾ ਬਣੇ ਹੋਏ ਹਨ। ਉਸ ਨੇ ਕਈ ਫ਼ਿਲਮਾਂ 'ਚ ਕੰਮ ਕੀਤਾ, ਪਰ ਕਪਿਲ ਸ਼ਰਮਾ ਦੇ ਸ਼ੋਅ ਤੋਂ ਉਸ ਨੂੰ ਸਟਾਰਡਮ ਮਿਲਿਆ ਹੈ। 'ਦਿ ਕਪਿਲ ਸ਼ਰਮਾ ਸ਼ੋਅ' 'ਚ ਕ੍ਰਿਸ਼ਨਾ ਅਭਿਸ਼ੇਕ ਕਦੇ ਸਪਨਾ ਪਾਰਲਰ ਵਾਲੀ ਦੇ ਕਿਰਦਾਰ 'ਚ ਨਜ਼ਰ ਆਉਂਦੇ ਹਨ ਅਤੇ ਕਦੇ ਕਈ ਸਿਤਾਰਿਆਂ ਦੀ ਨਕਲ ਕਰਦੇ। ਅੱਜ ਹਰ ਕੋਈ 'ਸਪਨਾ ਪਾਰਲਰ ਵਾਲੀ' ਦੇ ਕਿਰਦਾਰ ਤੋਂ ਕ੍ਰਿਸ਼ਨ ਅਭਿਸ਼ੇਕ ਨੂੰ ਅਸਲ ਜ਼ਿੰਦਗੀ 'ਚ ਪਛਾਣਦਾ ਹੈ। ਕ੍ਰਿਸ਼ਨਾ  ਸਿਰਫ਼ ਇੱਕ ਸ਼ਾਨਦਾਰ ਅਦਾਕਾਰ ਹੀ ਨਹੀਂ ਸਗੋਂ ਇੱਕ ਮਹਾਨ ਕਾਮੇਡੀਅਨ ਵੀ ਹੈ। ਉਨ੍ਹਾਂ ਨੇ ਕਈ ਭੋਜਪੁਰੀ ਫਿਲਮਾਂ 'ਚ ਵੀ ਕੰਮ ਕੀਤਾ ਹੈ।

PunjabKesari

ਦੱਸ ਦਈਏ ਕਿ ਅਦਾਕਾਰ ਨੇ 2002 'ਚ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਉਨ੍ਹਾਂ ਨੇ 'ਯੇ ਕੈਸੀ ਮੁਹੱਬਤ ਹੈ', 'ਹਮ ਤੁਮ ਔਰ ਮਾਂ', 'ਜਹਾਂ ਜਾਏਗਾ ਹਮੇ ਪਾਏਗਾ' ਸਮੇਤ ਕਈ ਫ਼ਿਲਮਾਂ ਕੀਤੀਆਂ। ਪਰ ਕ੍ਰਿਸ਼ਨਾ ਅਭਿਸ਼ੇਕ ਨੂੰ ਫ਼ਿਲਮਾਂ 'ਚ ਪਛਾਣ ਨਹੀਂ ਮਿਲੀ। ਹੀਰੋ ਬਣਨ ਦੀ ਇੱਛਾ 'ਚ ਕ੍ਰਿਸ਼ਨਾ ਅਭਿਸ਼ੇਕ ਨੇ ਭੋਜਪੁਰੀ ਫ਼ਿਲਮਾਂ 'ਚ ਵੀ ਕੰਮ ਕੀਤਾ। ਹੌਲੀ-ਹੌਲੀ ਉਹ ਭੋਜਪੁਰੀ ਸਿਨੇਮਾ ਦੇ ਵਧੀਆ ਸਿਤਾਰਿਆਂ 'ਚ ਗਿਣਿਆ ਜਾਣ ਲੱਗਾ।

PunjabKesari
ਪਰ ਕ੍ਰਿਸ਼ਨਾ ਅਭਿਸ਼ੇਕ ਨੂੰ ਆਪਣਾ ਅਸਲੀ ਸਟਾਰਡਮ ਟੀ.ਵੀ. ਦੀ ਦੁਨੀਆ ਤੋਂ ਮਿਲਿਆ। ਇਸ ਤੋਂ ਇਲਾਵਾ ਉਸ ਨੇ 'ਕਾਮੇਡੀ ਸਰਕਸ' ਦੇ ਤਿੰਨ ਸੀਜ਼ਨਾਂ ਲਈ ਕਪਿਲ ਸ਼ਰਮਾ ਨਾਲ ਕੰਮ ਕੀਤਾ ਹੈ, ਫਿਲਹਾਲ ਉਹ 'ਦਿ ਕਪਿਲ ਸ਼ਰਮਾ ਸ਼ੋਅ' 'ਚ ਕਈ ਕਲਾਕਾਰਾਂ ਦੀ ਨਕਲਾਂ ਕਰਦੇ ਨਜ਼ਰ ਆ ਰਹੇ ਹਨ।


author

Anuradha

Content Editor

Related News