ਖੁਦ ਨੂੰ ਪ੍ਰਧਾਨ ਮੰਤਰੀ ਦਾ ਸਲਾਹਕਾਰ ਦੱਸ ਕੇ 83 ਲੱਖ ਠੱਗੇ, ਗ੍ਰਿਫਤਾਰ

Thursday, Jun 20, 2024 - 07:32 PM (IST)

ਖੁਦ ਨੂੰ ਪ੍ਰਧਾਨ ਮੰਤਰੀ ਦਾ ਸਲਾਹਕਾਰ ਦੱਸ ਕੇ 83 ਲੱਖ ਠੱਗੇ, ਗ੍ਰਿਫਤਾਰ

ਕੋਲਹਾਪੁਰ (ਮਹਾਰਾਸ਼ਟਰ), (ਯੂ. ਐੱਨ. ਆਈ.)- ਮਹਾਰਾਸ਼ਟਰ ਦੇ ਸਤਾਰਾ ਤੋਂ ਪੁਲਸ ਨੇ ਇਕ ਔਰਤ ਸਮੇਤ ਇਕ ਵਿਅਕਤੀ ਨੂੰ ਪ੍ਰਧਾਨ ਮੰਤਰੀ ਦਾ ਰਾਸ਼ਟਰੀ ਸਲਾਹਕਾਰ ਹੋਣ ਦਾ ਦਾਅਵਾ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਨੇ ਮੋਟੇ ਸਰਕਾਰੀ ਟੈਂਡਰ ਦਿਵਾਉਣ ਦਾ ਵਾਅਦਾ ਕਰ ਕੇ ਕਈ ਲੋਕਾਂ ਤੋਂ 83 ਲੱਖ ਰੁਪਏ ਦੀ ਠੱਗੀ ਮਾਰੀ ਸੀ।

ਸਤਾਰਾ ਸ਼ਹਿਰ ਪੁਲਸ ਨੇ ਵੀਰਵਾਰ ਨੂੰ ਮੀਡੀਆ ਨੂੰ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਲੋਕਾਂ ਦੀ ਪਛਾਣ ਸਤਾਰਾ ਸ਼ਹਿਰ ਦੇ ਕਸ਼ਮੀਰਾ ਸੰਦੀਪ ਪਵਾਰ (28) ਅਤੇ ਗਣੇਸ਼ ਹਰੀਬਗਾਊ ਗਾਇਕਵਾੜ ਵਜੋਂ ਹੋਈ ਹੈ।

ਉਨ੍ਹਾਂ ਨੇ ਖੁਦ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਰਾਸ਼ਟਰੀ ਸਲਾਹਕਾਰ ਦੱਸਦੇ ਹੋਏ ਸ਼ਹਿਰ ਦੇ 3 ਲੋਕਾਂ ਨੂੰ ਆਪਣੇ ਜਾਲ ਵਿਚ ਫਸਾਇਆ ਅਤੇ ਉਨ੍ਹਾਂ ਨੂੰ ਉੱਤਰ ਪ੍ਰਦੇਸ਼ ਸਰਕਾਰ ਤੋਂ ਇਲਾਵਾ ਲੋਕ ਸਭਾ ਸਕੱਤਰੇਤ ਦਫਤਰ ਅਤੇ ਗ੍ਰਹਿ ਮੰਤਰਾਲਾ ਲਈ ਕੱਪੜਾ ਮੁਹੱਈਆ ਕਰਾਉਣ ਲਈ ਟੈਂਡਰ ਦਿਵਾਉਣ ਦਾ ਵਾਅਦਾ ਕੀਤਾ ਅਤੇ ਉਨ੍ਹਾਂ ਤੋਂ 83 ਲੱਖ ਰੁਪਏ ਲੈ ਲਏ ਸਨ।


author

Rakesh

Content Editor

Related News