ਸੋਨਾਕਸ਼ੀ ਨੇ ਵਿਆਹ ''ਚ ਪਾਈ 44 ਸਾਲ ਪੁਰਾਣੀ ਸਾੜ੍ਹੀ, ਲੁੱਕ ਨੂੰ ਪੂਰਾ ਕਰਨ ਲਈ ਪਹਿਨੀ ਖ਼ਾਸ ਜਿਊਲਰੀ

Monday, Jun 24, 2024 - 03:09 PM (IST)

ਸੋਨਾਕਸ਼ੀ ਨੇ ਵਿਆਹ ''ਚ ਪਾਈ 44 ਸਾਲ ਪੁਰਾਣੀ ਸਾੜ੍ਹੀ, ਲੁੱਕ ਨੂੰ ਪੂਰਾ ਕਰਨ ਲਈ ਪਹਿਨੀ ਖ਼ਾਸ ਜਿਊਲਰੀ

ਨਵੀਂ ਦਿੱਲੀ : ਬੀ ਟਾਊਨ ਦੀ ਖੂਬਸੂਰਤ ਅਦਾਕਾਰਾ ਸੋਨਾਕਸ਼ੀ ਸਿਨਹਾ ਹੁਣ ਅਧਿਕਾਰਤ ਤੌਰ 'ਤੇ ਮਿਸਿਜ਼ ਇਕਬਾਲ ਬਣ ਚੁੱਕੀ ਹੈ। 23 ਜੂਨ ਨੂੰ ਅਦਾਕਾਰਾ ਨੇ ਪ੍ਰੇਮੀ ਜ਼ਹੀਰ ਇਕਬਾਲ ਨਾਲ ਵਿਆਹ ਕਰਵਾਇਆ। ਸੋਨਾਕਸ਼ੀ ਨੇ ਨਾ ਸਿਰਫ ਵਿਆਹ ਨੂੰ ਸਾਦਾ ਰੱਖਿਆ ਸਗੋਂ ਆਪਣੇ ਖ਼ਾਸ ਦਿਨ 'ਤੇ ਕੁਝ ਪੁਰਾਣੀਆਂ ਚੀਜ਼ਾਂ ਨੂੰ ਨਵੇਂ ਤਰੀਕੇ ਨਾਲ ਹੀ ਇਸਤੇਮਾਲ ਕੀਤਾ।

ਕਪਲ ਨੇ ਚੂਜ਼ ਕੀਤਾ ਵ੍ਹਾਈਟ ਕਲਰ ਥੀਮ
ਸੋਨਾਕਸ਼ੀ ਸਿਨਹਾ ਨੇ ਲੰਬੇ ਸਮੇਂ ਤਕ ਡੇਟ ਕਰਨ ਤੋਂ ਬਾਅਦ ਜ਼ਹੀਰ ਇਕਬਾਲ ਨਾਲ ਵਿਆਹ ਕਰਵਾਇਆ। ਇਹ ਵਿਆਹ ਨਾ ਤਾਂ ਮੁਸਲਮਾਨ ਤੇ ਨਾ ਹੀ ਹਿੰਦੂ ਰੀਤੀ-ਰਿਵਾਜਾਂ ਅਨੁਸਾਰ ਹੋਇਆ। ਜੋੜੇ ਵਸ ਰਜਿਸਟਰਡ ਵਿਆਹ ਕੀਤਾ। ਵਿਆਹ ਦੌਰਾਨ ਸੋਨਾਕਸ਼ੀ ਨੇ ਚਿੱਟੇ ਰੰਗ ਦੀ ਸਾੜ੍ਹੀ ਪਹਿਨਿਆ ਸੀ। ਟ੍ਵਿਨਿੰਗ ਕਰਦਿਆਂ ਜ਼ਹੀਰ ਨੇ ਵੀ ਇਸੇ ਰੰਗ ਦਾ ਕੁਰਤਾ-ਪਜਾਮਾ ਪਾਇਆ।

PunjabKesari

44 ਸਾਲ ਪੁਰਾਣੀ ਸਾੜ੍ਹੀ ਪਹਿਨੀ ਸੋਨਾਕਸ਼ੀ ਨੇ
ਸੋਨਾਕਸ਼ੀ ਨੇ ਆਪਣੇ ਦਿਨ ਨੂੰ ਖ਼ਾਸ ਬਣਾਉਣ 'ਚ ਕੋਈ ਕਸਰ ਨਹੀਂ ਛੱਡੀ। ਜਾਣਕਾਰੀ ਮੁਤਾਬਕ, ਅਦਾਕਾਰਾ ਨੇ 44 ਸਾਲ ਪੁਰਾਣੀ ਸਾੜ੍ਹੀ ਪਾਈ। ਮਸ਼ਹੂਰ ਫੋਟੋਗ੍ਰਾਫਰ ਵਰਿੰਦਰ ਚਾਵਲਾ ਦੀ ਪੋਸਟ ਮੁਤਾਬਕ, ਪੂਨਮ ਸਿਨਹਾ ਨੇ ਸ਼ਤਰੂਘਨ ਸਿਨਹਾ ਨਾਲ ਆਪਣੇ ਵਿਆਹ ਦੌਰਾਨ ਇਹ ਸਾੜ੍ਹੀ ਪਹਿਨੀ ਸੀ। ਉਨ੍ਹਾਂ ਨੇ ਇਸ ਦੀ ਇਕ ਤਸਵੀਰਾਂ ਵੀ ਸ਼ੇਅਰ ਕੀਤੀ ਹੈ। ਸੋਨਾਕਸ਼ੀ ਨੇ ਆਪਣੇ ਵਿਆਹ ਵਾਲੇ ਦਿਨ ਵੀ ਇਹੀ ਸਾੜ੍ਹੀ ਪਾਈ ਸੀ।

PunjabKesari

ਕੁੰਦਨ ਜਵੈਲਰੀ ਨਾਲ ਕੰਪਲੀਟ ਕੀਤੀ ਲੁੱਕ
ਸੋਨਾਕਸ਼ੀ ਸਿਨਹਾ ਨੇ ਆਪਣੀ ਲੁੱਕ ਨੂੰ ਖ਼ਾਸ ਤਰੀਕੇ ਨਾਲ ਪੂਰਾ ਕਰਨ ਲਈ ਖ਼ਾਸ ਕਿਸਮ ਦੀ ਜਿਊਲਰੀ ਵੀ ਪਹਿਨੀ। ਉਸ ਨੇ ਕੁੰਦਨ ਦਾ ਹਾਰ, ਸੋਨੇ ਦੀਆਂ ਚੂੜੀਆਂ ਤੇ ਕੁੰਦਨ ਦੇ ਝੁਮਕੇ ਪਹਿਨੇ। ਇਸ ਜੋੜੇ ਦੀਆਂ ਖੂਬਸੂਰਤ ਤਸਵੀਰਾਂ ਨੇ ਸੋਸ਼ਲ ਮੀਡੀਆ ਯੂਜ਼ਰਜ਼ ਦਾ ਦਿਲ ਜਿੱਤ ਲਿਆ ਹੈ।

PunjabKesari

7 ਸਾਲ ਇੱਕ-ਦੂਜੇ ਨੂੰ ਕੀਤਾ ਡੇਟ
ਸੋਨਾਕਸ਼ੀ ਤੇ ਜ਼ਹੀਰ ਨੇ 7 ਸਾਲ ਇੱਕ-ਦੂਜੇ ਨੂੰ ਡੇਟ ਕਰਨ ਮਗਰੋਂ ਵਿਆਹ ਕਰਵਾਇਆ। ਅਦਾਕਾਰਾ ਨੇ ਇੰਸਟਾਗ੍ਰਾਮ 'ਤੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਦੀ ਪ੍ਰੇਮ ਕਹਾਣੀ ਇਸ ਦਿਨ (23.06.2017) ਨੂੰ ਸ਼ੁਰੂ ਹੋਈ ਸੀ ਤੇ ਉਸੇ ਦਿਨ ਉਨ੍ਹਾਂ ਦਾ ਵਿਆਹ ਹੋਇਆ।
 


author

sunita

Content Editor

Related News