ਸੰਸਦ ''ਚ ਪਈ ਅੰਮ੍ਰਿਤਪਾਲ ਸਿੰਘ ਨੂੰ ਆਵਾਜ਼, ਸਹੁੰ ਚੁੱਕਣ ਲਈ ਸਪੀਕਰ ਨੇ ਖੁਦ ਦਿੱਤਾ ਸੱਦਾ (ਵੀਡੀਓ)
Tuesday, Jun 25, 2024 - 06:18 PM (IST)
ਨਵੀਂ ਦਿੱਲੀ/ਚੰਡੀਗੜ੍ਹ - ਲੋਕ ਸਭਾ ਚੋਣਾਂ ਵਿਚ ਜਿੱਤ ਹਾਸਲ ਕਰਨ ਵਾਲੇ ਪੰਜਾਬ ਦੇ ਸਾਰੇ ਸਾਂਸਦ ਅੱਜ ਨਵੀਂ ਦਿੱਲੀ ਪਹੁੰਚੇ, ਜਿਥੇ ਉਹਨਾਂ ਨੂੰ ਸਹੁੰ ਚੁਕਾਈ ਗਈ। ਇਸ ਮੌਕੇ ਪੰਜਾਬ ਦੇ ਸਾਰੇ ਸਾਂਸਦ ਮੌਜੂਦ ਸਨ ਸਿਰਫ਼ ਅੰਮ੍ਰਿਤਪਾਲ ਸਿੰਘ ਨੂੰ ਛੱਡ ਕੇ। ਜੇਲ੍ਹ ਵਿਚ ਬੰਦ ਹੋਣ ਕਾਰਨ ਉਹ ਸਹੁੰ ਚੁੱਕ ਸਮਾਗਮ ਵਿਚ ਸ਼ਾਮਲ ਨਹੀਂ ਹੋ ਸਕੇ, ਕਿਉਂਕਿ ਉਹਨਾਂ ਨੂੰ ਇਸ ਦੀ ਇਜਾਜ਼ਤ ਨਹੀਂ ਮਿਲੀ।
ਇਹ ਵੀ ਪੜ੍ਹੋ - Lok Sabha Session : ਪੰਜਾਬ ਦੇ ਨਵੇਂ ਸਾਂਸਦਾਂ ਨੇ ਚੁੱਕੀ ਸਹੁੰ, ਅੰਮ੍ਰਿਤਪਾਲ ਸਿੰਘ ਨੂੰ ਨਹੀਂ ਮਿਲੀ ਇਜਾਜ਼ਤ
ਦੱਸ ਦੇਈਏ ਕਿ ਸੰਸਦ ਸੈਸ਼ਨ ਦੇ ਦੂਜੇ ਦਿਨ ਮੰਗਲਵਾਰ ਨੂੰ ਪ੍ਰੋਟੈਮ ਸਪੀਕਰ ਨੇ ਪੰਜਾਬ ਦੇ ਸਾਰੇ ਸਾਂਸਦਾਂ ਨੂੰ ਸਹੁੰ ਚੁੱਕਣ ਲਈ ਇਕ-ਇਕ ਕਰਕੇ ਆਵਾਜ਼ ਲਗਾਈ ਗਈ। ਇਸ ਦੌਰਾਨ ਇਸੇ ਲੜੀ ਤਹਿਤ ਖਡੂਰ ਸਾਹਿਬ ਦੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦਾ ਵੀ ਨਾਂ ਲਿਆ ਗਿਆ, ਜੋ ਇਸ ਸਮੇਂ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਹਨ। ਪਰ ਨਿਯਮਾਂ ਅਨੁਸਾਰ ਪ੍ਰੋਟਮ ਸਪੀਕਰ ਨੇ ਅੰਮ੍ਰਿਤਪਾਲ ਸਿੰਘ ਨੂੰ ਸਹੁੰ ਚੁਕਾਉਣ ਲਈ ਆਵਾਜ਼ ਦਿੱਤੀ। ਜਦੋਂ ਸੰਸਦ ਵਿੱਚ ਉਨ੍ਹਾਂ ਦੀ ਮੌਜੂਦਗੀ ਨਜ਼ਰ ਨਹੀਂ ਆਈ ਤਾਂ ਅਗਲੇ ਸੰਸਦ ਮੈਂਬਰ ਦਾ ਨਾਂ ਲਿਆ ਗਿਆ।
ਇਹ ਵੀ ਪੜ੍ਹੋ - ਸਿਹਤ ਜ਼ਿਆਦਾ ਵਿਗੜਣ ਤੋਂ ਬਾਅਦ ਦਿੱਲੀ ਦੀ ਮੰਤਰੀ ਆਤਿਸ਼ੀ ਨੇ ਖ਼ਤਮ ਕੀਤੀ ਭੁੱਖ ਹੜਤਾਲ
ਜ਼ਿਕਰਯੋਗ ਹੈ ਕਿ ਖਡੂਰ ਸਾਹਿਬ ਤੋਂ ਜਿੱਤ ਹਾਸਲ ਕਰਨ ਵਾਲੇ ਤੇ ‘ਵਾਰਿਸ ਪੰਜਾਬ ਦੇ’ ਦੇ ਮੁਖੀ ਅੰਮ੍ਰਿਤਪਾਲ ਸਿੰਘ ਇਸ ਸਮੇਂ ਐੱਨਐੱਸਏ ਤਹਿਤ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹੈ। ਸਹੁੰ ਚੁੱਕਣ ਲਈ ਉਹਨਾਂ ਨੂੰ ਜੇਲ੍ਹ ਤੋਂ ਬਾਹਰ ਆਉਣਾ ਪੈਣਾ ਸੀ, ਜਿਸ ਦੀ ਉਹਨਾਂ ਨੂੰ ਇਜਾਜ਼ਤ ਨਹੀਂ ਦਿੱਤੀ ਗਈ। ਚੋਣਾਂ ਦੌਰਾਨ ਵੀ ਉਹ ਬਾਹਰ ਨਹੀਂ ਆ ਸਕੇ। ਉਨ੍ਹਾਂ ਨੇ ਚੋਣ ਪ੍ਰਚਾਰ ਕੀਤੇ ਬਿਨ੍ਹਾਂ ਹੀ ਕਾਂਗਰਸ ਦੇ ਕੁਲਬੀਰ ਸਿੰਘ ਜ਼ੀਰਾ ਨੂੰ 1.9 ਲੱਖ ਤੋਂ ਵੱਧ ਵੋਟਾਂ ਨਾਲ ਹਰਾਇਆ। ਦੱਸ ਦੇਈਏ ਕਿ ਬੀਤੇ ਕੁਝ ਦਿਨ ਪਹਿਲਾਂ ਪੰਜਾਬ ਸਰਕਾਰ ਨੇ ਉਨ੍ਹਾਂ ਦੀ ਐੱਨਐੱਸਏ ਵਿਚ ਇਕ ਸਾਲ ਦਾ ਹੋਰ ਵਾਧਾ ਕਰ ਦਿੱਤਾ। ਇਸ ਦਰਮਿਆਨ ਹੁਣ ਦੇਖਣਾ ਇਹ ਹੋਵੇਗਾ ਕਿ ਅੰਮ੍ਰਿਤਪਾਲ ਸਿੰਘ ਨੂੰ ਸਹੁੰ ਚੁਕਵਾਉਣ ਲਈ ਜੇਲ੍ਹ ਤੋਂ ਬਾਹਰ ਆਉਣ ਦੀ ਇਜਾਜ਼ਤ ਕਦੋਂ ਮਿਲੇਗੀ?
ਇਹ ਵੀ ਪੜ੍ਹੋ - ਸੜਕ 'ਤੇ ਖੇਡ ਰਹੀ 2 ਸਾਲਾ ਮਾਸੂਮ ਬੱਚੀ 'ਤੇ ਆਵਾਰਾ ਕੁੱਤਿਆਂ ਦਾ ਹਮਲਾ, ਬੁਰੀ ਤਰ੍ਹਾਂ ਨੋਚਿਆ, ਹੋਈ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8