ਹਮਾਸ ਨੇ ਲੜਾਕਿਆਂ ਨੂੰ ਦਿੱਤਾ ਹੁਕਮ ; ਜੇਕਰ ਇਜ਼ਰਾਈਲੀ ਫੌਜ ਆਉਂਦੀ ਹੈ ਤਾਂ ਬੰਦੀਆਂ ਨੂੰ ਮਾਰ ਦਿਓ

06/12/2024 10:32:35 AM

ਗਾਜ਼ਾ ਪੱਟੀ (ਇੰਟ.) : ਇਜ਼ਰਾਈਲ ਨੇ ਹਾਲ ਹੀ ਵਿਚ ਹਮਾਸ ਦੀ ਗ਼ੁਲਾਮੀ ਤੋਂ ਆਪਣੇ 4 ਬੰਦੀ ਨਾਗਰਿਕਾਂ ਨੂੰ ਆਜ਼ਾਦ ਕਰਵਾਇਆ ਹੈ। ਇਸ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਇਜ਼ਰਾਈਲੀ ਬਲਾਂ ਵੱਲੋਂ ਇਸ ਤਰ੍ਹਾਂ ਦੇ ਕਈ ਹੋਰ ਆਪ੍ਰੇਸ਼ਨ ਵੀ ਕੀਤੇ ਜਾ ਸਕਦੇ ਹਨ। ਇਸ ਦੇ ਮੱਦੇਨਜ਼ਰ ਹਮਾਸ ਨੇਤਾਵਾਂ ਨੇ ਬੰਦੀਆਂ ’ਤੇ ਨਜ਼ਰ ਰੱਖਣ ਲਈ ਤਾਇਨਾਤ ਆਪਣੇ ਲੜਾਕਿਆਂ ਨੂੰ ਹੋਰ ਚੌਕਸ ਰਹਿਣ ਲਈ ਕਿਹਾ ਹੈ। ਉਨ੍ਹਾਂ ਨੇ ਇਹ ਹੁਕਮ ਵੀ ਦਿੱਤੇ ਹਨ ਕਿ ਜੇਕਰ ਉਨ੍ਹਾਂ ਨੂੰ ਲੱਗਦਾ ਹੈ ਕਿ ਇਜ਼ਰਾਈਲੀ ਫੌਜ ਆ ਰਹੀ ਹੈ ਅਤੇ ਹੋਰ ਕੋਈ ਚਾਰਾ ਨਹੀਂ ਹੈ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਬੰਦੀਆਂ ਨੂੰ ਗੋਲੀ ਮਾਰ ਦਿਓ।

ਇਹ ਵੀ ਪੜ੍ਹੋ - ਮੈਕਸੀਕੋ 'ਚ ਵੱਡੀ ਵਾਰਦਾਤ: ਹਥਿਆਰਬੰਦ ਵਿਅਕਤੀਆਂ ਨੇ ਦੋ ਬੱਚਿਆਂ ਤੇ 4 ਔਰਤਾਂ ਨੂੰ ਉਤਾਰਿਆ ਮੌਤ ਦੇ ਘਾਟ

ਨਿਊਯਾਰਕ ਟਾਈਮਜ਼ ਨੇ ਇਜ਼ਰਾਈਲੀ ਅਧਿਕਾਰੀਆਂ ਦੇ ਹਵਾਲੇ ਨਾਲ ਇਕ ਰਿਪੋਰਟ ’ਚ ਇਹ ਦਾਅਵਾ ਕੀਤਾ ਹੈ। ਕੇਂਦਰੀ ਗਾਜ਼ਾ ’ਚ ਨੁਸੀਰਤ ਤੋਂ ਆਈ.ਡੀ.ਐੱਫ. ਵੱਲੋਂ ਚਾਰ ਬੰਦੀਆਂ ਨੂੰ ਛੁਡਾਉਣ ਤੋਂ ਦੋ ਦਿਨ ਬਾਅਦ ਇਹ ਰਿਪੋਰਟ ਆਈ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਆਈ.ਡੀ.ਐੱਫ. ਦੇ ਆਪ੍ਰੇਸ਼ਨ ਦੌਰਾਨ ਕੁਝ ਬੰਦੀਆਂ ਦੇ ਮਾਰੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਜੇਕਰ ਅਜਿਹਾ ਹੈ ਤਾਂ ਇਹ ਹਮਾਸ ਦੇ ਲੜਾਕਿਆਂ ਨੇ ਕੀਤਾ ਹੈ ਨਾ ਕਿ ਕਿਸੇ ਹੋਰ ਕਾਰਨ ਹੋਇਆ ਹੈ, ਕਿਉਂਕਿ ਆਈ.ਡੀ.ਐੱਫ. ਨੇ ਹਮਾਸ ਦੇ ਇਸ ਦਾਅਵੇ ਦਾ ਸਿੱਧਾ ਖੰਡਨ ਕੀਤਾ ਕਿ ਇਜ਼ਰਾਈਲੀ ਹਵਾਈ ਹਮਲਿਆਂ ’ਚ ਤਿੰਨ ਬੰਦੀ ਮਾਰੇ ਗਏ ਸਨ।

ਇਹ ਵੀ ਪੜ੍ਹੋ - ਸਹੁੰ ਚੁੱਕਣ ਤੋਂ ਬਾਅਦ PM ਮੋਦੀ ਨੇ ਟਰੂਡੋ ਨੂੰ ਦਿੱਤਾ ਕਰਾਰਾ ਜਵਾਬ, ਹਰ ਪਾਸੇ ਹੋ ਰਹੀ ਚਰਚਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News