ਬੀਐਸਐਫ ਦੇ ਜਵਾਨ ਨੇ ਖੁਦ ਨੂੰ ਮਾਰੀ ਗੋਲੀ, ਮੌਕੇ 'ਤੇ ਹੋਈ ਮੌਤ

Monday, Jun 24, 2024 - 10:40 PM (IST)

ਬੀਐਸਐਫ ਦੇ ਜਵਾਨ ਨੇ ਖੁਦ ਨੂੰ ਮਾਰੀ ਗੋਲੀ, ਮੌਕੇ 'ਤੇ ਹੋਈ ਮੌਤ

ਬਮਿਆਲ/ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ) - ਭਾਰਤ-ਪਾਕਿ ਸਰਹੱਦ 'ਤੇ ਬੀ.ਐੱਸ.ਐੱਫ. ਦੀ ਪਹਾੜੀਪੁਰ ਚੌਕੀ 'ਤੇ  ਡਿਊਟੀ 'ਤੇ ਤਾਇਨਾਤ ਬੀ.ਐੱਸ.ਐੱਫ. ਦੇ ਜਵਾਨ ਨੇ ਖੁਦ ਨੂੰ ਗੋਲੀ ਮਾਰ ਲਈ। ਉਸ ਨੂੰ ਤਰੁੰਤ ਇਲਾਜ ਲਈ ਨਰੋਟ ਜੈਮਲ ਸਿੰਘ ਦੇ ਸਰਕਾਰੀ ਹਸਪਤਾਲ 'ਚ ਲਿਜਾਇਆ ਗਿਆ ਪਰ ਜ਼ਿਆਦਾ ਜ਼ਖਮੀ ਹੋਣ ਕਾਰਨ ਇਲਾਜ਼ ਦੌਰਾਨ ਉਸ ਦੀ ਮੌਤ ਹੋ ਗਈ। ਇਸ ਦੀ ਪੁਸ਼ਟੀ ਕਰਦੇ ਹੋਏ ਡਾਕਟਰ ਵਿਨੇ ਸਿੰਘ ਜਮਾਲ ਨੇ ਦੱਸਿਆ ਕਿ ਰਾਈਫਲ ਦੀ ਗੋਲੀ ਲੱਗਣ ਕਾਰਨ ਅਤੇ ਖੂਨ ਜਿਆਦਾ ਵਗਣ ਕਾਰਨ ਜਵਾਨ ਦੀ ਮੌਤ ਹੋ ਗਈ। 

ਇਹ ਵੀ ਪੜ੍ਹੋ- ਪਾਊਡਰ ਕੋਟਿੰਗ ਫੈਕਟਰੀ 'ਚ ਧਮਾਕਾ, ਬੁਆਇਲਰ ਫਟਣ ਕਾਰਨ ਮਾਲਕ ਸਣੇ ਦੋ ਲੋਕਾਂ ਦੀ ਮੌਤ

ਪੁਲਸ ਨੇ ਜਵਾਨ ਦੀ ਮ੍ਰਿਤਕ ਦੇਹ ਨੂੰ ਜ਼ਿਲ੍ਹਾ ਹਸਪਤਾਲ ਪਠਾਨਕੋਟ ਦੀ ਮੋਰਚਰੀ ਵਿੱਚ ਰੱਖਵਾ ਦਿੱਤਾ ਹੈ। ਜਾਣਕਾਰੀ ਅਨੁਸਾਰ  ਮ੍ਰਿਤਕ ਜਵਾਨ ਦੀ ਪਛਾਣ ਮਲੂ ਰਾਮ ਮੀਨਾ (40) ਵੀਓਪੀ ਮਲੀਆਵਸ ਤੋਂ ਹੋਈ ਹੈ। ਇਹ ਜਵਾਨ ਬੀਐਸਐਫ ਦੀ 121 ਬਟਾਲੀਅਨ ਦੇ ਪਹਾੜੀਪੁਰ ਚੌਕੀ 'ਤੇ ਤਾਇਨਾਤ ਸੀ। ਅਚਾਨਕ ਗੋਲੀ ਦੀ ਅਵਾਜ਼ ਆਈ, ਜਿਸ ਤੋਂ ਬਾਅਦ ਮੌਕੇ 'ਤੇ ਮੌਜੂਦ ਹੋਰ ਜਵਾਨਾਂ ਨੇ ਆਵਾਜ਼ ਸੁਣ ਉਸ ਵੱਲ ਆਏ ਅਤੇ ਉਸ ਨੂੰ ਖੂਨ ਨਾਲ ਲੱਥਪੱਥ ਹਾਲਤ 'ਚ ਦੇਖਿਆ। ਜਿਸ ਨੂੰ ਬੀ.ਐੱਸ.ਐੱਫ. ਦੇ ਹੋਰ ਜਵਾਨਾਂ ਨੇ ਇਲਾਜ ਲਈ ਨਰੋਟ ਜੈਮਲ ਸਿੰਘ ਹਸਪਤਾਲ ਵਿਚ ਲਿਆਂਦਾ ਪਰ ਇਲਾਜ ਦੌਰਾਨ ਜਵਾਨ ਦੀ ਮੌਤ ਹੋ ਗਈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇                             

https://whatsapp.com/channel/0029Va94hsaHAdNVur4L170e


author

Inder Prajapati

Content Editor

Related News