B'Day Spl : ਸੁਰਭੀ ਜਯੋਤੀ ਨੇ ਟੀ.ਵੀ. ਇੰਡਸਟਰੀ 'ਚ ਬਣਾਈ ਆਪਣੀ ਵੱਖਰੀ ਪਛਾਣ

05/29/2024 12:45:01 PM

ਮੁੰਬਈ (ਬਿਊਰੋ): ਮਸ਼ਹੂਰ ਟੀ.ਵੀ ਅਦਾਕਾਰਾ ਅਤੇ 'ਨਾਗਿਨ' ਫੇਮ ਸੁਰਭੀ ਜਯੋਤੀ ਦਾ ਅੱਜ ਜਨਮਦਿਨ ਹੈ। ਅਦਾਕਾਰਾ ਦਾ ਜਨਮ 29 ਮਈ 1988 ਨੂੰ ਜਲੰਧਰ, ਪੰਜਾਬ 'ਚ ਹੋਇਆ ਹੈ। ਸਿੱਖਿਆ ਦੀ ਗੱਲ ਕਰੀਏ ਤਾਂ ਉਸਨੇ ਆਪਣੀ ਸ਼ੁਰੂਆਤੀ ਸਿੱਖਿਆ ਸ਼ਿਵ ਜਯੋਤੀ ਪਬਲਿਕ ਸਕੂਲ ਤੋਂ ਪ੍ਰਾਪਤ ਕੀਤੀ ਅਤੇ ਹੰਸ ਰਾਜ ਮਹਿਲਾ ਮਹਾਵਿਦਿਆਲਿਆ ਤੋਂ ਗ੍ਰੈਜੂਏਸ਼ਨ ਕੀਤੀ ਹੈ। ਇਸ ਤੋਂ ਬਾਅਦ ਸੁਰਭੀ ਨੇ ਏ.ਪੀ.ਜੇ. ਕਾਲਜ 'ਚ ਆਫ ਫਾਈਨ ਆਰਟਸ ਤੋਂ ਅੰਗਰੇਜ਼ੀ ਸਾਹਿਤ 'ਚ ਮਾਸਟਰ ਆਫ਼ ਆਰਟਸ ਦੀ ਡਿਗਰੀ ਹਾਸਲ ਕੀਤੀ। 

PunjabKesari


 
ਦੱਸ ਦਈਏ ਕਿ ਅਦਾਕਾਰਾ ਨੇ ਦਮਦਾਰ ਐਕਟਿੰਗ ਕਾਰਨ ਟੀ.ਵੀ. ਦੀ ਦੁਨੀਆ 'ਚ ਆਪਣੀ ਵੱਖਰੀ ਪਛਾਣ ਬਣਾਈ ਹੈ। ਉਹ ਅਕਸਰ ਆਪਣੇ ਸਟਾਈਲਿਸ਼ ਲੁੱਕ ਨੂੰ ਲੈ ਕੇ ਸੁਰਖੀਆਂ 'ਚ ਬਣੀ ਰਹਿੰਦੀ ਹੈ। ਸੁਰਭੀ ਜਯੋਤੀ ਨੇ ਟੀ.ਵੀ ਸ਼ੋਅ ਤੋਂ ਇਲਾਵਾ ਪੰਜਾਬੀ ਫਿਲਮਾਂ ਅਤੇ ਵੈੱਬ ਸੀਰੀਜ਼ 'ਚ ਵੀ ਕੰਮ ਕੀਤਾ ਹੈ। ਪਰ ਉਸ ਨੂੰ ਟੀ.ਵੀ ਸ਼ੋਅ 'ਕਬੂਲ ਹੈ' ਦੇ ਮਸ਼ਹੂਰ ਕਿਰਦਾਰ ਜ਼ੋਇਆ ਤੋਂ ਖ਼ਾਸ ਪਛਾਣ ਮਿਲੀ। ਉਸ ਦੇ ਕਿਰਦਾਰ ਨੂੰ ਦਰਸ਼ਕਾਂ ਨੇ ਕਾਫ਼ੀ ਪਸੰਦ ਕੀਤਾ ਹੈ।

PunjabKesari

ਇਸ ਸ਼ੋਅ ਲਈ ਸੁਰਭੀ ਨੂੰ ਕਈ ਐਵਾਰਡ ਵੀ ਮਿਲ ਚੁੱਕੇ ਹਨ। ਜਯੋਤੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਖੇਤਰੀ ਥੀਏਟਰ ਅਤੇ ਫਿਲਮਾਂ ਨਾਲ ਕੀਤੀ। ਸੁਰਭੀ ਜਯੋਤੀ ਨੇ 'ਨਾਗਿਨ 3' 'ਚ 'ਬੇਲਾ' ਦਾ ਕਿਰਦਾਰ ਨਿਭਾਇਆ ਹੈ। ਇਸ ਸ਼ੋਅ 'ਚ ਉਸ ਦੀ ਅਤੇ ਪਰਲ ਪੁਰੀ ਦੀ ਜੋੜੀ ਨੂੰ ਕਾਫ਼ੀ ਪਸੰਦ ਕੀਤਾ ਗਿਆ ਸੀ। ਜਦੋਂ ਤੱਕ 'ਨਾਗਿਨ' ਦਾ ਸੀਜ਼ਨ 3 ਚੱਲਿਆ, ਸ਼ੋਅ ਨੇ ਟੀ.ਆਰ.ਪੀ. ਲਿਸਟ 'ਚ ਆਪਣੀ ਜਗ੍ਹਾ ਬਣਾਈ ਰੱਖੀ।


Anuradha

Content Editor

Related News