ਚੰਡੀਗੜ੍ਹ ''ਚ ਅੱਜ ਇਹ ਸੜਕਾਂ ਰਹਿਣਗੀਆਂ ਬੰਦ, ਜ਼ਰਾ ਦਿਓ ਧਿਆਨ

06/12/2024 1:46:04 PM

ਚੰਡੀਗੜ੍ਹ (ਨਵਿੰਦਰ) : ਨਗਰ ਨਿਗਮ ਵੱਲੋਂ ਸ਼ਹਿਰ ’ਚ ਪਾਈਪ ਲਾਈਨ ਦੀ ਮੁਰੰਮਤ ਦਾ ਕੰਮ ਕੀਤਾ ਜਾ ਰਿਹਾ ਹੈ। ਇਸ ਤਹਿਤ ਸੈਕਟਰ-39 ਤੋਂ ਸੈਕਟਰ 39/56 ਡਿਵਾਈਡਿੰਗ ਰੋਡ (ਵਿਕਾਸ ਮਾਰਗ) ’ਤੇ ਐੱਮ. ਈ. ਐੱਸ. ਚੰਡੀਮੰਦਰ ਤੱਕ ਪਾਈਪਲਾਈਨ ਨੂੰ ਜੋੜਨ ਦਾ ਕੰਮ ਜਾਰੀ ਹੈ। ਇਸ ਕਾਰਨ ਸੈਕਟਰ 39/56 ਡਿਵਾਈਡਿੰਗ ਰੋਡ (ਵਿਕਾਸ ਮਾਰਗ) ਨੂੰ ਜਾਣ ਵਾਲੀਆਂ ਸੜਕਾਂ 12 ਜੂਨ ਨੂੰ ਸਵੇਰੇ 10 ਵਜੇ ਤੋਂ ਰਾਤ 10 ਵਜੇ ਤੱਕ ਬੰਦ ਰਹਿਣਗੀਆਂ।

ਸ਼ਹਿਰ ਵਾਸੀਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਪੇਸ਼ ਨਾ ਆਵੇ, ਇਸ ਕਾਰਨ ਚੰਡੀਗੜ੍ਹ ਨਗਰ ਨਿਗਮ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਪਰੋਕਤ ਸੜਕਾਂ ਤੋਂ 12 ਜੂਨ ਨੂੰ ਨਾ ਲੰਘਿਆ ਜਾਵੇ। ਉਨ੍ਹਾਂ ਆਪਣੀ ਮੰਜ਼ਿਲਾਂ ’ਤੇ ਪਹੁੰਚਣ ਲਈ ਸ਼ਹਿਰ ਵਾਸੀਆਂ ਨੂੰ ਬਦਲਵਾਂ ਰਸਤਾ ਅਪਣਾਉਣ ਦੀ ਸਲਾਹ ਦਿੱਤੀ ਹੈ।


Babita

Content Editor

Related News