ਸ਼ਹਿਰ ’ਚ ਸਪਲਾਈ ਹੋ ਰਿਹੈ ਦੂਸ਼ਿਤ ਪਾਣੀ

Wednesday, May 23, 2018 - 07:42 AM (IST)

ਰੂਪਨਗਰ (ਵਿਜੇ) - ਪੰਜਾਬ ਸੀਵਰੇਜ ਅਤੇ ਵਾਟਰ ਬੋਰਡ ਵੱਲੋਂ ਸ਼ਹਿਰ ’ਚ ਜੋ ਪਾਣੀ ਸਪਲਾਈ ਕੀਤਾ ਜਾ ਰਿਹਾ ਹੈ ਉਹ ਹਾਲੇ ਵੀ ਕਾਫੀ ਦੂਸ਼ਿਤ ਅਤੇ ਪੀਣਯੋਗ ਨਹੀਂ ਹੈ। ਜਿਸ ਦੇ ਨਮੂਨੇ ਲਏ ਗਏ ਹਨ। ਸ਼ਹਿਰ ਦੇ ਵੱਖ-ਵੱਖ ਮੁਹੱਲਿਆਂ  ਜਿਸ ’ਚ ਮੁਹੱਲਾ ਫੂਲ ਚੱਕਰ, ਪ੍ਰੀਤ ਕਾਲੋਨੀ, ਦਸਮੇਸ਼ ਕਾਲੋਨੀ ਆਦਿ ਸ਼ਾਮਲ ਹਨ, ’ਚ ਹਾਲੇ ਵੀ ਦੂਸ਼ਿਤ/ਸੀਵਰੇਜ ਯੁਕਤ ਪਾਣੀ ਦੀ ਸਪਲਾਈ ਜਾਰੀ ਹੈ ਅਤੇ ਲੋਕਾਂ ’ਚ ਨਗਰ ਕੌਂਸਲ ਅਤੇ ਸੀਵਰੇਜ ਬੋਰਡ ਦੇ ਵਿਰੁੱਧ ਭਾਰੀ ਰੋਸ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਵਾਸਤਵ ’ਚ ਵਾਟਰ ਸਪਲਾਈ ਅਤੇ ਸੀਵਰੇਜ ਪਾਈਪ ਵੱਖ-ਵੱਖ ਸਥਾਨਾਂ ’ਤੇ ਇਕੱਠੇ ਜਾ ਰਹੇ ਹਨ ਅਤੇ ਉਨ੍ਹਾਂ ਦੇ ਰਾਹੀਂ ਇਕ ਦੂਸਰੇ ’ਚ ਪਾਣੀ ਮਿਕਸ ਹੋ ਰਿਹਾ ਹੈ, ਜਿਸ ਕਾਰਨ ਪਾਣੀ ਪੀਣਯੋਗ ਨਹੀਂ ਅਤੇ ਬੀਮਾਰੀ ਫੈਲਣ ਦਾ ਖਤਰਾ ਬਣਿਆ ਹੋਇਆ ਹੈ। ਅੱਜ ‘ਜਗ ਬਾਣੀ’ ਦੀ ਟੀਮ ਨੇ ਵਾਟਰ ਵਰਕਸ ਦੇ ਫਿਲਟਰ ਬੈੱਡਾਂ ਦੀ ਮੌਕੇ ’ਤੇ ਕਵਰੇਜ ਕੀਤੀ।

 ਬੋਰਡ ਵੱਲੋਂ ਦੂਸ਼ਿਤ ਪਾਣੀ ਦੇ ਸੈਂਪਲ ਲੈ ਕੇ ਟੈਸਟ ਲਈ ਭੇਜੇ : ਜੇ.ਈ. ਤਰੁਣ ਗੁਪਤਾ

 ਵਾਟਰ ਬੋਰਡ ਦੇ ਜੇ.ਈ. ਤਰੁਣ ਗੁਪਤਾ ਨੇ ਦੱਸਿਆ ਕਿ ਵਾਟਰ ਵਰਕਸ ’ਤੇ ਚਾਰ ਫਿਲਟਰ ਬੈੱਡ ਬਣਾਏ ਗਏ ਹਨ, ਜਿਸ ’ਚ ਇਕ ਫਿਲਟਰ ਬੈੱਡ ਨੂੰ ਰਿਜ਼ਰਵ ਰੱਖਿਆ ਗਿਆ ਹੈ ਅਤੇ ਇਥੋਂ ਸਾਫ ਪਾਣੀ ਸ਼ਹਿਰ ਨੂੰ ਸਪਲਾਈ ਕੀਤਾ ਜਾ ਰਿਹਾ ਹੈ। ਜੋ ਦੂਸ਼ਿਤ ਪਾਣੀ ਸਪਲਾਈ ਹੋ ਰਿਹਾ ਹੈ ਉਹ ਅੱਗੇ ਜਾ ਕੇ ਪਾਈਪਾਂ ਦੀ ਖਰਾਬੀ ਦੀ ਵਜ੍ਹਾ ਨਾਲ ਹੋ ਸਕਦਾ ਹੈ, ਜਿਸ ਦੀ ਸੀਵਰੇਜ ਵਾਟਰ ਬੋਰਡ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਇਸ ਦੂਸ਼ਿਤ ਪਾਣੀ ਨੂੰ ਜਲਦ ਰੋਕ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਬੋਰਡ  ਵੱਲੋਂ ਦੂਸ਼ਿਤ ਪਾਣੀ ਦੇ ਸੈਂਪਲ ਲੈ ਕੇ ਟੈਸਟ ਲਈ ਭੇਜੇ ਜਾ ਚੁੱਕੇ ਹਨ ਅਤੇ ਰਿਪੋਰਟ ਆਉਣ ’ਤੇ ਇਸ ਦਾ ਹੱਲ ਕਰ ਦਿੱਤਾ ਜਾਵੇਗਾ।

 ਕੁਝ ਸਮੇਂ ਤੋਂ ਗੰਦਾ ਪਾਣੀ ਨਹਿਰ ਤੋਂ  ਹੋ ਰਿਹਾ ਸੀ ਸਪਲਾਈ : ਨਵੀਨ ਕੁਮਾਰ

 ਵਾਟਰ ਵਰਕਸ ’ਚ ਤਾਇਨਾਤ ਕਰਮਚਾਰੀ ਨਵੀਨ ਕੁਮਾਰ ਨੇ ਦੱਸਿਆ ਕਿ  ਸਭ ਤੋਂ ਪਹਿਲਾਂ ਪਾਣੀ ਭਾਖਡ਼ਾ ਨਹਿਰ ਤੋਂ ਆਉਂਦਾ ਹੈ ਉਹ ਇਕ  ਟੈਂਕ ’ਚ ਇਕੱਠਾ ਹੁੰਦਾ ਹੈ, ਜਿਸ ਦੇ ਬਾਅਦ ਇਹ 24 ਫੁੱਟ ਡੂੰਘੇ ਫਿਲਟਰ ਬੈੱਡ ਦੇ ਮਾਰਗ ਤੋਂ ਗੁਜ਼ਰ ਕੇ ਸ਼ਹਿਰ ਦੇ ਹੋਰ ਭਾਗਾਂ ’ਚ ਜਾਂਦਾ ਹੈ। ਪਿਛਲੇ ਕੁਝ ਸਮੇਂ ਤੋਂ ਪਿੱਛੋਂ ਹੀ ਥੋਡ਼੍ਹਾ ਗੰਦਾ ਪਾਣੀ ਨਹਿਰ ਤੋਂ ਸਪਲਾਈ ਹੋ ਰਿਹਾ ਸੀ, ਜਿਸ ਕਾਰਨ ਇਹ ਸਮੱਸਿਆ ਹੋ ਸਕਦੀ ਹੈ।

 4 ਲੱਖ ਗੈਲਨ ਪਾਣੀ ਦੀ ਸਮਰੱਥਾ ਵਾਲੀ ਟੈਂਕੀ ਦੇ ਨਿਰਮਾਣ ਦੇ ਬਾਵਜੂਦ ਆ ਰਹੀ  ਹੈ ਸਮੱਸਿਆ

ਸ਼ਹਿਰ ’ਚ  4 ਲੱਖ ਗੈਲਨ ਦੀ ਨਵੀਂ ਪਾਣੀ ਦੀ ਟੈਂਕੀ ਦਾ ਨਿਰਮਾਣ ਪੂਰਾ ਕੀਤਾ ਜਾ ਚੁੱਕਾ ਹੈ ਬਾਵਜੂਦ ਇਸ ਦੇ ਸ਼ਹਿਰ ’ਚ ਪਾਣੀ ਸਬੰਧੀ ਕਿੱਲਤ ਬਣੀ ਹੋਈ ਹੈ। ਉਕਤ ਟੈਂਕੀ ਤੋਂ ਜਿੰਨੀ ਵਾਰ ਵੀ ਪਾਣੀ ਸਪਲਾਈ ਕੀਤਾ ਗਿਆ ਉਸ ਨਾਲ ਮਾਰਗਾਂ ਅਤੇ ਮੁਹੱਲਿਆਂ ’ਚ ਲੀਕੇਜ ਦੀ ਸਮੱਸਿਆ ਆਈ। ਜਿਸ ਦੇ ਬਾਅਦ ਉਕਤ ਸਮੱਸਿਆ ਦੇ ਹੱਲ ਦਾ ਦਾਅਵਾ ਵੀ ਕੌਂਸਲ ਵੱਲੋਂ ਕੀਤਾ ਗਿਆ ਪਰ ਹਾਲੇ ਤੱਕ ਇਸ ਮਾਮਲੇ ’ਚ ਕੋਈ ਕਾਰਵਾਈ ਨਹੀਂ ਹੋਈ ਅਤੇ ਸ਼ਹਿਰ ਵਾਸੀਆਂ ਨੂੰ ਸ਼ੁੱਧ ਅਤੇ ਲੋਡ਼ੀਂਦੇ ਪਾਣੀ ਦੀ ਸਪਲਾਈ ਨੂੰ ਲੈ ਕੇ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।


Related News