ਜੂ ਖਿਤਾਬ ਜਿੱਤਣ ਦੇ ਨੇੜੇ

05/18/2018 9:23:51 AM

ਸ਼ੰਘਾਈ—ਵਿਸ਼ਵ ਮਹਿਲਾ ਸ਼ਤਰੰਜ ਚੈਂਪੀਅਨਸ਼ਿਪ ਵਿਚ ਰਾਊਂਡ-9 ਦਾ ਮੈਚ ਡਰਾਅ ਰਿਹਾ। ਨਿਮਜੋ ਇੰਡੀਅਨ ਓਪਨਿੰਗ ਵਿਚ ਚੰਗੀ ਸਥਿਤੀ ਵਿਚ ਹੋਣ ਤੋਂ ਬਾਅਦ ਵੀ ਵਿਸ਼ਵ ਦੀ ਨੰਬਰ 2 ਚੀਨ ਦੀ ਜੂ ਵੇਂਜੂਨ ਹਮਵਤਨ ਤੇ ਮੌਜੂਦਾ ਵਿਸ਼ਵ ਚੈਂਪੀਅਨ ਤਾਨ ਹੋਂਜਈ ਵਿਰੁੱਧ ਜਿੱਤ ਦਰਜ ਨਹੀਂ ਕਰ ਸਕੀ ਤੇ 80 ਚਾਲਾਂ ਤਕ ਖੇਡਿਆ ਗਿਆ ਇਹ ਮੁਕਾਬਲਾ ਆਖਿਰ ਬਰਾਬਰੀ 'ਤੇ ਰਿਹਾ। ਹੁਣ ਆਖਰੀ ਮੁਕਾਬਲੇ ਵਿਚ ਉਸ ਨੂੰ ਅੱਧਾ ਅੰਕ ਹੋਰ ਬਣਾਉਣਾ ਪਵੇਗਾ, ਉਥੇ ਹੀ ਤਾਨ ਨੂੰ ਹੁਣ ਹਰ ਹਾਲ ਵਿਚ ਆਖਰੀ ਮੁਕਾਬਲਾ ਜਿੱਤਣਾ ਪਵੇਗਾ ਤਾਂ ਹੀ ਉਹ ਮੁਕਾਬਲੇ ਨੂੰ ਟਾਈਬ੍ਰੇਕ ਵਿਚ ਲਿਜਾ ਸਕਦੀ ਹੈ। ਫਿਲਹਾਲ 9 ਰਾਊਂਡਾਂ ਤੋਂ ਬਾਅਦ ਜੂ 5 ਅੰਕਾਂ 'ਤੇ ਅਤੇ ਤਾਨ 4 ਅੰਕਾਂ 'ਤੇ ਹੈ। ਕੀ ਖਤਮ ਹੋ ਜਾਵੇਗਾ 


Related News