ਭਾਜਪਾ ਨੇ ਕੇਜਰੀਵਾਲ ਦੇ ਘਰ ਨੇੜੇ ਲਗਾਇਆ ਬੋਰਡ, ਲਿਖਿਆ-''ਸ਼ੀਸ਼ਮਹਿਲ- ਭ੍ਰਿਸ਼ਟਾਚਾਰ ਦਾ ਅੱਡਾ''
Sunday, Apr 28, 2024 - 03:47 AM (IST)

ਨਵੀਂ ਦਿੱਲੀ— ਰਾਸ਼ਟਰੀ ਰਾਜਧਾਨੀ 'ਚ ਲੋਕ ਸਭਾ ਚੋਣਾਂ ਦੀ ਮੁਹਿੰਮ ਤੇਜ਼ ਹੋਣ 'ਤੇ ਸੂਬੇ ਦੇ ਭਾਜਪਾ ਨੇਤਾਵਾਂ ਨੇ ਸ਼ਨੀਵਾਰ ਨੂੰ ਇੱਥੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸਰਕਾਰੀ ਰਿਹਾਇਸ਼ ਨੇੜੇ ਇਕ ਬੋਰਡ ਲਗਾਇਆ, ਜਿਸ 'ਤੇ ਲਿਖਿਆ ਸੀ, ''ਸ਼ੀਸ਼ਮਹਿਲ - ਭ੍ਰਿਸ਼ਟਾਚਾਰ ਦਾ ਅੱਡਾ।'' ਦਿੱਲੀ ਭਾਜਪਾ ਦੇ ਪ੍ਰਧਾਨ ਵੀਰੇਂਦਰ ਸੱਚਦੇਵਾ ਨੇ ਦੱਸਿਆ ਕਿ ਇਹ ਬੋਰਡ ਇੱਥੋਂ ਦੇ ਸਿਵਲ ਲਾਈਨਜ਼ ਵਿੱਚ ਮੁੱਖ ਮੰਤਰੀ ਦੇ ਨਵੇਂ ਬਣੇ ਬੰਗਲੇ ਦੇ ਨੇੜੇ ਇਸ ਲਈ ਲਗਾਇਆ ਗਿਆ ਹੈ ਕਿਉਂਕਿ ਇਹ ‘ਮਹਿਲ ਵਰਗਾ ਘਰ’ ‘ਗੈਰ-ਕਾਨੂੰਨੀ’ ਢੰਗ ਨਾਲ ਬਣਾਇਆ ਗਿਆ ਹੈ।
ਵਰਿੰਦਰ ਸਚਦੇਵਾ ਨੇ ਕਿਹਾ ਕਿ ਜਿਸ ਦਿੱਲੀ ਦੇ ਲੋਕਾਂ ਨੇ ਅਰਵਿੰਦ ਕੇਜਰੀਵਾਲ ਨੂੰ ਮੁੱਖ ਮੰਤਰੀ ਚੁਣਿਆ ਸੀ, ਉਹ ਅੱਜ ਸ਼ਰਮ ਮਹਿਸੂਸ ਕਰ ਰਹੇ ਹਨ। ਕਿਉਂਕਿ ਹਰ ਦੂਜੇ ਦਿਨ ਉਨ੍ਹਾਂ ਦੀ ਸਰਕਾਰ ਦੇ ਭ੍ਰਿਸ਼ਟਾਚਾਰ ਦੀ ਨਵੀਂ ਕਹਾਣੀ ਸਾਹਮਣੇ ਆਉਂਦੀ ਹੈ। ਦਿੱਲੀ ਭਾਜਪਾ ਪ੍ਰਧਾਨ ਨੇ ਕਿਹਾ ਕਿ ਸ਼ਰਾਬ ਘੁਟਾਲੇ ਦੇ ਅਦਾਲਤੀ ਗਵਾਹਾਂ ਦੇ ਬਿਆਨਾਂ ਤੋਂ ਸਾਫ਼ ਪਤਾ ਲੱਗਦਾ ਹੈ ਕਿ ਘੁਟਾਲੇ ਦਾ ਸੌਦਾ ਮੁੱਖ ਮੰਤਰੀ ਹਾਊਸ ਵਿੱਚ ਹੋਇਆ ਸੀ ਅਤੇ ਆਲੀਸ਼ਾਨ ਘਰ ਖੁਦ ਗੈਰ-ਕਾਨੂੰਨੀ ਢੰਗ ਨਾਲ ਬਣਾਇਆ ਗਿਆ ਸੀ। ਇਸੇ ਲਈ ਅਸੀਂ ਇਸ ਦਾ ਨਾਂ ਭ੍ਰਿਸ਼ਟਾਚਾਰ ਦਾ ਅੱਡਾ ਸ਼ੀਸ਼ ਮਹਿਲ ਰੱਖਿਆ ਹੈ।
ਇਹ ਵੀ ਪੜ੍ਹੋ- ਸੇਵਾਮੁਕਤ ਸੁਰੱਖਿਆ ਕਰਮਚਾਰੀ ਨੇ ਇੰਜੀਨੀਅਰਿੰਗ ਦੇ ਵਿਦਿਆਰਥੀ ਦੀ ਗੋਲੀ ਮਾਰ ਕੀਤੀ ਹੱਤਿਆ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e