'ਟਾਈਟੈਨਿਕ' ਫੇਮ ਅਦਾਕਾਰ ਦੀ ਹੋਈ ਮੌਤ, 11 ਆਸਕਰ ਜਿੱਤਣ ਵਾਲੀਆਂ 2 ਫ਼ਿਲਮਾਂ 'ਚ ਕੀਤਾ ਸੀ ਅਭਿਨੈ

Monday, May 06, 2024 - 11:54 AM (IST)

'ਟਾਈਟੈਨਿਕ' ਫੇਮ ਅਦਾਕਾਰ ਦੀ ਹੋਈ ਮੌਤ, 11 ਆਸਕਰ ਜਿੱਤਣ ਵਾਲੀਆਂ 2 ਫ਼ਿਲਮਾਂ 'ਚ ਕੀਤਾ ਸੀ ਅਭਿਨੈ

ਐਂਟਰਟੇਨਮੈਂਟ ਡੈਸਕ : ਇਸ ਵੇਲੇ ਹਾਲੀਵੁੱਡ ਫ਼ਿਲਮ ਇੰਡਸਟਰੀ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ। ਸੁਪਰਹਿੱਟ ਫ਼ਿਲਮ 'ਟਾਈਟੈਨਿਕ' ਨਾਲ ਮਸ਼ਹੂਰ ਹੋਏ ਮਸ਼ਹੂਰ ਅਦਾਕਾਰ ਬਰਨਾਰਡ ਹਿੱਲ ਦਾ ਦਿਹਾਂਤ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਬਰਨਾਰਡ ਹਿੱਲ ਦੀ ਮੌਤ ਦੀ ਖ਼ਬਰ ਨੇ ਉਨ੍ਹਾਂ ਦੇ ਚਹੇਤਿਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਬਾਰਬਰਾ ਡਿਕਸਨ ਨੇ ਇਹ ਬੁਰੀ ਖ਼ਬਰ ਸਾਂਝੀ ਕੀਤੀ ਹੈ। ਅਦਾਕਾਰ ਦੀ ਮੌਤ ਕਿਸ ਕਾਰਨ ਹੋਈ ਇਸ ਬਾਰੇ ਹਾਲੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਹਿੱਲ ਨੇ ਕਥਿਤ ਤੌਰ 'ਤੇ ਸ਼ਨੀਵਾਰ, ਮਈ 4 ਨੂੰ ਕਾਮਿਕ ਕੋਨ ਲਿਵਰਪੂਲ 'ਚ ਸ਼ਾਮਲ ਹੋਣਾ ਸੀ ਪਰ ਆਖਰੀ ਸਮੇਂ 'ਚ ਇਹ ਸ਼ੋਅ ਰੱਦ ਕਰਨਾ ਪਿਆ।

11 ਆਸਕਰ ਜਿੱਤਣ ਵਾਲੀਆਂ ਦੋ ਫਿਲਮਾਂ ਦਾ ਹਿੱਸਾ ਰਹੇ ਅਭਿਨੇਤਾ
ਬਰਨਾਰਡ 11 ਆਸਕਰ ਜਿੱਤਣ ਵਾਲੀ ਦੋ ਫ਼ਿਲਮਾਂ 'ਚ ਅਭਿਨੈ ਕਰਨ ਵਾਲਾ ਇੱਕੋ ਇੱਕ ਫ਼ਿਲਮ ਸਟਾਰ ਸੀ। ਉਨ੍ਹਾਂ ਨੇ ਸਾਲ 1997 'ਚ ਰਿਲੀਜ਼ ਹੋਈ ‘ਟਾਈਟੈਨਿਕ’ ਅਤੇ 2003 'ਚ ਰਿਲੀਜ਼ ਹੋਈ ‘ਲਾਰਡ ਆਫ਼ ਦ ਰਿੰਗਜ਼’ 'ਚ ਅਹਿਮ ਭੂਮਿਕਾਵਾਂ ਨਿਭਾਈਆਂ। ਇਨ੍ਹਾਂ ਦੋਵਾਂ ਫ਼ਿਲਮਾਂ ਨੇ 11-11 ਆਸਕਰ ਐਵਾਰਡ ਜਿੱਤੇ।

ਇਹ ਖ਼ਬਰ ਵੀ ਪੜ੍ਹੋ -  ਸਲਮਾਨ ਦੇ ਘਰ 'ਤੇ ਗੋਲੀਆਂ ਚਲਾਉਣ ਦਾ ਮਾਮਲਾ : ਮ੍ਰਿਤਕ ਦਾ ਪਰਿਵਾਰ ਪਹੁੰਚਿਆ ਅਦਾਲਤ

ਅਭਿਨੇਤਰੀ ਬਾਰਬਰਾ ਡਿਕਸਨ ਨੂੰ ਯਾਦ ਕੀਤਾ
ਅਭਿਨੇਤਾ ਦੀ ਮੌਤ 'ਤੇ ਉਨ੍ਹਾਂ ਦੀ ਸਹਿ-ਕਲਾਕਾਰ ਅਦਾਕਾਰਾ ਬਾਰਬਰਾ ਡਿਕਸਨ ਨੇ ਉਨ੍ਹਾਂ ਨੂੰ ਯਾਦ ਕੀਤਾ ਹੈ। ਅਭਿਨੇਤਰੀ ਨੇ ਇਕ ਟਵੀਟ 'ਚ ਲਿਖਿਆ, 'ਬਹੁਤ ਹੀ ਦੁੱਖ ਦੇ ਨਾਲ ਤੁਹਾਨੂੰ ਸੂਚਿਤ ਕਰ ਰਹੀ ਹਾਂ ਕਿ ਬਰਨਾਰਡ ਹਿੱਲ ਦਾ ਦਿਹਾਂਤ ਹੋ ਗਿਆ ਹੈ। ਅਸੀਂ 1974 'ਚ ਵਿਲੀ ਰਸਲ ਦੇ ਸ਼ੋਅ 'ਜਾਨ ਪਾਲ ਜੌਰਜ ਰਿੰਗੋ ਐਂਡ ਬਰਟ' 'ਚ ਇਕੱਠੇ ਕੰਮ ਕੀਤਾ ਸੀ। ਉਹ ਇੱਕ ਸ਼ਾਨਦਾਰ ਅਭਿਨੇਤਾ ਸੀ। ਉਨ੍ਹਾਂ ਨਾਲ ਮਿਲਣਾ ਅਤੇ ਕੰਮ ਕਰਨਾ ਮਾਣ ਵਾਲੀ ਗੱਲ ਸੀ। ਪ੍ਰਮਾਤਮਾ ਤੁਹਾਡੀ ਆਤਮਾ ਨੂੰ ਸ਼ਾਂਤੀ ਬਖਸ਼ੇ।

ਇਹ ਖ਼ਬਰ ਵੀ ਪੜ੍ਹੋ - ਅਦਾਕਾਰਾ ਅੰਮ੍ਰਿਤਾ ਪਾਂਡੇ ਦਾ ਹੋਇਆ ਕਤਲ! ਪੋਸਟਮਾਰਟਮ ਰਿਪੋਰਟ 'ਚ ਹੋਇਆ ਵੱਡਾ ਖੁਲਾਸਾ

50 ਸਾਲਾਂ ਦੇ ਕਰੀਅਰ 'ਚ ਥੀਏਟਰ ਅਤੇ ਟੀ. ਵੀ. ਸ਼ੋਅ ਵੀ ਕੀਤੇ
'ਟਾਈਟੈਨਿਕ' ਅਤੇ 'ਲਾਰਡ ਆਫ ਦ ਰਿੰਗਸ' ਤੋਂ ਇਲਾਵਾ ਹਿੱਲ ਨੇ ਆਪਣੇ ਕਰੀਅਰ 'ਚ 'ਗਾਂਧੀ' ਅਤੇ 'ਦਿ ਸਕਾਰਪੀਅਨ ਕਿੰਗ' ਸਮੇਤ ਕਈ ਹਿੱਟ ਫ਼ਿਲਮਾਂ 'ਚ ਕੰਮ ਕੀਤਾ ਸੀ। ਆਪਣੇ 50 ਸਾਲਾਂ ਦੇ ਅਦਾਕਾਰੀ ਕਰੀਅਰ 'ਚ ਫ਼ਿਲਮਾਂ ਤੋਂ ਇਲਾਵਾ, ਹਿੱਲ ਨੇ ਟੀ. ਵੀ. ਸੀਰੀਅਲਾਂ ਅਤੇ ਥੀਏਟਰ 'ਚ ਵੀ ਕੰਮ ਕੀਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

 


author

sunita

Content Editor

Related News