ਨਿਊਜ਼ੀਲੈਂਡ ਦੇ ਸਿਨੇਮਾ ''ਚ ਬੈਨ ਹੋਇਆ ਪਜਾਮਾ ਅਤੇ ਗਾਊਨ, ਇਹ ਹੈ ਵਜ੍ਹਾ

04/27/2018 12:12:38 PM

ਵੇਲਿੰਗਟਨ (ਬਿਊਰੋ)— ਨਿਊਜ਼ੀਲੈਂਡ ਸਿਨੇਮਾ ਨੇ ਆਪਣੀਆਂ ਫਿਲਮਾਂ ਵਿਚ ਪਜਾਮਾ, ਡ੍ਰੈਸਿੰਗ ਗਾਊਨ ਆਦਿ ਦੇ ਪਹਿਰਾਵੇ ਨੂੰ ਦਿਖਾਉਣ 'ਤੇ ਪਾਬੰਦੀ ਲਗਾ ਦਿੱਤੀ ਹੈ। ਅਸਲ ਵਿਚ ਲੋਕਾਂ ਦੇ ਡ੍ਰੈਸਿੰਗ ਸਟੈਂਡਰਡ ਨੂੰ ਵਧਾਉਣ ਲਈ ਇਹ ਫੈਸਲਾ ਕੀਤਾ ਗਿਆ ਹੈ। ਹਾਵੇਰਾ ਸਿਨੇਮਾ 2 ਨੇ ਆਪਣੀ ਫੇਸਬੁੱਕ ਵਾਲ ਵਿਚ ਲਿਖਿਆ ਕਿ ਸ਼ਹਿਰ ਵਿਚ ਕਈ ਹੋਰ ਕਿੱਤਿਆਂ ਅਤੇ ਲੋਕਾਂ ਦੀ ਤਰ੍ਹਾਂ ਅਸੀਂ ਦੇਖਿਆ ਹੈ ਕਿ ਲੋਕਾਂ ਵਿਚ ਇਹ ਆਦਤ ਤੇਜ਼ੀ ਨਾਲ ਵੱਧ ਰਹੀ ਹੈ ਕਿ ਉਹ ਪਜਾਮਾ ਅਤੇ ਡ੍ਰੈਸਿੰਗ ਗਾਊਨ ਨੂੰ ਜਨਤਕ ਥਾਵਾਂ 'ਤੇ ਵੀ ਪਾ ਕੇ ਜਾਣਾ ਉਚਿਤ ਮੰਨਦੇ ਹਨ। ਨਿਊਜ਼ੀਲੈਂਡ ਸਿਨੇਮਾ ਮੁਤਾਬਕ ਇਹ ਅਜਿਹਾ ਮਾਹੌਲ ਨਹੀਂ ਹੈ, ਜਿਸ ਨੂੰ ਅਸੀਂ ਹਾਵੇਰਾ ਸਿਨੇਮਾ ਵਿਚ ਉਤਸ਼ਾਹਿਤ ਕਰਨਾ ਚਾਹੁੰਦੇ ਹਾਂ। ਕ੍ਰਿਪਾ ਕਰਕੇ ਪਜਾਮਾ, ਵਨਸੀਜ, ਡ੍ਰੈਸਿੰਗ ਗਾਊਨ ਜਾਂ ਗੰਦੇ ਗੁੰਬੂਟ ਨਾ ਪਹਿਨੋ। ਭਾਵੇਂ ਇਹ ਕਿੰਨੇ ਵੀ ਸੋਹਣੇ ਕਿਉਂ ਨਾ ਹੋਣ।
ਦੱਸਣਯੋਗ ਹੈ ਕਿ ਉੱਤਰੀ ਟਾਪੂ ਵਿਚ ਹਾਵੇਰਾ ਇਕ ਛੋਟਾ ਜਿਹਾ ਸ਼ਹਿਰ ਹੈ, ਜਿੱਥੇ ਕਰੀਬ 12,000 ਲੋਕ ਰਹਿੰਦੇ ਹਨ। ਕਈ ਲੋਕਾਂ ਨੇ ਸਿਨੇਮਾ ਵੱਲੋਂ ਲਗਾਈ ਗਈ ਇਸ ਪਾਬੰਦੀ ਦੀ ਪ੍ਰਸ਼ੰਸਾ ਕੀਤੀ ਹੈ। ਉੱਧਰ ਗ੍ਰੇਸ ਬਰਗੇਸ ਨੇ ਲਿਖਿਆ ਕਿ ਇਹ ਅਦਭੁੱਤ ਹੈ ਕਿ ਲੋਕਾਂ ਨੂੰ ਬਾਹਰ ਜਾਣ ਤੋਂ ਪਹਿਲਾਂ ਤਿਆਰ ਹੋਣ ਲਈ ਕਿਹਾ ਗਿਆ ਹੈ। ਹਾਲਾਂਕਿ ਕਈ ਲੋਕਾਂ ਨੇ ਦੋਸ਼ ਲਗਾਇਆ ਕਿ ਸਿਨੇਮਾ ਜ਼ਿਆਦਾ ਹੀ ਸਰਗਰਮ ਹੋ ਕੇ ਗਾਹਕਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹੈ ਕੀ ਪਹਿਨਿਆ ਜਾ ਸਕਦਾ ਹੈ ਅਤੇ ਕੀ ਨਹੀ? ਇਸ ਪੋਸਟ ਨੂੰ ਫੇਸਬੁੱਕ 'ਤੇ ਸੈਂਕੜਾਂ ਲਾਈਕਸ ਮਿਲੇ ਹਨ। ਇਸ ਵਿਚ ਕਈ ਲੋਕਾਂ ਨੇ ਟਿੱਪਣੀ ਕੀਤੀ ਹੈ ਕਿ ਸੁਪਰ ਮਾਰਕੀਟ ਅਤੇ ਹੋਰ ਜਨਤਕ ਥਾਵਾਂ 'ਤੇ ਜਾਣ ਲਈ ਇਕ ਸਮਾਨ ਡਰੈੱਸ ਕੋਡ ਪੇਸ਼ ਕੀਤਾ ਜਾਣਾ ਚਾਹੀਦਾ ਹੈ।


Related News