ਬੱਚੇ ਪੈਦਾ ਕਰਨ 'ਤੇ ਇਹ ਕੰਪਨੀ ਦੇ ਰਹੀ ਹੈ 62 ਲੱਖ ਰੁਪਏ, ਜਾਣੋ ਕਿੱਥੇ ਅਤੇ ਕੀ ਹੈ ਆਫਰ
Friday, Mar 29, 2024 - 10:11 AM (IST)
ਜਲੰਧਰ (ਇੰਟ) : ਦੱਖਣੀ ਕੋਰੀਆ ਵਿੱਚ ਘਟਦੀ ਆਬਾਦੀ ਸਰਕਾਰ ਲਈ ਚਿੰਤਾ ਦਾ ਵਿਸ਼ਾ ਬਣਦੀ ਜਾ ਰਹੀ ਹੈ। ਸੰਕਟ ਕਾਰਨ ਸਰਕਾਰ ਆਬਾਦੀ ਵਧਾਉਣ ਲਈ ਕਈ ਸਕੀਮਾਂ ਚਲਾ ਰਹੀ ਹੈ। ਇਸ ਲੜੀ ਵਿੱਚ, ਸਿਓਲ ਵਿਚ ਸਥਿਤ ਦੱਖਣੀ ਕੋਰੀਆਈ ਕੰਪਨੀ Booyoung ਗਰੁੱਪ ਆਪਣੇ ਕਰਮਚਾਰੀਆਂ ਨੂੰ ਹਰ ਵਾਰ ਬੱਚੇ ਦੇ ਜਨਮ 'ਤੇ 75,000 ਡਾਲਰ (ਭਾਰਤੀ ਕਰੰਸੀ ਮੁਤਾਬਕ 62 ਲੱਖ ਤੋਂ ਵੱਧ) ਦਾ ਬੋਨਸ ਦੇ ਰਹੀ ਹੈ। ਕੰਪਨੀ ਨੇ ਇਹ ਫੈਸਲਾ ਦੇਸ਼ ਦੀ ਬਹੁਤ ਘੱਟ ਜਨਮ ਦਰ ਨੂੰ ਸੁਧਾਰਨ ਲਈ ਲਿਆ ਹੈ। ਕੰਪਨੀ ਨੇ ਕਿਹਾ ਹੈ ਕਿ ਇਸ ਯੋਜਨਾ ਦਾ ਲਾਭ ਪੁਰਸ਼ ਅਤੇ ਔਰਤਾਂ ਦੋਵਾਂ ਨੂੰ ਮਿਲੇਗਾ। ਤੁਹਾਨੂੰ ਦੱਸ ਦੇਈਏ ਕਿ ਦੱਖਣੀ ਕੋਰੀਆ ਵਿੱਚ ਦੁਨੀਆ ਵਿੱਚ ਸਭ ਤੋਂ ਘੱਟ ਪ੍ਰਜਨਨ ਦਰ ਹੈ ਕਿਉਂਕਿ ਜ਼ਿਆਦਾਤਰ ਔਰਤਾਂ ਆਪਣੇ ਕਰੀਅਰ ਅਤੇ ਬੱਚਿਆਂ ਦੇ ਪਾਲਣ-ਪੋਸ਼ਣ ਦੇ ਵਿੱਤੀ ਖਰਚੇ ਨੂੰ ਲੈ ਕੇ ਚਿੰਤਤ ਹਨ ਅਤੇ ਉਨ੍ਹਾਂ ਨੇ ਬੱਚੇ ਪੈਦਾ ਨਾ ਕਰਨ ਜਾਂ ਬੱਚੇ ਪੈਦਾ ਕਰਨ ਵਿੱਚ ਦੇਰੀ ਕਰਨ ਦਾ ਫੈਸਲਾ ਕੀਤਾ ਹੈ।
ਇਹ ਵੀ ਪੜ੍ਹੋ: ਆਸਟ੍ਰੇਲੀਆ ਦੇ ਐਲਿਸ ਸਪ੍ਰਿੰਗਜ਼ ’ਚ ਹਿੰਸਕ ਝੜਪ ਤੋਂ ਬਾਅਦ ਨੌਜਵਾਨਾਂ ’ਤੇ 2 ਹਫ਼ਤਿਆਂ ਦਾ ਕਰਫਿਊ
ਇਸ ਬਰਥ ਪ੍ਰੋਗਰਾਮ ਦੇ ਹਿੱਸੇ ਵਜੋਂ, Booyoung ਗਰੁੱਪ ਨੇ ਉਨ੍ਹਾਂ ਕਰਮਚਾਰੀਆਂ ਲਈ ਬੋਨਸ ਵਧਾ ਦਿੱਤਾ ਹੈ, ਜਿਨ੍ਹਾਂ ਦੇ 2021 ਤੋਂ ਬਾਅਦ ਬੱਚੇ ਪੈਦਾ ਹੋਏ ਹਨ। ਅਜਿਹੇ 70 ਕਰਮਚਾਰੀ ਹਨ ਜੋ 2021 ਤੋਂ ਹੁਣ ਤੱਕ ਮਾਪੇ ਬਣੇ ਹਨ ਅਤੇ ਕੰਪਨੀ ਆਪਣੇ ਇਨ੍ਹਾਂ ਕਰਮਚਾਰੀਆਂ ਨੂੰ 5.25 ਮਿਲੀਅਨ ਡਾਲਰ (ਲਗਭਗ 43 ਕਰੋੜ ਰੁਪਏ) ਨਕਦ ਵੰਡਣ ਦੀ ਤਿਆਰੀ ਕਰ ਰਹੀ ਹੈ। ਚੀਨ ਅਤੇ ਜਾਪਾਨ ਵਾਂਗ ਦੱਖਣੀ ਕੋਰੀਆ ਵੀ ਘਟਦੀ ਜਨਮ ਦਰ ਦੇ ਮਾੜੇ ਪ੍ਰਭਾਵਾਂ ਨਾਲ ਜੂਝ ਰਿਹਾ ਹੈ।
ਇਹ ਵੀ ਪੜ੍ਹੋ: ਮਥੁਰਾ 'ਚ ਵਾਪਰੀ ਵੱਡੀ ਵਾਰਦਾਤ: ਦਿਨ-ਦਿਹਾੜੇ 22 ਸਾਲਾ ਨੌਜਵਾਨ ਨੂੰ ਜ਼ਿੰਦਾ ਸਾੜਿਆ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।