ਈਰਾਨ ''ਚ ਸੰਸਦ ਹਮਲਾ ਮਾਮਲੇ ''ਚ 8 ਦੋਸ਼ੀਆਂ ਨੂੰ ਮੌਤ ਦੀ ਸਜ਼ਾ

Sunday, May 13, 2018 - 02:55 PM (IST)

ਤੇਹਰਾਨ (ਭਾਸ਼ਾ)— ਈਰਾਨ ਦੀ ਇਕ ਅਦਾਲਤ ਨੇ ਸੰਸਦ ਅਤੇ ਅਯਾਤੁੱਲਾਹ ਰੂਹੋਲਾ ਖਮਨੇਈ ਦੇ ਮਕਬਰੇ 'ਤੇ ਬੀਤੇ ਸਾਲ ਹੋਏ ਹਮਲੇ ਦੇ ਮਾਮਲੇ ਵਿਚ ਐਤਵਾਰ ਨੂੰ 8 ਲੋਕਾਂ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਮੌਤ ਦੀ ਸਜ਼ਾ ਸੁਣਾਈ ਹੈ। ਈਰਾਨ ਦੀ ਇਕ ਇਨਕਲਾਬੀ ਅਦਾਲਤ ਨੇ ਲੱਗਭਕ 7 ਸੈਸ਼ਨਾਂ ਤੱਕ ਚੱਲੀ ਸੁਣਵਾਈ ਦੇ ਬਾਅਦ ਇਹ ਫੈਸਲਾ ਸੁਣਾਇਆ ਹੈ। ਤੇਹਰਾਨ ਦੀ ਇਨਕਲਾਬੀ ਅਦਾਲਤ ਦੇ ਪ੍ਰਮੁੱਖ ਮੂਸਾ ਗਜਨਾਫਰਾਬਾਦੀ ਨੇ ਸਟੇਟ ਟੈਲੀਵਿਜਨ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਇਸ ਫੈਸਲੇ ਨੂੰ ਈਰਾਨ ਦੀ ਸੁਪਰੀਮ ਕੋਰਟ ਵਿਚ ਚੁਣੌਤੀ ਦਿੱਤੀ ਜਾ ਸਕਦੀ ਹੈ। ਗੌਰਤਲਬ ਹੈ ਕਿ ਈਰਾਨ ਦੀ ਸੰਸਦ 'ਤੇ ਬੇਤੇ ਸਾਲ ਹੋਏ ਹਮਲੇ ਵਿਚ 18 ਲੋਕਾਂ ਦੀ ਮੌਤ ਹੋ ਗਈ ਸੀ। ਇਨ੍ਹਾਂ ਹਮਲਿਆਂ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ ਨੇ ਲਈ ਸੀ। ਈਰਾਨ ਵਿਚ ਇਸਲਾਮਿਕ ਸਟੇਟ ਦਾ ਇਹ ਪਹਿਲਾ ਹਮਲਾ ਸੀ।


Related News