ਸੜਕ ਹਾਦਸੇ ’ਚ ਵਿਅਕਤੀ ਦੀ ਮੌਤ, ਡਰਾਈਵਰ ਖ਼ਿਲਾਫ਼ ਕੇਸ ਦਰਜ

Sunday, Sep 15, 2024 - 05:16 PM (IST)

ਸੜਕ ਹਾਦਸੇ ’ਚ ਵਿਅਕਤੀ ਦੀ ਮੌਤ, ਡਰਾਈਵਰ ਖ਼ਿਲਾਫ਼ ਕੇਸ ਦਰਜ

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਥਾਣਾ ਸਿਟੀ-2 ’ਚ ਵਾਪਰੇ ਸੜਕ ਹਾਦਸੇ ’ਚ ਗੁਰਮੇਲ ਸਿੰਘ ਦੀ ਮੌਤ ਹੋ ਗਈ। ਮੁੱਦਈ ਜਗਰਾਜ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਗੋਬਿੰਦ ਕਾਲੋਨੀ ਨੇ ਪੁਲਸ ਨੂੰ ਬਿਆਨ ਦਿੱਤਾ ਕਿ 13 ਸਤੰਬਰ 2024 ਨੂੰ ਉਸ ਦਾ ਸਹੁਰਾ  ਗੁਰਮੇਲ ਸਿੰਘ ਆਟੋ ਰਿਕਸ਼ਾ ’ਚ ਟਾਈਲਾਂ ਵਾਲੀ ਫਰਸ਼ ਦਾ ਕੈਮੀਕਲ ਲੈ ਕੇ ਪਿੰਡ ਕਾਹਨੇਕੇ ਜਾ ਰਿਹਾ ਸੀ। ਜਦੋਂ ਗੁਰਮੇਲ ਸਿੰਘ ਕਾਸੀ ਵਾਲੇ ਪੈਟਰੋਲ ਪੰਪ ਤੋਂ ਲੰਘਿਆਂ ਤਾਂ ਉਸ ਦੀ ਆਟੋ ਰਿਕਸ਼ੇ ਨਾਲ ਸਿੱਧੀ ਟੱਕਰ ਮਾਰ ਦਿੱਤੀ।

ਇਸ ਹਾਦਸੇ ’ਚ ਗੁਰਮੇਲ ਸਿੰਘ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਮੌਕੇ ’ਤੇ ਹੀ ਉਸ ਦੀ ਮੌਤ ਹੋ ਗਈ। ਆਟੋ ਰਿਕਸ਼ੇ ਦਾ ਡਰਾਈਵਰ ਹਾਦਸੇ ਤੋਂ ਤੁਰੰਤ ਬਾਅਦ ਮੌਕੇ ਤੋਂ ਫ਼ਰਾਰ ਹੋ ਗਿਆ। ਫਿਲਹਾਲ ਜਗਰਾਜ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਮੁਲਜ਼ਮ ਕੁੱਕੂ ਪੁੱਤਰ ਮਨਜੀਤ ਸਿੰਘ ਵਾਸੀ ਮਹਿਲ ਨਗਰ ਬਰਨਾਲਾ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ। ਹਾਲਾਂਕਿ ਮੁਲਜ਼ਮ ਹਾਲੇ ਫਰਾਰ ਹੈ, ਪੁਲਸ ਉਸ ਦੀ ਗ੍ਰਿਫ਼ਤਾਰੀ ਲਈ ਕਾਰਵਾਈ ਕਰ ਰਹੀ ਹੈ।


author

Babita

Content Editor

Related News