ਵੀਡੀਓ ਵਾਇਰਲ ਹੋਣ ਮਗਰੋਂ ਫ਼ਰਾਰ ਹੋਈਆਂ ਮਾਂ-ਧੀ ਗ੍ਰਿਫ਼ਤਾਰ, ਕਾਰਨਾਮਾ ਜਾਣ ਰਹਿ ਜਾਓਗੇ ਹੱਕੇ-ਬੱਕੇ
Tuesday, Sep 05, 2023 - 12:12 PM (IST)
ਕਪੂਰਥਲਾ (ਭੂਸ਼ਣ, ਮਹਾਜਨ, ਮਲਹੋਤਰਾ) : ਪਿਛਲੇ ਦਿਨੀਂ ਇਲੈਕਟ੍ਰੋਨਿਕ ਕੰਡੇ ’ਚ ਹੈਰੋਇਨ ਤੋਲ ਕੇ ਵੇਚ ਰਹੀ ਇਕ ਕੁੜੀ ਦੀ ਵੀਡੀਓ ਵਾਇਰਲ ਹੋਣ ਦੇ ਮਾਮਲੇ ’ਚ ਕਾਰਵਾਈ ਕਰਦੇ ਹੋਏ ਸੀ. ਆਈ. ਏ. ਸਟਾਫ ਕਪੂਰਥਲਾ ਤੇ ਸੁਭਾਨਪੁਰ ਦੀ ਪੁਲਸ ਨੇ ਸਾਂਝੇ ਤੌਰ ’ਤੇ ਐਕਸ਼ਨ ਲੈਂਦੇ ਹੋਏ ਮੁਲਜ਼ਮ ਮਾਂ-ਧੀ ਨੂੰ 26 ਗ੍ਰਾਮ ਹੈਰੋਇਨ ਤੇ 1 ਲੱਖ ਰੁਪਏ ਡਰੱਗ ਮਨੀ ਦੇ ਨਾਲ ਗ੍ਰਿਫ਼ਤਾਰ ਕਰ ਲਿਆ ਹੈ। ਮਾਮਲੇ ’ਚ ਇਕ ਮੁਲਜ਼ਮ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਕਿਸਾਨਾਂ ਨੂੰ ਵੱਡਾ ਤੋਹਫ਼ਾ, ਲਾਹਾ ਲੈਣ ਲਈ 10 ਸਤੰਬਰ ਤੱਕ ਕਰੋ ਇਹ ਕੰਮ
ਪ੍ਰੈੱਸ ਕਾਨਫਰੰਸ ਦੌਰਾਨ ਐੱਸ. ਪੀ. (ਡੀ.) ਰਮਨਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਬਾਦਸ਼ਾਹਪੁਰ ਡੇਰੇ ’ਚ ਪਿਛਲੇ ਦਿਨੀਂ ਇਕ ਕੁੜੀ ਦੀ ਇਲੈਟ੍ਰੋਨਿਕ ਕੰਡੇ ’ਤੇ ਹੈਰੋਇਨ ਤੋਲਦੀ ਹੋਈ ਦੀ ਇਕ ਵੀਡੀਓ ਵਾਇਰਲ ਹੋਈ ਸੀ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਐੱਸ. ਐੱਸ. ਪੀ. ਕਪੂਰਥਲਾ ਰਾਜਪਾਲ ਸਿੰਘ ਨੇ ਜਾਂਚ ਦੇ ਹੁਕਮ ਦਿੱਤੇ ਸੀ, ਜਿਸਦੇ ਆਧਾਰ ’ਤੇ ਥਾਣਾ ਸੁਭਾਨਪੁਰ ਦੀ ਪੁਲਸ ਨੇ ਆਸ਼ਾ ਰਾਣੀ ਪੁੱਤਰੀ ਮਹਿਲ ਸਿੰਘ, ਰਾਜ ਕੌਰ ਉਰਫ ਰਾਣੀ ਪਤਨੀ ਮਹਿਲ ਸਿੰਘ ਤੇ ਗੁਰਜੰਟ ਸਿੰਘ ਉਰਫ ਜੰਟਾ ਪੁੱਤਰ ਮਹਿਲ ਸਿੰਘ ਦੇ ਖ਼ਿਲਾਫ਼ ਮਾਮਲਾ ਦਰਜ ਕਰ ਕੇ ਛਾਪੇਮਾਰੀ ਦੌਰਾਨ ਗੁਰਜੰਟ ਸਿੰਘ ਉਰਫ ਜੰਟਾ ਨੂੰ 10 ਗ੍ਰਾਮ ਹੈਰੋਇਨ ਤੇ ਇਲੈਕਟ੍ਰੋਨਿਕ ਕੰਡੇ ਨਾਲ ਗ੍ਰਿਫ਼ਤਾਰ ਕਰ ਲਿਆ ਸੀ।
ਇਹ ਵੀ ਪੜ੍ਹੋ : ਪੰਜਾਬ 'ਚ ਸਾਢੇ 17 ਸਾਲਾ ਮੁੰਡੇ ਨੇ ਬਲੈਕਮੇਲ ਕਰ 13 ਸਾਲਾ ਕੁੜੀ ਨਾਲ ਮਿਟਾਈ ਹਵਸ, ਇੰਝ ਖੁੱਲ੍ਹਿਆ ਭੇਤ
ਇਸ ਦੌਰਾਨ ਆਸ਼ਾ ਰਾਣੀ ਤੇ ਰਾਜ ਕੌਰ ਉਰਫ ਰਾਣੀ ਫ਼ਰਾਰ ਹੋ ਗਈਆਂ ਸਨ, ਜਿਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੇ ਲਈ ਐੱਸ. ਐੱਸ. ਪੀ. ਰਾਜਪਾਲ ਸਿੰਘ ਸੰਧੂ ਨੇ ਸੀ. ਆਈ. ਏ. ਸਟਾਫ਼ ਕਪੂਰਥਲਾ ਦੇ ਇੰਚਾਰਜ ਇੰਸਪੈਕਟਰ ਜਰਨੈਲ ਸਿੰਘ ਤੇ ਥਾਣਾ ਸੁਭਾਨਪੁਰ ਦੇ ਐੱਸ. ਐੱਚ. ਓ. ਇੰਸਪੈਕਟਰ ਹਰਦੀਪ ਸਿੰਘ ਨੂੰ ਵਿਸ਼ੇਸ਼ ਤੌਰ ’ਤੇ ਹੁਕਮ ਜਾਰੀ ਕੀਤੇ ਸੀ। ਥਾਣਾ ਸੁਭਾਨਪੁਰ ਦੀ ਪੁਲਸ ਨੇ 11 ਗ੍ਰਾਮ ਹੈਰੋਇਨ ਦੇ ਨਾਲ ਰਾਜ ਕੌਰ ਉਰਫ ਰਾਣੀ ਪਤਨੀ ਮਹਿਲ ਸਿੰਘ ਤੇ ਸੀ. ਆਈ. ਏ. ਸਟਾਫ ਕਪੂਰਥਲਾ ਦੀ ਪੁਲਸ ਨੇ ਆਸ਼ਾ ਰਾਣੀ ਉਰਫ ਆਸ਼ੀ ਪੁੱਤਰੀ ਮਹਿਲ ਸਿੰਘ ਨੂੰ 15 ਗ੍ਰਾਮ ਹੈਰੋਇਨ ਤੇ 1 ਲੱਖ ਰੁਪਏ ਦੀ ਡਰੱਗ ਮਨੀ ਦੇ ਨਾਲ ਗ੍ਰਿਫ਼ਤਾਰ ਕਰ ਲਿਆ। ਐੱਸ. ਪੀ. (ਡੀ.) ਰਮਨਿੰਦਰ ਸਿੰਘ ਨੇ ਦੱਸਿਆ ਕਿ ਦੋਵਾਂ ਮੁਲਜ਼ਮਾਂ ਤੋਂ ਪੁੱਛਗਿੱਛ ਦਾ ਦੌਰ ਜਾਰੀ ਹੈ। ਪੁੱਛਗਿੱਛ ਦੇ ਦੌਰਾਨ ਕਈ ਸਨਸਨੀਖੇਜ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ਭਰੀ ਜਵਾਨੀ 'ਚ ਗੱਭਰੂ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ, ਦੋ ਭੈਣਾਂ ਦਾ ਇਕਲੌਤਾ ਭਰਾ ਸੀ ਮ੍ਰਿਤਕ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8