ਵਿਦੇਸ਼ ਜਾਣ ਲਈ ਬੈਂਕ ਖਾਤੇ ''ਚ ਜਮਾਂ ਕਰਵਾਏ ਸਨ ਲੱਖਾਂ ਰੁਪਏ, ਇਕੋ ਝਟਕੇ ਨੇ ਕੀਤਾ ਕੰਗਾਲ

Friday, Feb 24, 2023 - 04:57 PM (IST)

ਵਿਦੇਸ਼ ਜਾਣ ਲਈ ਬੈਂਕ ਖਾਤੇ ''ਚ ਜਮਾਂ ਕਰਵਾਏ ਸਨ ਲੱਖਾਂ ਰੁਪਏ, ਇਕੋ ਝਟਕੇ ਨੇ ਕੀਤਾ ਕੰਗਾਲ

ਫਿਲੌਰ (ਭਾਖੜੀ) : ਸਾਈਬਰ ਠੱਗਾਂ ਨੇ ਇਕ ਹੀ ਦਿਨ ’ਚ ਜਲੰਧਰ ਦਿਹਾਤੀ ਦੇ 8 ਵਿਅਕਤੀਆਂ ਦੇ ਬੈਂਕ ਖਾਤਿਆਂ ’ਚੋਂ 22 ਲੱਖ ਰੁਪਏ ਉਡਾ ਦਿੱਤੇ। ਆਨਲਾਈਨ ਸ਼ਾਪਿੰਗ ਕਰਨ ਦੇ ਚੱਕਰ ’ਚ ਮਨਜੀਤ ਸਿੰਘ ਦੇ ਬੈਂਕ ਖਾਤੇ ’ਚੋਂ ਨੌਸਰਬਾਜ਼ ਨੇ 4 ਲੱਖ ਰੁਪਏ ਕਢਵਾ ਲਏ। ਲੋਕਾਂ ਨੇ ਆਪਣੇ ਨਾਲ ਆਨਲਾਈਨ ਸ਼ਾਪਿੰਗ ਦੇ ਚੱਕਰ ’ਚ ਹੋਈ ਠੱਗੀ ਦੀ ਸ਼ਿਕਾਇਤ  ਸਾਈਬਰ ਕ੍ਰਾਈਮ ਜਲੰਧਰ ਕੋਲ ਕੀਤੀ।

ਇਹ ਵੀ ਪੜ੍ਹੋ : ਪ੍ਰੀਪੇਡ ਬਿਜਲੀ ਮੀਟਰ ਯੋਜਨਾ ਨੇ ਵਧਾਈ ਲੋਕਾਂ ਦੀ ਚਿੰਤਾ; ਜਾਣੋ ਕਿਵੇਂ ਕਰਦੈ ਕੰਮ ਤੇ ਕੀ ਹਨ ਮੀਟਰ ਦੇ ਲਾਭ

ਲੋਕਾਂ ਨਾਲ ਸਾਈਬਰ ਠੱਗੀ ਦੀਆਂ ਸ਼ਿਕਾਇਤਾਂ ਦਿਨ-ਬ-ਦਿਨ ਵਧਦੀਆਂ ਜਾ ਰਹੀਆਂ ਹਨ। ਇਕ ਹੀ ਮਿੰਟ ’ਚ ਇਹ ਸਾਈਬਰ ਠੱਗ ਲੋਕਾਂ ਦੇ ਬੈਂਕ ਖਾਤਿਆਂ ’ਚ ਪਈ ਉਨ੍ਹਾਂ ਦੀ ਮਿਹਨਤ ਦੀ ਕਮਾਈ ਉਡਾ ਲੈ ਜਾਂਦੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਠੱਗਾਂ ਨੂੰ ਫੜਨ ਲਈ ਬਣਾਈ ਗਈ ਸਾਈਬਰ ਕ੍ਰਾਈਮ ਪੁਲਸ ਇਨ੍ਹਾਂ ਨੂੰ ਫੜਨ ’ਚ ਕੋਈ ਕਾਮਯਾਬੀ ਹਾਸਲ ਨਹੀਂ ਕਰ ਸਕੀ। ਸਿਰਫ਼ 2 ਕੇਸਾਂ ’ਚ ਛੱਡ ਕੇ ਇਕ ਕੇਸ 2 ਸਾਲ ਪਹਿਲਾਂ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ ਦੀ ਧਰਮ ਪਤਨੀ ਐੱਮ. ਪੀ. ਪ੍ਰਨੀਤ ਕੌਰ ਦਾ ਹੈ, ਜਿਨ੍ਹਾਂ ਨਾਲ ਠੱਗੀ ਹੋਣ ਤੋਂ 72 ਘੰਟਿਆਂ ਬਾਅਦ ਹੀ ਪੁਲਸ ਉਨ੍ਹਾਂ ਠੱਗਾਂ ਨੂੰ ਦੂਜੇ ਪ੍ਰਦੇਸ਼ ਤੋਂ ਫੜ ਕੇ ਲੈ ਆਈ ਅਤੇ ਉਨ੍ਹਾਂ ਦੇ ਰੁਪਏ ਵੀ ਵਾਪਸ ਦਿਵਾ ਦਿੱਤੇ।

ਇਹ ਵੀ ਪੜ੍ਹੋ : ਸਾਬਕਾ ਤੇ ਮੌਜੂਦਾ ਵਿਧਾਇਕਾਂ ਖ਼ਿਲਾਫ਼ ਮਾਮਲਿਆਂ ਦੀ ਜਾਂਚ ਨੂੰ ਲੈ ਕੇ ਹਾਈ ਕੋਰਟ ਸਖ਼ਤ, ਦਿੱਤੇ ਇਹ ਨਿਰਦੇਸ਼

ਦੂਜਾ ਕੇਸ ਆਈ. ਏ. ਐੱਸ. ਅਧਿਕਾਰੀ ਸ਼ਸ਼ੀ ਸ਼ਰਮਾ ਦਾ ਹੈ, ਉਨ੍ਹਾਂ ਨਾਲ ਹੋਈ ਠੱਗੀ ਤੋਂ ਇਕ ਹਫ਼ਤੇ ਬਾਅਦ ਪੁਲਸ ਠੱਗਾਂ ਤੱਕ ਪੁੱਜ ਗਈ ਅਤੇ ਅਧਿਕਾਰੀ ਦੇ ਰੁਪਏ ਵਾਪਸ ਦਿਵਾਏ। ਉਸ ਤੋਂ ਇਲਾਵਾ ਅੱਜ ਤੱਕ ਪੁਲਸ ਆਮ ਜਨਤਾ ਨੂੰ ਨਿਆਂ ਦਿਵਾਉਣ ਲਈ ਇਨ੍ਹਾਂ ਸਾਈਬਰ ਠੱਗਾਂ ਤੱਕ ਨਹੀਂ ਪੁੱਜ ਸਕੀ। ਤਾਜ਼ਾ ਮਾਮਲਾ ਅੱਜ ਮਨਜੀਤ ਰਾਮ ਪੁੱਤਰ ਚਾਂਦੀ ਰਾਮ ਵਾਸੀ ਪਿੰਡ ਪੰਜ ਢੇਰਾਂ ਨਾਲ ਹੋਇਆ। ਮਨਜੀਤ ਰਾਮ ਨੇ ਦੱਸਿਆ ਕਿ 2 ਹਫ਼ਤੇ ਪਹਿਲਾਂ ਉਸ ਨੇ ਸਨੈਪ ਡੀਲ ਰਾਹੀਂ ਆਪਣੇ ਵਾਲਾਂ ਲਈ 350 ਰੁਪਏ ਦਾ ਇਕ ਲੋਸ਼ਨ ਮੰਗਵਾਇਆ ਸੀ, ਜੋ ਉਸ ਨੂੰ ਗ਼ਲਤ ਭੇਜ ਦਿੱਤਾ ਗਿਆ ਤਾਂ ਉਸ ਨੇ ਉਸ ਸਾਮਾਨ ਦੀ ਵਾਪਸੀ ਪਾ ਦਿੱਤੀ। ਬੀਤੇ ਦਿਨ 11 ਵਜੇ ਉਸ ਨੂੰ ਇਕ ਫੋਨ 8509489147 ਨੰਬਰ ਤੋਂ ਆਇਆ, ਜਿਸ ਨੇ ਕਿਹਾ ਕਿ ਤੁਸੀਂ ਸਨੈਪ ਡੀਲ ਰਾਹੀਂ ਜੋ ਸਾਮਾਨ ਮੰਗਵਾਇਆ ਸੀ, ਉਸ ਦੇ 350 ਰੁਪਏ ਤੁਹਾਡੇ ਖਾਤੇ ’ਚ ਵਾਪਸ ਪਾ ਦਿੱਤੇ ਗਏ ਹਨ। ਤੁਸੀਂ ਉਸ ਦਾ ਫੋਨ ਹੋਲਡ ਰੱਖ ਕੇ ਚੈੱਕ ਕਰ ਕੇ ਦੱਸੋ ਕਿ ਉਨ੍ਹਾਂ ਦੇ ਖਾਤੇ ’ਚ ਰੁਪਏ ਆ ਚੁੱਕੇ ਹਨ।

ਇਹ ਵੀ ਪੜ੍ਹੋ :  ਮਸ਼ੂਕ ਦੇ ਫੜੇ ਜਾਣ ਦਾ ਦਰਦ ਤੇ ਬਦਲਾ ਲੈਣ ਦੀ ਟੀਸ ਬਣੀ ਗੈਂਗਸਟਰ ਤੇਜਾ ਦੀ ਮੌਤ ਦਾ ਕਾਰਨ

ਮਨਜੀਤ ਰਾਮ ਨੇ ਹੋਲਡ ਰੱਖ ਕੇ ਦੇਖਣ ਤੋਂ ਬਾਅਦ ਉਨ੍ਹਾਂ ਨੂੰ ਦੱਸਿਆ ਕਿ ਉਸ ਦੇ ਖਾਤੇ ’ਚ ਅਜੇ ਕੋਈ ਰਕਮ ਨਹੀਂ ਆਈ ਤਾਂ ਅੱਗੋਂ ਫੋਨ ਬੰਦ ਹੋ ਗਿਆ। ਉਸ ਤੋਂ 15 ਮਿੰਟ ਬਾਅਦ ਮਨਜੀਤ ਰਾਮ ਦੇ ਖਾਤੇ ’ਚੋਂ 1-1 ਲੱਖ ਕਰ ਕੇ 4 ਲੱਖ ਰੁਪਏ ਨਿਕਲੇ ਗਏ ਤਾਂ ਉਸੇ ਸਮੇਂ ਉਸ ਨੂੰ ਬੈਂਕ ਮੈਨੇਜਰ ਦਾ ਫੋਨ ਆਇਆ, ਜਿਸ ਨੇ ਪੁੱਛਿਆ ਕਿ ਕੀ ਉਹ ਆਪਣੇ ਖਾਤੇ ’ਚੋਂ ਰੁਪਏ ਟ੍ਰਾਂਸਫਰ ਕਰ ਰਹੇ ਹਨ। ਉਸ ਨੇ ਕਿਹਾ ਨਹੀਂ ਤਾਂ ਅੱਗੋਂ ਮੈਨੇਜਰ ਨੇ ਕਿਹਾ ਕਿ ਉਹ ਤੁਰੰਤ ਬੈਂਕ ਪੁੱਜ ਕੇ ਆਪਣਾ ਖਾਤਾ ਬਲਾਕ ਕਰਵਾਉਣ। ਉਨ੍ਹਾਂ ਦੇ ਖਾਤੇ ’ਚੋਂ ਹੁਣ ਤੱਕ 4 ਲੱਖ ਰੁਪਏ ਨਿਕਲ ਚੁੱਕੇ ਹਨ।

ਇਹ ਵੀ ਪੜ੍ਹੋ : ‘ਸਕੂਲਜ਼ ਆਫ ਐਮੀਨੈਂਸ’ 'ਚ ਪੜ੍ਹਨ ਦੇ ਚਾਹਵਾਨ ਵਿਦਿਆਰਥੀ ਖਿੱਚ ਲੈਣ ਤਿਆਰੀ, ਦਾਖ਼ਲੇ ਲਈ ਪੋਰਟਲ ਲਾਂਚ

ਮਨਜੀਤ ਨੇ ਆਪਣੇ ਨਾਲ ਹੋਈ ਠੱਗੀ ਦੀ ਸ਼ਿਕਾਇਤ ਸਥਾਨਕ ਪੁਲਸ ਕੋਲ ਕੀਤੀ, ਜਿਨ੍ਹਾਂ ਨੇ ਉਸ ਨੂੰ ਸਾਈਬਰ ਕ੍ਰਾਈਮ ਪੁਲਸ ਥਾਣਾ ਜਲੰਧਰ ਭੇਜ ਦਿੱਤਾ, ਜਿੱਥੇ ਉਸ ਦੀ ਸ਼ਿਕਾਇਤ ਦਰਜ ਕਰ ਲਈ ਗਈ। ਉਥੇ ਬੈਠੇ ਅਧਿਕਾਰੀ ਨਾਲ ਜਦੋਂ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਅੱਜ ਉਨ੍ਹਾਂ ਕੋਲ ਇਕ ਹੀ ਦਿਨ ’ਚ ਜਲੰਧਰ ਦਿਹਾਤੀ ਦੇ 8 ਹੋਰ ਵਿਅਕਤੀਆਂ ਨਾਲ ਆਨਲਾਈਨ ਸ਼ਾਪਿੰਗ ਦੇ ਚੱਕਰ ’ਚ ਨੌਸਰਬਾਜ਼ਾਂ ਵਲੋਂ ਬੈਂਕ ਖਾਤਿਆਂ ਤੋਂ 22 ਲੱਖ ਰੁਪਏ ਕਢਵਾਉਣ ਦੇ ਮਾਮਲੇ ਦਰਜ ਹੋਏ ਹਨ। ਇਨ੍ਹਾਂ ਠੱਗਾਂ ਤੱਕ ਪੁੱਜਣ ਲਈ ਉਨ੍ਹਾਂ ਦੇ ਸੈੱਲ ਦੀ ਟੀਮ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ : ਮੋਹਾਲੀ 'ਚ ‘ਇਨਵੈਸਟ ਪੰਜਾਬ’ ਸੰਮੇਲਨ ਤੋਂ ਪਹਿਲਾਂ ਸੁਖਬੀਰ ਬਾਦਲ ਦਾ ਵੱਡਾ ਬਿਆਨ

ਮਨਜੀਤ ਦੇ ਪਿਤਾ ਚਾਂਦੀ ਰਾਮ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਪੁੱਤ ਨੂੰ ਵਿਦੇਸ਼ ਪੜ੍ਹਨ ਲਈ ਭੇਜਣਾ ਸੀ, ਜਿਸ ਦੇ ਲਈ ਉਨ੍ਹਾਂ ਨੂੰ ਆਪਣੇ ਪੁੱਤਰ ਮਨਜੀਤ ਦੇ ਖਾਤੇ ’ਚ ਸਾਢੇ 5 ਲੱਖ ਰੁਪਏ ਰੱਖਣ ਲਈ ਕਿਹਾ ਸੀ। ਉਨ੍ਹਾਂ ਨੇ ਆਪਣੇ ਰਿਸ਼ਤੇਦਾਰਾਂ ਤੋਂ ਉਧਾਰ ਪੈਸੇ ਫੜ ਕੇ ਉਸ ਦੇ ਖਾਤੇ ’ਚ ਰਖਵਾਏ ਸਨ, ਜੋ ਨੌਸਰਬਾਜ਼ ਠੱਗਾਂ ਨੇ ਇਕ ਮਿੰਟ ’ਚ 4 ਲੱਖ ਰੁਪਏ ਉਡਾ ਲਏ।


author

Harnek Seechewal

Content Editor

Related News