ਸੂਬੇ ਦਾ ਦੂਸਰਾ ਪ੍ਰਦੂਸ਼ਿਤ ਸ਼ਹਿਰ ਬਣਿਆ ਜਲੰਧਰ, 173 AQI ਅਤੇ 48 ਜਗ੍ਹਾ ਸਾੜੀ ਗਈ ਪਰਾਲੀ

10/18/2022 6:07:26 PM

ਜਲੰਧਰ : ਸੂਬੇ 'ਚ ਅੰਮ੍ਰਿਤਸਰ ਦੀ ਹਵਾ ਗੁਣਵੱਤਾ ਇੰਡੈਕਸ ਬੀਤੇ ਦਿਨ 3 ਵਜੇ 177 ਰਹੀ ਜਦਕਿ ਜਲੰਧਰ 173 AQI ਨਾਲ ਦੂਸਰੇ ਨੰਬਰ 'ਤੇ ਰਿਹਾ । ਦੱਸ ਦੇਈਏ ਕਿ ਸਵੇਰ-ਸ਼ਾਮ ਨੂੰ ਪੈ ਰਹੀ ਹਲਕੀ ਠੰਡ ਕਾਰਨ ਨਮੀ ਜੰਮਣੀ ਸ਼ੁਰੂ ਹੋ ਜਾਂਦੀ ਹੈ। ਜਿਸ ਦੇ ਨਾਲ ਮਿੱਟੀ ਦੇ ਕਣ ਮਿਲਣ ਜਾਣ ਕਾਰਨ ਸਮੌਗ ਪੈਦਾ ਹੁੰਦੀ ਹੈ। ਅਜਿਹੇ 'ਚ ਹਾਈਵੇਅ 'ਤੇ ਜਾਂਦੀਆਂ ਪਰਾਲੀ ਅਤੇ ਕੂੜੇ ਦੇ ਧੂੰਏ ਕਾਰਨ ਸਾਹ ਲੈਣ 'ਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਸਰਕਿਟ ਹਾਊਸ 'ਚ ਚੱਲ ਰਹੇ ਏਅਰ ਕੁਆਲਿਟੀ ਸਟੇਸ਼ਨ ਮੁਤਾਬਕ ਹਵਾ ਵਿੱਚ ਧੁੜ-ਮਿੱਟੀ ਦੇ ਕਣ 173 ਫ਼ੀਸਦੀ ਤੱਕ ਰਹੇ ਹਨ , ਜੋ ਕਿ ਆਮ ਨਾਲ 3 ਗੁਣਾ ਜ਼ਿਆਦਾ ਹੈ। ਇਸ ਦਾ ਕਾਰਨ ਪਰਾਲੀ ਸਾੜਣ ਦੀਆਂ ਘਟਨਾਵਾਂ ਹਨ। ਬਾਕੀ ਰਹਿ ਰਹੀ ਕਸਰ ਨੂੰ ਸ਼ਹਿਰੀ ਪ੍ਰਦੂਸ਼ਣ ਪੂਰਾ ਕਰ ਰਿਹਾ ਹੈ ।

ਇਹ ਵੀ ਪੜ੍ਹੋ- ਭਵਾਨੀਗੜ੍ਹ ਦੇ ਜਲਾਣ ਪਿੰਡ ਦੀਆਂ ਦੋ ਨੂੰਹਾਂ ਨੇ ਆਸਟ੍ਰੇਲੀਆ ’ਚ ਕਰਵਾਈ ਬੱਲੇ-ਬੱਲੇ, ਹਾਸਲ ਕੀਤਾ ਇਹ ਵੱਡਾ ਮੁਕਾਮ

ਹੁਣ ਤੱਕ ਜਲੰਧਰ 'ਚ ਪਰਾਲੀ ਸਾੜਣ ਦੀਆਂ 48 ਘਟਨਾਵਾਂ ਦਰਜ ਕੀਤੀਆਂ ਜਾ ਚੁੱਕੀਆਂ ਹਨ। ਹੁਣ ਤੱਕ ਲੋਹੀਆਂ ਖਾਸ 'ਚ 16, ਨਕੋਦਰ 'ਚ 10, ਜਲੰਧਰ ਵੈਸਟ 'ਚ 8, ਸ਼ਾਹਕੋਟ 'ਚ 12, ਭੋਗਪੁਰ ਅਤੇ ਆਦਮਪੁਰ 'ਚ ਇੱਕ-ਇੱਕ ਮਾਮਲਾ ਦਰਜ ਕੀਤੀ ਗਿਆ ਹੈ। ਇਸ ਸੰਬੰਧੀ ਗੱਲ ਕਰਦਿਆਂ ਸ਼ਹਿਰ ਦੇ ਸੀਨੀਅਰ ਡਾਕਟਰ ਸੰਜੀਵ ਸ਼ਰਮਾ ਨੇ ਕਿਹਾ ਕਿ ਹਵਾ 'ਚ ਮਿੱਟੀ ਦੇ ਕਣ ਪਾਏ ਜਾਂਦੇ ਹਨ ਜੋ ਕਿ ਸਾਡੇ ਸਰੀਰ 'ਚ ਸਾਹ ਲੈਂਦੇ ਸਮੇਂ ਚੱਲੇ ਜਾਂਦੇ ਹਨ। ਇਸ ਤੋਂ ਬਚਣ ਲਈ ਖਾਣਾ ਖਾਣ ਤੋਂ ਬਾਅਦ ਗੂੜ ਦਾ ਸੇਵਨ ਕਰਨਾ ਚਾਹੀਦਾ ਹੈ। ਦਮਾ ਦੇ ਮਰੀਜ਼ਾਂ ਲਈ ਇਹ ਧੂੜ ਭਰਿਆ ਮੌਸਮ ਵਧੇਰੀ ਪਰੇਸ਼ਾਨੀ ਪੈਦਾ ਕਰਦਾ ਹੈ। ਉਨ੍ਹਾਂ ਸੁਝਾਅ ਦਿੰਦਿਆਂ ਕਿਹਾ ਕਿ ਜੇਕਰ ਅਸੀਂ ਸਵੇਰ ਦੀ ਸੈਰ ਨਹੀਂ ਕਰ ਰਹੇ ਤਾਂ ਅਸੀਂ ਘਰ ਅੰਦਰ ਹੀ ਯੋਗ ਕਰ ਸਕਦੇ ਹਾਂ , ਇਸ ਨਾਲ ਵੀ ਸਰੀਰ ਨੂੰ ਲਾਭ ਹੋਵੇਗਾ। ਜੇਕਰ ਅਜਿਹੇ ਮੌਸਮ 'ਚ ਜੁਕਾਮ ਅਤੇ ਗਲਾ ਖ਼ਰਾਬ ਹੁੰਦਾ ਹੈ ਤਾਂ ਉਸ ਲਈ ਸਟੀਮ ਲੈਣੀ ਚਾਹੀਦੀ ਹੈ।  

ਨੋਟ- ਇਸ ਖ਼ਬਰ ਸੰੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 

 


Simran Bhutto

Content Editor

Related News